03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਸਰਕਾਰ ਦੀ ਹਰ ਸਹੂਲਤ ਨੂੰ ਘਰ-ਘਰ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ-ਚੇਅਰਮੈਨ ਰਸ਼ਪਿੰਦਰ ਰਾਜਾ

Ad Position 21
No active advertisement
ਅਜੀਤ ਡੈਸਕ 12-06-2026
ਫ਼ਤਹਿਗੜ੍ਹ ਸਾਹਿਬ, 11 ਜੂਨ (ਮਨਪ੍ਰੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਸਾਰਿਆਂ ਵਾਅਦਿਆਂ ਨੂੰ ਪੂਰਾ ਕਰਨ ਤੋਂ ਇਲਾਵਾ ਹੋਰ ਵੱਖ-ਵੱਖ ਸਹੂਲਤਾਂ ਵੀ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਹਰ ਘਰ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖ਼ੁਸ਼ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਨਜ਼ਦੀਕੀ ਪਿੰਡ ਈਸਰਹੇਲ ਵਿਖੇ ਸਿਹਤ ਯੋਜਨਾ ਦੇ ਕਾਰਡ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਹੂਲਤਾਂ ਘਰਾਂ ਨੂੰ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ, ਮੁਫ਼ਤ ਸਿਹਤ ਸਹੂਲਤਾਂ ਤੇ ਦਿਵਾਈਆਂ | ਜਿਸ ਸਦਕਾ ਲੋਕਾਂ 'ਚ ਖ਼ੁਸ਼ੀ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਵਾਅਦਿਆਂ ਤੱਕ ਹੀ ਸੀਮਤ ਰਹੀਆਂ, ਜਦਕਿ 'ਆਪ' ਸਰਕਾਰ ਨੇ ਜੋ ਕਿਹਾ, ਉਸ ਨੰੂ ਕਰਕੇ ਵਿਖਾਇਆ, ਜਿਸ ਸਦਕਾ ਪੰਜਾਬ ਤਰੱਕੀ ਦੀਆਂ ਰਾਹਾਂ ਤੇ ਹੈ | ਉਨ੍ਹਾਂ ਕਿਹਾ ਕਿ ਰਾਜਾ ਵੈਲਫੇਅਰ ਫਾੳਾੂਡੇਸ਼ਨ ਸਰਕਾਰ ਦੀਆਂ ਸਹੂਲਤਾਂ ਘਰ-ਘਰ ਪਹੁੰਚਾ ਰਹੀ ਹੈ, ਤੇ ਜਿਨ੍ਹਾਂ ਪਿੰਡਾਂ 'ਚ ਸਿਹਤ ਸਹੂਲਤ ਦੇ ਕਾਰਡ ਨਹੀਂ ਬਣੇ ਸਨ, ਉਨ੍ਹਾਂ ਨੂੰ ਬਣਾ ਲਾਭਪਾਤਰੀਆਂ ਨੂੰ ਸੌਂਪਿਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸੁਖਬੀਰ ਸਿੰਘ, ਨੰਬਰਦਾਰ ਹਰਬੰਸ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ ਪੰਚ, ਸਤਵਿੰਦਰ ਸਿੰਘ ਪੰਚ, ਕਰਨ ਸਿੰਘ, ਅਵਤਾਰ ਸਿੰਘ, ਮਨਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਖਵੀਰ ਰਾਏ ਨੇ ਕੋਟਲਾ ਬਜਵਾੜਾ 'ਚ ਧਰਮਸ਼ਾਲਾ ਅਤੇ ਸੀਵਰੇਜ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ 84 ਪੇਂਡੂ ਸੀ.ਐਚ.ਸੀ ਸੈਂਟਰ 'ਚ ਕਿਤੇ ਵੀ ਨਹੀਂ ਹਨ ਪੂਰੇ ਸਪੈਸ਼ਲਿਸਟ-ਡਾ. ਚੌਹਾਨ
Ad Position 24
No active advertisement