03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਾਲੇ ਤੇ ਸੱਸ ਨਾਲ ਝਗੜੇ ਕਾਰਨ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 12-06-2026
ਫ਼ਤਹਿਗੜ੍ਹ ਸਾਹਿਬ, 11 ਜੂਨ (ਮਨਪ੍ਰੀਤ ਸਿੰਘ)-ਬ੍ਰਾਹਮਣ ਮਾਜਰਾ ਸਰਹਿੰਦ ਵਸਨੀਕ ਇਕ ਵਿਅਕਤੀ ਦੁਆਰਾ ਆਪਣੇ ਸਾਲੇ ਤੇ ਸੱਸ ਤੋਂ ਪੈਸੇ ਦੇ ਲੈਣ-ਦੇਣ ਅਤੇ ਕਥਿਤ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ 'ਚ ਛਾਲ ਮਾਰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਹੈ |
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਪਿਤਾ ਸੁਰੇਸ਼ ਚੌਹਾਨ ਪੁੱਤਰ ਅਮਰ ਚੌਹਾਨ ਵਾਸੀ ਪਿੰਡ ਦਾਲੋਮਾਜਰਾ ਥਾਣਾ ਸਰਹਿੰਦ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਉਸ ਦੇ ਲੜਕੇ ਜੋਗਿੰਦਰ ਚੌਹਾਨ ਜੋ ਕਿ ਪਿੰਡ ਸਾਧੂਗੜ੍ਹ ਵਿਖੇ ਕੋਕਾ ਕੋਲਾ ਫ਼ੈਕਟਰੀ 'ਚ ਕੰਮ ਕਰਦਾ ਸੀ ਤੇ ਉਹ ਰਮਨਦੀਪ ਕੌਰ ਪੱੁਤਰੀ ਲੇਟ ਰਾਜ ਕੁਮਾਰ ਉਰਫ਼ ਰਾਜੂ ਵਾਸੀ ਰਾਮ ਨਗਰ ਬਸਤੀ, ਸੰਗਰੂਰ ਨਾਲ ਵਿਆਹਿਆ ਹੋਇਆ ਸੀ, ਸੰਨ 2009 ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਰਹਿਣ ਲੱਗ ਪਿਆ ਤੇ ਉਸ ਦੇ ਨਾਲ ਉਸ ਦਾ ਸਾਲਾ ਗੁਰਪ੍ਰੀਤ ਸਿੰਘ ਤੇ ਸੱਸ ਸੋਮਾ ਵੀ ਰਹਿਣ ਲੱਗ ਪਏ ਸਨ | ਉਨ੍ਹਾਂ ਕਿਹਾ ਕਿ ਜੋਗਿੰਦਰ ਚੌਹਾਨ ਨੇ ਆਪਣੇ ਸਾਲੇ ਗੁਰਪ੍ਰੀਤ ਸਿੰਘ ਦੇ ਵਿਆਹ ਲਈ ਆਪਣੀ ਸੱਸ ਸੋਮਾ ਦੇ ਕਹਿਣ 'ਤੇ ਆਪਣੇ ਨਾਮ 'ਤੇ 2 ਲੱਖ ਰੁਪਏ ਕਰਜ਼ਾ ਲੈ ਕੇ ਦਿੱਤੇ ਸਨ, ਜਿਸ ਦਾ ਉਸ ਦੁਆਰਾ ਪਰਨੋਟ ਵੀ ਤਿਆਰ ਕੀਤਾ ਗਿਆ ਸੀ, ਪਰ ਕੁਝ ਸਮੇਂ ਬਾਅਦ ਹੀ ਗੁਰਪ੍ਰੀਤ ਸਿੰਘ ਤੇ ਸੋਮਾ ਰਾਣੀ ਨੇ ਕਰਜ਼ ਦੀਆਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀਆਂ ਤੇ ਜੋਗਿੰਦਰ ਚੌਹਾਨ ਨਾਲ ਉਨ੍ਹਾਂ ਦਾ ਅਕਸਰ ਲੜਾਈ ਝਗੜਾ ਰਹਿਣ ਲੱਗ ਪਿਆ | ਜਿਸ ਦੇ ਚੱਲਦਿਆਂ 6 ਜੂਨ ਨੂੰ ਸ਼ਿਕਾਇਤ ਕਰਤਾ ਦਾ ਲੜਕਾ ਘਰੋਂ ਬਿਨਾਂ ਦੱਸੇ ਚਲਾ ਗਿਆ, ਜਿਸ ਸਬੰਧੀ ਉਸ ਦੀ ਨੂੰਹ ਰਮਨਦੀਪ ਕੌਰ ਦਾ ਫ਼ੋਨ ਆਇਆ ਕਿ ਇਸ ਦਿਨ ਵੀ ਗੁਰਪ੍ਰੀਤ ਸਿੰਘ ਤੇ ਮੇਰੀ ਮਾਤਾ ਸੋਮਾ ਨੇ ਕਥਿਤ ਜੋਗਿੰਦਰ ਚੌਹਾਨ ਨਾਲ ਲੜਾਈ ਝਗੜਾ ਕੀਤਾ ਸੀ, ਜਿਸ 'ਤੇ ਉਹ ਆਪਣੇ ਪਰਿਵਾਰ ਨਾਲ ਜੋਗਿੰਦਰ ਚੌਹਾਨ ਨੂੰ ਲੱਭਣ ਲੱਗ ਪਿਆ ਤੇ ਉਨ੍ਹਾਂ ਨੂੰ ਆਦਮਪੁਰ ਨਹਿਰ ਪੁਲ ਕੋਲ ਇਕ ਸਾਈਕਲ ਡਿੱਗਿਆ ਮਿਲਿਆ ਤੇ ਨਾਲ ਇਕ ਟੀ-ਸ਼ਰਟ ਤੇ ਇਕ ਪੇਪਰ ਲਿਖਿਆ ਮਿਲਿਆ, ਜਿਸ ਸਬੰਧੀ ਉਨ੍ਹਾਂ ਦੁਆਰਾ ਥਾਣਾ ਸਰਹਿੰਦ ਵਿਖੇ ਜੋਗਿੰਦਰ ਚੌਹਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਤੇ ਕੁਝ ਦਿਨ ਬਾਅਦ ਮੇਰੇ ਲੜਕੇ ਜੋਗਿੰਦਰ ਚੌਹਾਨ ਦੀ ਮਿ੍ਤਕ ਦੇਹ ਪਿੰਡ ਜੈ ਨਗਰ ਵਿਖੇ ਚੱਲਦੀ ਨਹਿਰ 'ਚੋਂ ਮਿਲੀ | ਜਿਸ ਨੂੰ ਪੁਲਿਸ ਦੁਆਰਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ ਤੇ ਪੁਲਿਸ ਦੁਆਰਾ ਮਿ੍ਤਕ ਦੇ ਸਾਲੇ ਗੁਰਪ੍ਰੀਤ ਸਿੰਘ ਤੇ ਸੱਸ ਸੋਮਾ 'ਤੇ ਕਥਿਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀ ਇਸ਼ਤਿਹਾਰਾਂ ਵਾਲੀ 'ਸਿੱਖਿਆ ਕ੍ਰਾਂਤੀ' ਬੇਨਕਾਬ 57 ਫ਼ੀਸਦੀ ਪਿ੍ੰਸੀਪਲ ਅਸਾਮੀਆਂ ਖ਼ਾਲੀ-ਬੱਲ ਅਗਲੀ ਖ਼ਬਰ ਕੌਮੀ ਰਾਜ ਮਾਰਗ 'ਤੇ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ
Ad Position 24
No active advertisement