03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅਨਿਰੁੱਧ ਸੁਧੀਰ ਮੈਮੋਰੀਅਲ ਕਿ੍ਕਟ ਟੂਰਨਾਮੈਂਟ 'ਚ ਮੈਨ ਆਫ਼ ਦ ਮੈਚ ਬਣਿਆ

Ad Position 21
No active advertisement
ਅਜੀਤ ਡੈਸਕ 01-01-2026
ਪਠਾਨਕੋਟ, 31 ਦਸੰਬਰ (ਵਿਨੋਦ)- ਪਠਾਨਕੋਟ ਦੇ ਐਸ.ਡੀ. ਕਾਲਜ ਸੁਧੀਰ ਮੈਮੋਰੀਅਲ ਕਿ੍ਕਟ ਟੂਰਨਾਮੈਂਟ ਚ ਚੰਡੀਗੜ੍ਹ ਅਤੇ ਅੰਮਿ੍ਤਸਰ ਨੇ ਇੱਕ ਮੈਚ ਖੇਡਿਆ, ਮੈਚ ਦੌਰਾਨ, ਚੰਡੀਗੜ੍ਹ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਚੰਡੀਗੜ੍ਹ ਦਾ ਪ੍ਰਦਰਸ਼ਨ ਮੈਚ ਦੀ ਸ਼ੁਰੂਆਤ ਤੋਂ ਹੀ ਮਾੜਾ ਰਿਹਾ | ਅੰਮਿ੍ਤਸਰ ਦੇ ਗੇਂਦਬਾਜ਼ਾਂ ਨੇ ਸ਼ੁਰੂਆਤੀ ਦੌਰ ਵਿੱਚ ਹਮਲਾਵਰ ਗੇਂਦਬਾਜ਼ੀ ਕੀਤੀ ਤੇ ਚੰਡੀਗੜ੍ਹ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾਇਆ | ਲੈੱਗ ਸਪਿਨਰ ਅਨਿਰੁੱਧ ਨੇ ਦੋ ਓਵਰਾਂ ਅਤੇ ਤਿੰਨ ਗੇਂਦਾਂ ਵਿੱਚ ਚਾਰ ਵਿਕਟਾਂ ਲੈ ਕੇ ਮੈਨ ਆਫ਼ ਦ ਮੈਚ ਬਣੇ | ਮੈਚ ਬਾਰੇ ਕੋਚ ਵਿਕਰਮ ਸ਼ਰਮਾ ਨੇ ਕਿਹਾ, ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਮੈਂ ਬਹੁਤ ਖੁਸ਼ ਹਾਂ | ਅਸੀਂ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਜਾਰੀ ਰੱਖਾਂਗੇ |
Ad Position 22
No active advertisement
ਪਿਛਲੀ ਖ਼ਬਰ ਜਨਤਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਮੁਕੇਸ਼ ਮਲੌਦ ਦੀ ਗ਼ੈਰ-ਕਾਨੂੰਨੀ ਗਿ੍ਫ਼ਤਾਰੀ ਦੀ ਕੀਤੀ ਨਿੰਦਾ ਅਗਲੀ ਖ਼ਬਰ ਓਟ ਸੈਂਟਰ ਤਾਰਾਗੜ੍ਹ 'ਚ ਜਾਗਰੂਕਤਾ ਕੈਂਪ ਲਗਾਇਆ
Ad Position 24
No active advertisement