15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸ਼ਹੀਦ ਭਗਤ ਸਿੰਘ ਸਮਾਜ ਸੇਵੀ ਕਲੱਬ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਮੌਕੇ ਅਰਦਾਸ ਵਿਚ ਸ਼ਾਮਿਲ ਸ਼ਹੀਦ ਭਗਤ ਸਿੰਘ ਸਮਾਜ ਸੇਵੀ ਕਲੱਬ ਦੇ ਮੈਂਬਰ ਤੇ ਸੰਗਤਾਂ | ਤਸਵੀਰ : ਅਵਤਾਰ ਸਿੰਘ ਰੰਧਾਵਾ <br/> 28-01-2026
ਫਤਹਿਗੜ੍ਹ ਚੂੜੀਆਂ, 27 ਜਨਵਰੀ (ਅਵਤਾਰ ਸਿੰਘ ਰੰਧਾਵਾ)-ਸ਼ਹੀਦ ਭਗਤ ਸਿੰਘ ਸਮਾਜ ਸੇਵੀ ਕਲੱਬ ਫਤਹਿਗੜ੍ਹ ਚੂੜੀਆਂ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵੱਡੀ ਗਿਣਤੀ ਵਿਚ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਰੋਜ਼ ਨੇ ਦੱਸਿਆ ਕਿ ਸਮਾਜ ਸੇਵੀ ਕਲੱਬ ਵਲੋਂ ਜਿੱਥੇ ਵੱਡੀ ਪੱਧਰ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਵੱਡੀ ਪੱਧਰ 'ਤੇ ਸਮਾਜ ਸੇਵਾ ਕਾਰਜ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਸਮੇਤ ਐਨ.ਆਰ.ਆਈ. ਕਸ਼ਮੀਰ ਸਿੰਘ ਆਸਟਰੇਲੀਆ ਸਮੇਤ ਹੋਰਨਾਂ ਵੀਰਾਂ ਦਾ ਵੀ ਵਿਸ਼ੇਸ਼ ਸਹਿਯੋਗ ਮਿਲਦਾ ਹੈ | ਉਨ੍ਹਾਂ ਕਿਹਾ ਕਿ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਿੱਥੇ ਸੰਗਤਾਂ ਵਲੋਂ ਗੁਰਬਾਣੀ ਦੇ ਜਾਪ ਕੀਤੇ ਗਏ ਹਨ, ਉਥੇ ਲੋੜਵੰਦਾਂ ਨੂੰ ਵੱਡੀ ਗਿਣਤੀ ਵਿਚ ਕੰਬਲ ਭੇਟਾ ਕੀਤੇ ਗਏ ਹਨ | ਇਸ ਮੌਕੇ ਪ੍ਰੋਫੈਸਰ ਸ੍ਰੀ ਨਰੇਸ਼ ਕੁਮਾਰ ਸੋਡੀ ਨੇ ਕਿਹਾ ਕਿ ਅੱਜ ਦਾ ਦਿਹਾੜਾ ਬਹੁਤ ਪਵਿੱਤਰ ਦਿਹਾੜਾ ਹੈ, ਜਿਸ ਵਿਚ ਸਮਾਜ ਸੇਵੀ ਕਲੱਬ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਇਸ ਮੌਕੇ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਰੋਜ਼, ਕਸ਼ਮੀਰ ਸਿੰਘ ਆਸਟਰੇਲੀਆ, ਕਲੱਬ ਮੈਂਬਰ ਮੁੱਖਵਿੰਦਰ ਸਿੰਘ ਬੰਦੇਸ਼ਾ, ਜਥੇਦਾਰ ਮਹਿੰਦਰ ਸਿੰਘ, ਨਰੇਸ਼ ਕੁਮਾਰ ਸੋਢੀ, ਰਛਪਾਲ ਸਿੰਘ ਪਰਾਚਾ, ਕੁਲਜੀਤ ਧਾਮੀ, ਗਗਨਦੀਪ ਸਿੰਘ, ਸੁਖਦੇਵ ਭਗਤ, ਬਲਜੀਤ ਗਿੱਲ, ਗੁਰਪ੍ਰੀਤ ਰੰਧਾਵਾ, ਸੁਰਜੀਤ ਸਿੰਘ, ਜਤਿੰਦਰ ਸਿੰਘ, ਸੰਜੀਵ ਡੋਗਰਾ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਐੱਲ. ਬਾਵਾ ਕਾਲਜ ਵਿਖੇ ਐੈੱਨ.ਐੱਸ.ਐੱਸ. ਕੈਂਪ ਦੇ ਪੰਜਵੇਂ ਦਿਨ ਸਫਾਈ ਮੁਹਿੰਮ ਚਲਾਈ <br/> ਅਗਲੀ ਖ਼ਬਰ ਬੇਟ ਇਲਾਕੇ 'ਚ ਹੋਈ ਗੜੇਮਾਰੀ ਕਣਕ ਦੀ ਫ਼ਸਲ ਲਈ ਹੋਵੇਗੀ ਲਾਹੇਵੰਦ
Ad Position 24