ਗੁਰਦਾਸਪੁਰ, 2 ਜਨਵਰੀ (ਚੱਕਰਾਜਾ)-ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਕੈਦੀਆਂ ਦੇ ਦੋ ਗੁੱਟਾਂ 'ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ਪਹੁੰਚੀ ਵੱਡੀ ਗਿਣਤੀ 'ਚ ਪੁਲਿਸ ਵਲੋਂ ਮੌਕੇ 'ਤੇ ਕਾਬੂ ਪਾਇਆ ਗਿਆ | ਇਸ ਮੌਕੇ ਪਹੁੰਚੇ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਯ ਨੇ ਇਸ ਘਟਨਾ ਨੰੂ ਮਾਮੂਲੀ ਤਕਰਾਰ ਦੱਸਿਆ ਤੇ ਸਥਿਤੀ ਕਾਬੂ ਹੇਠ ਦੱਸੀ ਗਈ ਪਰ ਕਿਸ ਕਾਰਨ ਤੇ ਕਿਹੜੇ-ਕਿਹੜੇ ਗੁੱਟ 'ਚ ਇਹ ਝਗੜਾ ਹੋਇਆ, ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਤੇ ਸਿਰਫ਼ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਤਫਤੀਸ਼ ਜਾਰੀ ਹੈ |