03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਾਨ ਸਰਕਾਰ ਦੀ ਇਸ਼ਤਿਹਾਰਾਂ ਵਾਲੀ 'ਸਿੱਖਿਆ ਕ੍ਰਾਂਤੀ' ਬੇਨਕਾਬ 57 ਫ਼ੀਸਦੀ ਪਿ੍ੰਸੀਪਲ ਅਸਾਮੀਆਂ ਖ਼ਾਲੀ-ਬੱਲ

Ad Position 21
No active advertisement
ਅਜੀਤ ਡੈਸਕ 12-06-2026
ਮੰਡੀ ਗੋਬਿੰਦਗੜ੍ਹ, 11 ਜੂਨ (ਇਕਬਾਲਦੀਪ ਸੰਧੂ)-ਸੀਨੀਅਰ ਭਾਜਪਾ ਆਗੂ ਸੰਦੀਪ ਸਿੰਘ ਬੱਲ ਨੇ ਭਗਵੰਤ ਮਾਨ ਸਰਕਾਰ ਦੀ ਕਥਿਤ 'ਸਿੱਖਿਆ ਕ੍ਰਾਂਤੀ' 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਇਸ਼ਤਿਹਾਰਾਂ ਵਿਚ ਸਿੱਖਿਆ ਮਾਡਲ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ 57 ਫ਼ੀਸਦੀ ਪਿ੍ੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ | ਉਨ੍ਹਾਂ ਕਿਹਾ ਕਿ ਇਹ ਚਿੰਤਾਜਨਕ ਤੱਥ ਡੈਮੋਕੇ੍ਰਟਿਕ ਟੀਚਰ ਫ਼ਰੰਟ ਪੰਜਾਬ ਵਲੋਂ ਸਾਹਮਣੇ ਲਿਆਂਦੇ ਗਏ ਹਨ, ਜਿਨ੍ਹਾਂ ਨੇ ਸੂਬੇ ਦੇ ਸਕੂਲਾਂ ਵਿਚ ਪਿ੍ੰਸੀਪਲਾਂ ਦੀ ਵੱਡੀ ਘਾਟ ਦਾ ਮੁੱਦਾ ਉਠਾਇਆ ਹੈ | ਬੱਲ ਨੇ ਕਿਹਾ ਕਿ ਜਦੋਂ ਸਕੂਲਾਂ ਵਿਚ ਪਿ੍ੰਸੀਪਲ ਹੀ ਨਹੀਂ ਹੋਣਗੇ ਤਾਂ ਸਿੱਖਿਆ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਕਿਵੇਂ ਚਲਾਇਆ ਜਾ ਸਕਦਾ ਹੈ? ਸਕੂਲਾਂ ਦੇ ਪ੍ਰਬੰਧਨ, ਅਕਾਦਮਿਕ ਨਿਗਰਾਨੀ ਅਤੇ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ ਵਿਚ ਪਿ੍ੰਸੀਪਲ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ | ਅਜਿਹੇ ਵਿਚ ਹਜ਼ਾਰਾਂ ਵਿਦਿਆਰਥੀ ਇਸ ਘਾਟ ਦਾ ਸਿੱਧਾ ਨੁਕਸਾਨ ਝੱਲ ਰਹੇ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ 'ਸਿੱਖਿਆ ਕ੍ਰਾਂਤੀ' ਦੇ ਖੋਖਲੇ ਦਾਅਵਿਆਂ ਅਤੇ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਦੀ ਬਜਾਏ ਸਕੂਲਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਭਰਨ 'ਤੇ ਧਿਆਨ ਦੇਣਾ ਚਾਹੀਦਾ ਹੈ | ਪੰਜਾਬ ਦੇ ਲੋਕਾਂ ਨੂੰ ਹੁਣ ਇਸ਼ਤਿਹਾਰ ਨਹੀਂ, ਨਤੀਜੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ 84 ਪੇਂਡੂ ਸੀ.ਐਚ.ਸੀ ਸੈਂਟਰ 'ਚ ਕਿਤੇ ਵੀ ਨਹੀਂ ਹਨ ਪੂਰੇ ਸਪੈਸ਼ਲਿਸਟ-ਡਾ. ਚੌਹਾਨ ਅਗਲੀ ਖ਼ਬਰ ਸਾਲੇ ਤੇ ਸੱਸ ਨਾਲ ਝਗੜੇ ਕਾਰਨ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ
Ad Position 24
No active advertisement