03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

84 ਪੇਂਡੂ ਸੀ.ਐਚ.ਸੀ ਸੈਂਟਰ 'ਚ ਕਿਤੇ ਵੀ ਨਹੀਂ ਹਨ ਪੂਰੇ ਸਪੈਸ਼ਲਿਸਟ-ਡਾ. ਚੌਹਾਨ

Ad Position 21
No active advertisement
ਅਜੀਤ ਡੈਸਕ 12-06-2026
ਖਮਾਣੋਂ, 11 ਜੂਨ (ਜੋਗਿੰਦਰ ਪਾਲ)-ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨੇ ਹੈਲਥ ਡਾਇਨਾਮਿਕ ਇੰਡੀਆ ਦੀ ਇਕ ਰਿਪੋਰਟ ਅਨੁਸਾਰ ਪੰਜਾਬ ਦੇ ਸਿਹਤ ਵਿਭਾਗ ਦੇ 'ਕਮਿਊਨਿਟੀ ਹੈਲਥ ਸੈਂਟਰ' (ਸੀ.ਐਚ.ਸੀ) ਦੀਆਂ 80 ਫ਼ੀਸਦੀ ਪੋਸਟਾਂ ਖ਼ਾਲੀ ਹੋਣ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਖਮਾਣੋਂ ਅਤੇ ਬਸੀ ਪਠਾਣਾਂ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਵੀ ਪੂਰੇ ਮਾਹਿਰ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਕ ਕਮਿਊਨਿਟੀ ਹੈਲਥ ਸੈਂਟਰ ਪਿੰਡਾਂ ਦੀ ਤਕਰੀਬਨ ਇਕ ਲੱਖ ਜਨਸੰਖਿਆ ਨੂੰ ਸਿਹਤ ਸੇਵਾਵਾਂ ਦਿੰਦਾ ਹੈ ਅਤੇ ਇਸ ਵਿਚ 30 ਬੈਡ, ਇਕ ਸਰਜਨ, ਇਕ ਮੈਡੀਕਲ ਸਪੈਸ਼ਲਿਸਟ, ਅÏਰਤਾਂ ਦੇ ਮਾਹਿਰ ਸਪੈਸ਼ਲਿਸਟ ਅਤੇ ਬੱਚਿਆਂ ਦਾ ਸਪੈਸ਼ਲਿਸਟ ਹੁੰਦਾ ਹੈ ਪਰ ਰਿਪੋਰਟ ਦੇ ਮੁਤਾਬਿਕ 80 ਫ਼ੀਸਦੀ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਨਹੀਂ ਭਰੀਆਂ ਹੋਈਆਂ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਪੇਂਡੂ ਸੀ.ਐਚ.ਸੀ. 'ਚ ਪੂਰੇ 4 ਸਪੈਸ਼ਲਿਸਟ ਡਾਕਟਰ ਨਹੀਂ ਹਨ ਅਤੇ ਸਰਕਾਰ ਦੀਆਂ 259 ਸਪੈਸ਼ਲਿਸਟ ਪੋਸਟਾਂ ਵਿਚੋਂ ਸਿਰਫ਼ 51 ਪੋਸਟਾਂ ਹੀ ਭਰੀਆਂ ਹੋਈਆਂ ਹਨ ਅਤੇ 208 ਖ਼ਾਲੀ ਹਨ | ਸਪੈਸ਼ਲਿਸਟਾਂ ਦੀ ਘਾਟ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਜ਼ਿਲ੍ਹੇ ਦੇ ਹਸਪਤਾਲ ਜਾਂ ਵੱਡੇ ਸ਼ਹਿਰਾਂ ਦੇ ਹਸਪਤਾਲ ਵਿਚ ਜਾਣਾ ਪੈਂਦਾ ਹੈ | ਸਿਹਤ ਮਾਹਿਰਾਂ ਦੇ ਮੁਤਾਬਿਕ ਸੀ.ਐਚ.ਸੀ. ਵਿਚ ਸਪੈਸ਼ਲਿਸਟ ਨਾ ਹੋਣ ਦੇ ਕਾਰਨ ਲੋਕਾਂ ਦੇ ਇਲਾਜ ਵਿਚ ਦੇਰੀ ਹੁੰਦੀ ਹੈ ਅਤੇ ਗ਼ਰੀਬ ਤੇ ਪੇਂਡੂ ਲੋਕਾਂ ਨੂੰ ਵਾਧੂ ਖ਼ਰਚੇ ਦਾ ਵਜ਼ਨ ਚੁੱਕਣਾ ਪੈਂਦਾ ਹੈ | ਸੀ.ਐਚ.ਸੀ. ਤੋਂ ਉੱਪਰ ਸਬ ਡਵੀਜ਼ਨ ਹਸਪਤਾਲ ਆਉਂਦੇ ਹਨ ਜੋ ਕਿ ਪਿੰਡਾਂ ਦੇ ਲੋਕਾਂ ਨੂੰ ਛੋਟੇ ਹਸਪਤਾਲਾਂ ਤੋਂ ਵੱਡੇ ਹਸਪਤਾਲਾਂ ਨਾਲ ਜੋੜਦੇ ਹਨ ਪਰ ਸਬ ਡਵੀਜ਼ਨ ਹਸਪਤਾਲਾਂ ਵਿਚ 648 ਮਾਹਿਰ ਡਾਕਟਰਾਂ ਦੀਆਂ ਪੋਸਟਾਂ ਵਿਚੋਂ 388 ਪੋਸਟਾਂ ਹੀ ਭਰੀਆਂ ਹਨ ਅਤੇ 260 ਪੋਸਟਾਂ ਖ਼ਾਲੀ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ 'ਚ ਮੈਡੀਕਲ ਅਫ਼ਸਰ ਦੀਆਂ 368 ਪੋਸਟਾਂ ਵਿਚੋਂ 177 ਹੀ ਭਰੀਆਂ ਹਨ ਅਤੇ 191 ਖ਼ਾਲੀ ਹਨ ਜਿਸ ਕਾਰਨ ਡਿਸਪੈਂਸਰੀ, ਸੀ.ਐਚ.ਸੀ. ਅਤੇ ਸਬ ਡਵੀਜ਼ਨ ਹਸਪਤਾਲਾਂ ਵਿਚ ਡਾਕਟਰ ਦੇ ਨਾ ਹੋਣ ਕਾਰਨ ਹਸਪਤਾਲ ਦੇ ਕੰਮਾਂ ਤੇ ਬੋਝ ਪੈਂਦਾ ਹੈ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਪਾਉਂਦੀਆਂ | ਹੈਲਥ ਮਾਹਿਰ ਦੇ ਮੁਤਾਬਿਕ ਹਸਪਤਾਲਾਂ 'ਚ ਗਾਇਨੀ ਸਪੈਸ਼ਲ, ਬੱਚਿਆਂ ਦੇ ਮਾਹਿਰ ਮੈਡੀਕਲ ਸਪੈਸ਼ਲਿਸਟ ਅਤੇ ਸਰਜਨ ਨਾ ਹੋਣ ਕਾਰਨ ਸਰਕਾਰ ਦੇ ਸਿਹਤ ਪ੍ਰੋਗਰਾਮਾਂ ਤੇ ਵੀ ਅਸਰ ਪੈਂਦਾ ਹੈ ਖ਼ਾਸ ਕਰਕੇ ਜੱਚਾ-ਬੱਚਾ ਸੇਵਾਵਾਂ, ਐਮਰਜੰਸੀ ਸੇਵਾਵਾਂ ਅਤੇ ਜਾਨ ਲੇਵਾ ਬਿਮਾਰੀਆਂ ਲਈ ਵੀ ਅਸਰ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 2022 ਤੋਂ ਬਾਅਦ ਕੋਈ ਵੀ ਮੈਡੀਕਲ ਸਪੈਸ਼ਲਿਸਟ ਨਹੀਂ ਰੱਖਿਆ ਅਤੇ ਹੁਣ ਸਰਕਾਰ ਵਲੋਂ ਪ੍ਰਾਈਵੇਟ ਡਾਕਟਰਾਂ ਨੂੰ ਸੇਵਾਵਾਂ ਦੇਣ ਲਈ ਇਨਪੈਨਲ ਕੀਤਾ ਹੈ ਪਰ ਮਾਹਿਰ ਡਾਕਟਰਾਂ ਦੀ ਇਸ ਵਿਚ ਕੋਈ ਰੁਚੀ ਨਹੀਂ ਹੈ ਕਿਉਂਕਿ ਸਰਕਾਰ ਸਪੈਸ਼ਲਿਸਟ ਡਾਕਟਰਾਂ ਨੂੰ ਘੱਟ ਪੈਸੇ ਦਿੰਦੀ ਹੈ | ਡਾਕਟਰਾਂ ਦੀ ਕਮੀ ਤਾਂ ਹੈ ਹੀ ਪਰ ਲੈਬਾਰਟਰੀ ਜਿਸ ਵਿਚ ਮੈਡੀਕਲ ਟੈੱਸਟ ਹੁੰਦੇ ਹਨ ਅਤੇ ਉਸ ਦੇ ਮੁਤਾਬਿਕ ਇਲਾਜ ਹੁੰਦਾ ਹੈ ਉਸ ਵਿਚ ਵੀ 615 ਅਸਾਮੀਆਂ ਵਿਚੋਂ ਸਿਰਫ਼ 367 ਭਰੀਆਂ ਹਨ | ਇਸੇ ਕਰਕੇ ਬਿਮਾਰੀਆਂ ਦਾ ਸਹੀ ਪਤਾ ਅਤੇ ਸਹੀ ਇਲਾਜ ਨਹੀਂ ਹੋ ਪਾਉਂਦਾ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਉਪਲਭਧ ਨਹੀਂ ਹੋ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਹਰ ਸਹੂਲਤ ਨੂੰ ਘਰ-ਘਰ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ-ਚੇਅਰਮੈਨ ਰਸ਼ਪਿੰਦਰ ਰਾਜਾ ਅਗਲੀ ਖ਼ਬਰ ਮਾਨ ਸਰਕਾਰ ਦੀ ਇਸ਼ਤਿਹਾਰਾਂ ਵਾਲੀ 'ਸਿੱਖਿਆ ਕ੍ਰਾਂਤੀ' ਬੇਨਕਾਬ 57 ਫ਼ੀਸਦੀ ਪਿ੍ੰਸੀਪਲ ਅਸਾਮੀਆਂ ਖ਼ਾਲੀ-ਬੱਲ
Ad Position 24
No active advertisement