ਗੁਰਦਾਸਪੁਰ, 27 ਜਨਵਰੀ (ਚੱਕਰਾਜਾ)-ਅੰਮਿ੍ਤਸਰ-ਪਠਾਨਕੋਟ ਨੈਸ਼ਨਲ ਹਾਈਵੇ ਬੱਬਰੀ ਬਾਈਪਾਸ ਵਿਖੇ ਗੁਰਦਾਸਪੁਰ ਤੋਂ ਬਟਾਲਾ ਜਾ ਰਹੀ ਫਾਰਚੂਨਰ ਗੱਡੀ ਨੂੰ ਨਬੀਪੁਰ ਸਾਈਡ ਤੋਂ ਆ ਰਹੇ ਇਕ ਟਿੱਪਰ ਚਾਲਕ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਕਾਰ ਚਾਲਕ ਲੱਖਣ ਦੇ ਮਾਮੂਲੀ ਸੱਟਾਂ ਲੱਗੀਆਂ | ਪਰ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ | ਜਦੋਂ ਕਿ ਟਿੱਪਰ ਚਾਲਕ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਇਸ ਹਾਦਸੇ ਮੌਕੇ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਬੱਬਰੀ ਬਾਈਪਾਸ ਜੋ ਲਗਾਤਾਰ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ, ਇਥੇ ਚੁਰਸਤੇ ਵਿਚ ਟਰੈਫ਼ਿਕ ਸਿਗਨਲ ਲਗਾਏ ਜਾਣ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ |