21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ਼ਿਵ ਸੈਨਾ ਵਿਦਿਆਲਿਆ ਵਿਖੇ ਭਜਨ ਸ਼ਾਮ ਦਾ ਕੀਤਾ ਆਯੋਜਨ

Ad Position 21
No active advertisement
ਅਜੀਤ ਡੈਸਕ 25-01-2026
ਗੁਰਦਾਸਪੁਰ, 24 ਜਨਵਰੀ (ਪੰਕਜ ਸ਼ਰਮਾ)-ਸ਼ਿਵ ਸੈਨਾ ਵਿਦਿਆਲਿਆ ਗੁਰਦਾਸਪੁਰ ਵਿਖੇ ਸ੍ਰੀ ਸੱਤਿਆ ਸਾਈਾ ਸੇਵਾ ਸੁਸਾਇਟੀ ਨੇ ਸਨਾਤਨ ਕ੍ਰਾਂਤੀ ਦਲ ਮਹਿਲਾ ਵਿੰਗ ਦੀ ਅਗਵਾਈ ਹੇਠ ਇਕ ਭਜਨ ਸ਼ਾਮ ਦਾ ਆਯੋਜਨ ਕੀਤਾ ਗਿਆ | ਜਿਸ 'ਚ ਬੱਚਿਆਂ ਨੂੰ ਸਨਾਤਨ ਧਰਮ ਬਾਰੇ ਗਿਆਨ ਦਿੱਤਾ ਗਿਆ ਤੇ ਉਨ੍ਹਾਂ ਨਾਲ ਭਜਨ ਗਾਏ ਗਏ ਤੇ ਵਿਦਿਆਰਥੀਆਂ ਨੂੰ ਗਰਮ ਕੱਪੜੇ ਭੇਟ ਕੀਤੇ ਗਏ | ਇਸ ਮੌਕੇ ਮੌਜੂਦ ਸ਼ਿਵ ਸੈਨਾ ਵਿਦਿਆਲਿਆ ਦੇ ਚੇਅਰਮੈਨ, ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਤੇ ਡਾਇਰੈਕਟਰ ਰਾਜਵੰਤ ਵਿੰਮੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ਼ਿਵ ਸੈਨਾ ਵਿਦਿਆਲਿਆ ਸਿੱਖਿਆ ਦੇ ਨਾਲ-ਨਾਲ ਸਾਰੇ ਧਰਮਾਂ ਦਾ ਸਤਿਕਾਰ ਸਿਖਾਉਂਦਾ ਹੈ | ਅੱਜ ਇਸੇ ਪ੍ਰੋਗਰਾਮ 'ਚ ਸ੍ਰੀ ਸੱਤਿਆ ਸਾਈਾ ਸੇਵਾ ਸੁਸਾਇਟੀ ਗੁਰਦਾਸਪੁਰ ਨੇ ਸੀਨੀਅਰ ਮੈਂਬਰ ਰਣਵੀਰ ਸਿੰਘ ਦੀ ਅਗਵਾਈ ਹੇਠ ਭਜਨ ਗਾਇਕ ਪਵਨ ਕੁਮਾਰ ਤੇ ਪ੍ਰੀਤੇਸ਼ ਸ਼ਰਮਾ ਸ਼ਾਮਿਲ ਸਨ | ਜਿਨ੍ਹਾਂ ਨੇ ਮਹਾਂ ਸ਼ਿਵਰਾਤਰੀ ਨਾਲ ਸਬੰਧਿਤ ਭਜਨ ਗਾ ਕੇ ਤੇ ਵਿਦਿਆਰਥੀਆਂ ਨਾਲ ਰਾਮ ਧੁਨ ਦਾ ਜਾਪ ਕਰਕੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ | ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੈਂਬਰਾਂ ਰਣਬੀਰ ਸਿੰਘ, ਪਵਨ ਕੁਮਾਰ, ਪ੍ਰੀਤੇਸ਼ ਸ਼ਰਮਾ, ਸੁਮਨ ਸ਼ਰਮਾ, ਦਵਿੰਦਰ ਕੁਮਾਰ ਤੇ ਸ਼ੈਲੀ ਸੈਣੀ ਨੇ ਵੀ ਸ੍ਰੀ ਸੱਤਿਆ ਸਾਈਾ ਸੇਵਾ ਸੁਸਾਇਟੀ ਗੁਰਦਾਸਪੁਰ ਵਲੋਂ ਕੀਤੇ ਜਾ ਰਹੇ ਦਾਨੀ ਕੰਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪਰੀ, ਹੈਰੀ, ਲਕਸ਼ਮੀ, ਸਨੇਹਾ, ਹਰਲੀਨ, ਹਰਪ੍ਰੀਤ, ਕਾਜਲ, ਸ਼ੋਭਿਤ, ਸਾਹਿਲ, ਤਨੂਪ੍ਰੀਤ, ਗੁਰਪ੍ਰੀਤ, ਸ਼ਾਲੂ, ਸੰਜਨਾ, ਪਾਰਵਤੀ, ਲਵਲੀ, ਨਿਧੀ, ਬਿੱਟੂ, ਪਾਰਸ, ਕਮਲਜੀਤ ਕੌਰ, ਸਿਮਰਨ, ਕਰਨ, ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ 'ਚ ਮੁੱਖ ਸਪਾਂਸਰ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਦਾ ਸਨਮਾਨ ਅਗਲੀ ਖ਼ਬਰ ਸੈਂਟਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ ਵੰਡੀ
Ad Position 24