ਦੀਨਾਨਗਰ, 27 ਜਨਵਰੀ (ਸੋਢੀ/ਸ਼ਰਮਾ)-ਲੋਕ ਸੇਵਾ ਦਲ ਵਲੋਂ ਬਾਜਵਾ ਹਸਪਤਾਲ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਦਲ ਦੇ ਸਰਪ੍ਰਸਤ ਡਾ: ਬੀ.ਐਸ ਬਾਜਵਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ | ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ, ਡਾ: ਸੁਨੀਲ ਮਹਾਜਨ, ਦਰਬਾਰਾ ਸਿੰਘ ਜਕੜੀਆ, ਕੈਪਟਨ ਜੁਗਿੰਦਰ ਸਿੰਘ ਚੌਹਾਨ, ਬਲਜਿੰਦਰ ਸਿੰਘ ਲੋਹਗੜ੍ਹ, ਇੰਸਪੈਕਟਰ ਕੁਲਦੀਪ ਰਾਜ, ਇੰਸਪੈਕਟਰ ਤਰਸੇਮ ਲਾਲ, ਤਿਲਕ ਰਾਜ ਚੌਹਾਨ, ਬਲਰਾਜ ਸਿੰਘ ਜੋਗਰ, ਜੋਗਿੰਦਰ ਸਿੰਘ ਭਟੋਆ, ਉਂਕਾਰ ਸਿੰਘ ਹੁੰਦਲ, ਸਾਹਿਲ ਗੁਪਤਾ ਆਦਿ ਹਾਜ਼ਰ ਸਨ |