ਗੁਰਦਾਸਪੁਰ, 23 ਜਨਵਰੀ (ਅਸ਼ੋਕ ਸ਼ਰਮਾ)-ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਇਸ ਵਾਰ ਬਸੰਤ ਪੰਚਮੀ ਦਾ ਤਿਉਹਾਰ ਫਿੱਕਾ ਰਿਹਾ, ਜਿਸ ਨਾਲ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਜਦੋਂ ਕਿ ਭਾਰੀ ਮੀਂਹ ਨਾਲ ਦੁਕਾਨਦਾਰ ਸਵੇਰ ਤੋਂ ਹੀ ਵਿਹਲੇ ਬੈਠੇ ਰਹੇ ਤੇ ਉਨ੍ਹਾਂ ਦਾ ਕਾਰੋਬਾਰ ਮੰਦਾ ਰਿਹਾ ਹੈ | ਨੌਜਵਾਨਾਂ ਨੇ ਵੀ ਪਤੰਗਾਂ ਉਡਾ ਕੇ ਬਸੰਤ ਪੰਚਮੀ ਦਾ ਅਨੰਦ ਮਾਣਨਾ ਸੀ | ਪਰ ਉਹ ਮੀਂਹ ਕਾਰਨ ਪਤੰਗ ਨਹੀਂ ਉਡਾ ਸਕੇ | ਇਸ ਸਬੰਧੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲੱਖਾਂ ਰੁਪਏ ਪਤੰਗਾਂ ਤੇ ਡੋਰਾਂ 'ਤੇ ਖ਼ਰਚ ਕੀਤੇ ਸੀ | ਪਰ ਮੀਂਹ ਪੈਣ ਕਾਰਨ ਸਮਾਨ ਦੀ ਵਿਕਰੀ ਨਹੀਂ ਹੋਈ, ਜਿਸ ਨਾਲ ਉਨ੍ਹਾਂ ਨੰੂ ਆਰਥਿਕ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਬਾਅਦ ਬਸੰਤ ਪੰਚਮੀ 'ਤੇ ਇਸ ਵਾਰ ਮੀਂਹ ਪਿਆ ਹੈ | ਜਿਸ ਨਾਲ ਇਹ ਤਿਉਹਾਰ ਫਿੱਕਾ ਹੀ ਰਿਹਾ ਹੈ | ਉਨ੍ਹਾਂ ਕਿਹਾ ਕਿ ਕੁਝ ਦਿਨ ਤੋਂ ਧੁੱਪ ਨਿਕਲਣ ਨਾਲ ਉਸ ਨੰੂ ਆਸ ਸੀ ਕਿ ਇਸ ਵਾਰ ਬਸੰਤ ਪੰਚਮੀ 'ਤੇ ਪਤੰਗਾਂ ਤੇ ਡੋਰਾਂ ਦੀ ਕਾਫ਼ੀ ਵਿਕਰੀ ਹੋਵੇਗੀ | ਪਰ ਮੀਂਹ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ |