14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਿੱਲੀ ਤੋਂ ਕਟੜਾ ਜਾ ਰਹੀ ਵੋਲਵੋ ਬੱਸ ਟਰਾਲੇ ਨਾਲ ਟਕਰਾਈ, ਚਾਲਕ ਦੀ ਮੌਤ

Ad Position 21
No active advertisement
ਅਜੀਤ ਡੈਸਕ 29-05-2026
ਜਖਵਾਲੀ, 28 ਮਈ (ਨਿਰਭੈ ਸਿੰਘ)-ਸ਼ੇਰ ਸ਼ਾਹ ਸੂਰੀ ਮਾਰਗ ਸਥਿਤ ਪਿੰਡ ਪਤਾਰਸੀ ਕਲਾਂ ਨਜ਼ਦੀਕ ਰਾਤ 12:30 ਵਜੇ ਇਕ ਵੋਲਵੋ ਬੱਸ ਦਿੱਲੀ ਤੋਂ ਕਟੜਾ (ਜੰਮੂ) ਜਾ ਰਹੀ ਸੀ ਜੋ ਕਿ ਆਪਣੇ ਅੱਗੇ ਜਾ ਰਹੇ 18 ਟਾਇਰਾਂ ਟਰਾਲੇ ਨਾਲ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰਾਂ ਨਾਲ ਨੁਕਸਾਨਿਆ ਗਿਆ, ਦੱਸਣਯੋਗ ਹੈ ਕਿ ਉਕਤ ਬੱਸ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਰੀਬ 42 ਸ਼ਰਧਾਲੂਆਂ ਨੰੂ ਲੈ ਕੇ ਜਾ ਰਹੀ ਸੀ | ਹਾਦਸੇ ਵਿਚ ਜਾਨ ਗਵਾਉਣ ਵਾਲੇ ਬੱਸ ਚਾਲਕ ਦੀ ਪਛਾਣ ਇੰਦਰਜੀਤ ਸਿੰਘ ਨਿਵਾਸੀ ਪਿੰਡ ਹਕੂਮਤ ਸਿੰਘ ਵਾਲਾ (ਜ਼ਿਲ੍ਹਾ ਫ਼ਿਰੋਜ਼ਪੁਰ) ਵਜੋਂ ਹੋਈ ਹੈ | ਜ਼ਖ਼ਮੀਆਂ ਵਿਚ ਦਿੱਲੀ ਨਿਵਾਸੀ ਅਭਿਜੀਤ ਕਸ਼ੱਪ (27), ਅਸ਼ੋਕਾ ਕਸ਼ੱਪ (37), ਵਿਭੂਤੀ (35), ਪਿ੍ਯੰਕਾ (24), ਗੋਪੀਨਾਥ (25), ਬਲਜੀਤ (28), ਜਵੇਸ਼ਵਰ (60), ਰਸ਼ਮੀ (27), ਬਬੀਤਾ (50), ਸੁਭਾ ਕੁਮਾਰੀ (16), ਸ਼ੁਭਮ (28), ਸ਼ਰੂਤੀ ਝਾ (38), ਕੇਸ਼ਵ (13) ਅਤੇ ਸੁਹੇਲ (28) ਸ਼ਾਮਿਲ ਹਨ | ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤੇ | ਜ਼ਖ਼ਮੀਆਂ ਵਿਚੋਂ ਕੁਝ ਨੂੰ ਰਾਜਪੁਰਾ ਦੇ ਨਿੱਜੀ ਹਸਪਤਾਲ ਅਤੇ ਕੁਝ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਜਾਇਆ ਗਿਆ | ਜਿੱਥੇ ਡਾਕਟਰਾਂ ਨੇ 6 ਮਰੀਜ਼ਾਂ (ਅਭਿਜੀਤ, ਅਸ਼ੋਕਾ, ਵਿਭੂਤੀ, ਪਿ੍ਯੰਕਾ, ਗੋਪੀਨਾਥ ਅਤੇ ਬਲਜੀਤ) ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ (ਸੈਕਟਰ-32) ਰੈਫ਼ਰ ਕਰ ਦਿੱਤਾ | ਕੁਝ ਮਰੀਜ਼ ਇਲਾਜ ਲਈ ਨਿੱਜੀ ਹਸਪਤਾਲਾਂ ਵਿਚ ਚਲੇ ਗਏ ਅਤੇ ਬਾਕੀ ਲੋਕਾਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ | ਮਿ੍ਤਕ ਚਾਲਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ | ਬੱਸ ਵਿਚ ਸਵਾਰ ਹੀਰਾ ਸਿੰਘ ਨਿਵਾਸੀ ਪਿੰਡ ਕੱਕੜ ਮਾਜਰਾ, ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਬੁੱਧਵਾਰ ਸ਼ਾਮ 6:45 ਵਜੇ ਕਟੜਾ ਲਈ ਚੱਲੇ ਸਨ, ਜਦੋਂ ਬੱਸ ਪਿੰਡ ਪਤਾਰਸੀ ਦੇ ਪੁਲ ਨੇੜੇ ਪਹੁੰਚੀ ਤਾਂ ਸੜਕ 'ਤੇ ਇਕ ਟਰਾਲਾ ਖੜ੍ਹਾ ਸੀ, ਜਿਸ ਦਾ ਕੋਈ ਇੰਡੀਕੇਟਰ ਜਾਂ ਰਿਫ਼ਲੈਕਟਰ ਨਹੀਂ ਚੱਲ ਰਿਹਾ ਸੀ | ਹਨੇਰੇ ਕਾਰਨ ਚਾਲਕ ਖੜ੍ਹੇ ਟਰਾਲੇ ਨੂੰ ਦੇਖ ਨਹੀਂ ਸਕਿਆ ਅਤੇ ਜਿਵੇਂ ਹੀ ਉਸ ਨੇ ਬੱਸ ਨੂੰ ਦੂਜੇ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ, ਬੱਸ ਟਰਾਲੇ ਦੇ ਪਿੱਛੇ ਜਾ ਟਕਰਾਈ | ਇਸ ਦੌਰਾਨ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਰਾਲਾ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਹੀਰਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੁਕਮਾਂ ਦੀ ਸਖ਼ਤੀ ਨਾਲ ਪਾਲਨਾ ਅਗਲੀ ਖ਼ਬਰ ਸਰਕਾਰ ਦੇ ਯਤਨਾਂ ਦੇ ਬਾਵਜੂਦ ਝੋਨੇ ਦੀ ਸਿਧੀ ਬਿਜਾਈ ਵੱਲ ਉਤਸ਼ਾਹਿਤ ਨਹੀਂ ਹੋ ਰਹੇ ਕਿਸਾਨ
Ad Position 24