ਘੁਮਾਣ, 24 ਜਨਵਰੀ (ਬੰਮਰਾਹ)-ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਭਗਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ 46ਵੇਂ ਬਾਬਾ ਨਾਮਦੇਵ ਯਾਦਗਾਰੀ 3 ਰੋਜ਼ਾ ਖੇਡ ਮੇਲਾ 'ਚ ਹੋਟਲ ਇੰਡਸਟਰੀ ਦੇ ਕਿੰਗ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵੀ ਘੁਮਾਣ ਭਰਾਵਾਂ ਵਲੋਂ ਘੁਮਾਣ ਖੇਡ ਮੇਲੇ ਨੂੰ 11 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਤੇ ਅਖੀਰਲੇ ਦਿਨ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ, ਉੱਥੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਵੀ ਉਨ੍ਹਾਂ ਨੂੰ ਜੀ ਆਇਆ ਕਿਹਾ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ, ਸੀਨੀਅਰ ਕਾਂਗਰਸੀ ਆਗੂ ਹਰਵਿੰਦਰਪਾਲ ਸਿੰਘ ਸ਼ਾਹਬਾਦ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕੇ.ਜੇ. ਸਿੰਘ ਵੀ ਮੌਜ਼ੂਦ ਰਹੇ | ਲੜਕੀਆਂ ਦੀ ਕਬੱਡੀ 'ਚ ਪਹੁੰਚੀਆਂ 4 ਟੀਮਾਂ ਨੂੰ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਨੇ ਆਪਣੀ ਤਰਫ਼ੋਂ 11-11 ਹਜ਼ਾਰ ਤੇ ਵਧੀਆ ਧਾਵੀ ਤੇ ਵਧੀਆ ਜਾਫ਼ੀ ਨੂੰ 2100-2100 ਦੀ ਰਾਸ਼ੀ ਦਿੱਤੀ | ਇਸ ਮੌਕੇ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਨੇ ਕਿਹਾ ਕਿ ਆਉਂਦੇ ਖੇਡ ਮੇਲੇ 'ਤੇ 251 ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਅੱਖਾਂ ਦੇ ਮੁਫ਼ਤ ਕੈਂਪ ਲਗਾਏ ਜਾਣਗੇ | ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਮਾਸਟਰ ਸੁਖਦੇਵ ਸਿੰਘ ਦਕੋਹਾ, ਜੋਗਿੰਦਰ ਸਿੰਘ ਰੰਧਾਵਾ, ਰਾਜਨ ਸਿੱਧੂ ਯੂ.ਐੱਸ.ਏ., ਬਲਜੀਤ ਸਿੰਘ ਪੰਡੋਰੀ ਵਰਕਸ ਮੈਨੇਜਰ, ਲਖਵਿੰਦਰ ਸਿੰਘ ਢੰਡੇ, ਲੈਕਚਰਾਰ ਗੁਰਨਾਮ ਸਿੰਘ ਮੰਡ, ਗੁਰਬਿੰਦਰ ਸਿੰਘ ਬੱਬੀ ਸਾ. ਸਰਪੰਚ, ਸੰਧਵਾਂ ਜਸਬੀਰ ਸਿੰਘ ਜੱਸ ਸੰਧਵਾਂ, ਹਰਜਿੰਦਰ ਸਿੰਘ ਦਕੋਹਾ, ਸੰਤੋਖ ਸਿੰਘ ਹੀਰਾ ਮੰਡ, ਗੁਰਮੰਤ ਸਿੰਘ ਮੱਲ੍ਹੀ ਖੁਜਾਲਾ, ਸਰਪੰਚ ਮਨਦੀਪ ਸਿੰਘ ਮਹਿਮਦ, ਜਗੀਰ ਸਿੰਘ ਪੱਡਾ, ਹਰਦੇਵ ਸਿੰਘ ਬੱਦੋਵਾਲ, ਹੈਡ ਮਾਸਟਰ ਸਤਨਾਮ ਸਿੰਘ ਮੰਡ, ਮਨਜੋਤ ਸਿੰਘ ਭਰਥ, ਅੱੈਸ.ਐੱਚ.ਓ. ਗਗਨਦੀਪ ਸਿੰਘ ਘੁਮਾਣ, ਸੁਖਦੀਪ ਸਿੰਘ ਪਿੰਡਾਰੋੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਮਿੱਠੂ ਭਰਥ, ਗੁਰਪ੍ਰੀਤ ਸਿੰਘ ਗੋਪੀ ਬਾਗੇ, ਲੈਕਚਰਾਰ ਕੇਵਲ ਸਿੰਘ ਕਾਜਨਪੁਰ, ਲਵਰੋਜ਼ ਸਿੰਘ ਮਨੇਸ, ਸਤਨਾਮ ਸਿੰਘ ਚੌਲ ਚੱਕ, ਬਲਜੀਤ ਸਿੰਘ ਬਲਾਕ ਸੰਮਤੀ ਮੈਂਬਰ ਘੁਮਾਣ, ਪਿ੍ੰਸੀਪਲ ਸੁਵਿੰਦਰ ਸਿੰਘ ਵੀਲਾ ਬੱਜੂ, ਸਤਿੰਦਰ ਸਿੰਘ ਠੇਕੇਦਾਰ ਦਕੋਹਾ ਆਦਿ ਹਾਜ਼ਰ ਸਨ |