ਧਾਰੀਵਾਲ, 31 ਦਸੰਬਰ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪ੍ਰੈਰਿਸ ਪ੍ਰੀਸ਼ਟ ਅਤੇ ਡੀਨ ਰੈਵ.ਫਾਦਰ ਜੋਸ਼ ਪਡਿਆਟੀ ਦੀ ਅਗਵਾਈ ਹੇਠ ਹੋਲੀ ਚਾਇਲਡਹੁੱਡ ਸੁਸਾਇਟੀ ਡਾਇਓਸਿਸ ਆਫ਼ ਜਲੰਧਰ ਦੇ ਬੈਨਰ ਹੇਠ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਅਤੇ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਮਸੀਹ ਤਲੀਮ ਹਾਸਲ ਕਰ ਰਹੇ ਚੌਥੀ ਤੋਂ ਲੈ ਕੇ 10ਵੀਂ ਤੱਕ ਵਿਦਿਆਰਥੀਆਂ ਦਾ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਸੋਹਲ ਦੇ ਹਾਲ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਚਰਚਾ ਤੋਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਇਸ ਤੋਂ ਬਾਅਦ ਫਾਦਰ ਵਲੋਂ ਪਾਕ ਮਾਸ ਦੀ ਕੁਰਬਾਨੀ ਅਦਾ ਕਰਨ ਉਪਰੰਤ ਬੱਚਿਆਂ ਵਲੋਂ ਵੱਖ-ਵੱਖ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨਾਂ ਨੂੰ ਰੈਵ: ਫਾਦਰ ਜੋਸ ਪਡਿਆਟੀ, ਫਾਦਰ ਮਤੀਆਸ ਅਤੇ ਫਾਦਰ ਐਲਬਿਨ ਪੈਰਿਸ ਪ੍ਰੀਸਟ ਕਾਦੀਆਂ ਵਲੋਂ ਸਾਂਝੇ ਤੌਰ 'ਤੇ ਅੱਵਲ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ, ਉਪਰੰਤ ਕਿ੍ਸਮਸ ਕੇਕ ਕੱਟ ਕੇ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਪਿ੍ੰਸੀਪਲ ਸਿਸਟਰ ਦਿਵਿਆ, ਸਿਸਟਰ ਟੀਨਾ, ਸਿਸਟਰ ਗਰੇਸ, ਸਿਸਟਰ ਐਨਸ ਮਰੀਆ, ਸਿਸਟਰ ਜੋਤੀ, ਬਾਬੂ ਪਤਰਸ, ਬਾਬੂ ਕਰਮਾ, ਬਾਬੂ ਵਾਰਿਸ, ਬਾਬੂ ਮਨੀ, ਸਰਪੰਚ ਰਾਖਲ ਆਦਿ ਸਮੇਤ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ |