ਪੰਜਾਬੀ ’ਵਰਸਿਟੀ ਵਿਖੇ ਚੌਥਾ ਬਲਰਾਜ ਸਾਹਨੀ ਯਾਦਗਾਰੀ ਭਾਸ਼ਨ ਕਰਵਾਇਆ
ਪਟਿਆਲਾ, 22 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੱਜ ਚੌਥਾ ‘ਬਲਰਾਜ ਸਾਹਨੀ ਯਾਦਗਾਰੀ ਭਾਸ਼ਣ’ ਕਰਵਾਇਆ ਗਿਆ ਇਹ ਭਾਸ਼ਣ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ ਵਿੱਚ ‘ਕੁੰਦਨ ਕੌਰ ਕਪਾਨੀ ਚੇਅਰ ਇਨ ਸਿੱਖ ਐਂਡ ਪੰਜਾਬ ਸਟੱਡੀਜ਼’ ਦੀ ਪ੍ਰੋਫੈਸਰ, ਇਤਿਹਾਸਕਾਰ ਅਤੇ ਲੇਖਕ ਪ੍ਰੋ. ਅੰਸ਼ੂ ਮਲਹੋਤਰਾ ਵੱਲੋਂ ਦਿੱਤਾ ਗਿਆ।
ਪਟਿਆਲਾ, 22 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੱਜ ਚੌਥਾ ‘ਬਲਰਾਜ ਸਾਹਨੀ ਯਾਦਗਾਰੀ ਭਾਸ਼ਣ’ ਕਰਵਾਇਆ ਗਿਆ ਇਹ ਭਾਸ਼ਣ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ ਵਿੱਚ ‘ਕੁੰਦਨ ਕੌਰ ਕਪਾਨੀ ਚੇਅਰ ਇਨ ਸਿੱਖ ਐਂਡ ਪੰਜਾਬ ਸਟੱਡੀਜ਼’ ਦੀ ਪ੍ਰੋਫੈਸਰ, ਇਤਿਹਾਸਕਾਰ ਅਤੇ ਲੇਖਕ ਪ੍ਰੋ. ਅੰਸ਼ੂ ਮਲਹੋਤਰਾ ਵੱਲੋਂ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰੋ. ਮਲਹੋਤਰਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਭਾਸ਼ਣ ਨੇ ਸਰੋਤਿਆਂ ਨੂੰ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਨਾਲ ਜੋੜ ਦਿੱਤਾ ਹੈ। ਉਨ੍ਹਾਂ ਆਪਣੇ ਪਰਿਵਾਰ ਨਾਲ ਜੁੜੀਆਂ 1947 ਦੀਆਂ ਕੁਝ ਯਾਦਾਂ ਅਤੇ ਘਟਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਵੰਡ ਬਾਰੇ ਬਹੁਤ ਕੁਝ ਲਿਖਤੀ ਰੂਪ ਨਾਲੋਂ ਜ਼ਬਾਨੀ ਗੱਲਾਂ ਰਾਹੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਿਆ ਹੈ ਅਤੇ ਇਹ ਜ਼ਬਾਨੀ ਇਤਿਹਾਸ ਵੀ ਓਨਾ ਹੀ ਮਹੱਤਵਪੂਰਨ ਹੈ। ਪ੍ਰੋ. ਅੰਸ਼ੂ ਮਲਹੋਤਰਾ ਨੇ ਆਪਣੇ ਭਾਸ਼ਣ ਵਿੱਚ 1947 ਵਿੱਚ ਰਾਵਲਪਿੰਡੀ ਛੱਡ ਕੇ ਆਏ ਪੰਜਾਬੀਆਂ ਦੀਆਂ ਯਾਦਾਂ, ਤਸਵੀਰਾਂ ਅਤੇ ਪਰਿਵਾਰਕ ਦਸਤਾਵੇਜ਼ਾਂ ਦੇ ਹਵਾਲੇ ਨਾਲ ਵੰਡ ਤੋਂ ਬਾਅਦ ਦੀ ਦਿੱਲੀ ਦੇ ਨਿਰਮਾਣ ਦੀ ਗਾਥਾ ਪੇਸ਼ ਕੀਤੀ। ਉਨ੍ਹਾਂ ਰਾਵਲਪਿੰਡੀ ਦੇ ਗੋਰਡਨ ਕਾਲਜ ਵਿੱਚ ਪੜ੍ਹੇ ਲੇਖਕਾਂ ਮੋਹਿੰਦਰ ਸਿੰਘ ਸਰਨਾ ਅਤੇ ਸੁਰਿੰਦਰ ਸਿੰਘ ਜੌਹਰ ਦੀਆਂ ਲਿਖਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ 1951 ਦੀ ਜਨਗਣਨਾ ਦੇ ਅੰਕੜਿਆਂ ਦੀ ਤੁਲਨਾ ਨਿੱਜੀ ਜੀਵਨ ਦੇ ਦਸਤਾਵੇਜ਼ਾਂ ਨਾਲ ਕੀਤੀ। ਉਨ੍ਹਾਂ ਦੱਸਿਆ ਕਿ 1941 ਤੋਂ ਬਾਅਦ ਦੇ ਇੱਕ ਦਹਾਕੇ ਵਿੱਚ ਦਿੱਲੀ ਦੀ ਆਬਾਦੀ ਵਿੱਚ 90 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਅਤੇ 4.5 ਲੱਖ ਤੋਂ ਵੱਧ ਉੱਜੜੇ ਹੋਏ ਲੋਕ ਦਿੱਲੀ ਪਹੁੰਚੇ, ਜਦੋਂ ਕਿ ਦਿੱਲੀ ਮੰਡਲ ਵਿੱਚ ਮੁਸਲਮਾਨਾਂ ਦੀ ਗਿਣਤੀ 3 ਲੱਖ ਤੋਂ ਘਟ ਕੇ 1 ਲੱਖ ਤੋਂ ਵੀ ਘੱਟ ਰਹਿ ਗਈ। ਉਨ੍ਹਾਂ ਕਿਹਾ ਕਿ ਯਾਦਾਂ ਸਿਰਫ਼ ਸੁਰੱਖਿਅਤ ਨਹੀਂ ਰਹਿੰਦੀਆਂ ਬਲਕਿ ਸਮੇਂ ਨਾਲ ਬਣਦੀਆਂ ਹਨ, ਜੋ ਸਥਾਨਾਂ, ਤਸਵੀਰਾਂ ਅਤੇ ਭਾਈਚਾਰਿਆਂ ਨਾਲ ਜੁੜੀਆਂ ਹੁੰਦੀਆਂ ਹਨ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਧਰਮਜੀਤ ਸਿੰਘ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਬਲਰਾਜ ਸਾਹਨੀ ਦੇ ਜੀਵਨ ਉੱਤੇ ਚਾਨਣਾ ਪਾਇਆ।