ਫਤਹਿਗੜ੍ਹ ਚੂੜੀਆਂ, 24 ਜਨਵਰੀ (ਅਵਤਾਰ ਸਿੰਘ ਰੰਧਾਵਾ)-ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀ ਅਗਵਾਈ ਵਿਚ ਦਿਨ-ਰਾਤ ਮੋਢੇ ਨਾਲ ਮੋਢਾ ਜੋੜ ਕੇ ਆਮ ਆਦਮੀ ਪਾਰਟੀ ਦੇ ਹਿੱਤਾਂ 'ਚ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹਾਂਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਕੋਲ ਪਹੁੰਚੇ 'ਆਪ' ਆਗੂ ਅਵਤਾਰ ਸਿੰਘ ਰਾਜੂ ਆੜਤੀ ਕਾਲਾ ਅਫਗਾਨਾਂ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ 'ਚ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਤੇ ਹਲਕੇ ਦੇ ਵਿਕਾਸ ਲਈ ਉਨ੍ਹਾਂ ਵਲੋਂ ਕੀਤੀ ਗਈ ਅਥਾਹ ਮਿਹਨਤ ਨੂੰ ਹਲਕਾ ਵਾਸੀ ਭਲੀਭਾਂਤ ਜਾਣਦੇ ਹਨ | ਉਨ੍ਹਾਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ 2027 ਦੀ ਚੋਣ ਜੰਗ ਜਿੱਤਣ ਲਈ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀ ਅਗਵਾਈ 'ਚ ਪਾਰਟੀ ਨੂੰ ਸ਼ਕਤੀਸ਼ਾਲੀ ਬਣਾਉਣ ਲਈ 24 ਘੰਟੇ ਯਤਨਸ਼ੀਲ ਕਦਮ ਪੁੱਟਾਂਗੇ |