15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅੱਪਰਬਾਰੀ ਦੁਆਬ ਨਹਿਰ ਗੁਲਪੁਰ ਪੁਲ ਦੇ ਨੇੜੇ ਲੁਟੇਰਿਆਂ ਨੇ ਇਕ ਵਿਅਕਤੀ ਨੰੂ ਲੁੱਟਿਆ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਇਕ ਹਫ਼ਤੇ ਵਿਚ ਦੂਜੀ ਲੁੱਟ ਖੋਹ ਦੀ ਘਟਨਾ ਵਾਪਰੀ
ਨਰੋਟ ਮਹਿਰਾ, 27 ਜਨਵਰੀ (ਰਾਜ ਕੁਮਾਰੀ)-ਅੱਪਰਬਾਰੀ ਦੁਆਬ ਨਹਿਰ 'ਤੇ ਲੁੱਟ ਖੋਹ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਲੁੱਟ ਖੋਹ ਵਾਲੇ ਵਿਅਕਤੀਆਂ ਨੰੂ ਪੁਲਿਸ ਦਾ ਡਰ ਤੱਕ ਨਹੀਂ ਹੈ | ਆਏ ਦਿਨ ਆਮ ਵਿਅਕਤੀਆਂ ਨੰੂ ਲੁੱਟਿਆ ਜਾ ਰਿਹਾ ਹੈ | ਪਰ ਪੁਲਿਸ ਸਰਨਾ ਭੀਮਪੁਰ ਸੜਕ 'ਤੇ ਗਸ਼ਤ ਤੱਕ ਨਹੀਂ ਕਰ ਪਾ ਰਹੀ | ਜਿਸ ਕਾਰਨ ਹਲਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਜ਼ਿਕਰਯੋਗ ਹੈ ਕਿ 25 ਜਨਵਰੀ ਦਿਨ ਐਤਵਾਰ ਸ਼ਾਮ ਸੁਨੀਲ ਸਿੰਘ ਪੁੱਤਰ ਪਰਦੂਮਨ ਸਿੰਘ ਨਿਵਾਸੀ ਫਰੀਦਾਨਗਰ ਜੋ ਪਠਾਨਕੋਟ ਮਕੈਨਿਕ ਦਾ ਕੰਮ ਕਰਦਾ ਹੈ | ਸ਼ਾਮ ਕਰੀਬ 5 ਵਜੇ ਜਦੋਂ ਦੁਕਾਨ ਬੰਦ ਕਰਕੇ ਘਰ ਆ ਰਿਹਾ ਸੀ ਕਿ ਧੀਰਾ ਪੰਡਿਤਾਂ ਦੀ ਕੋਠੀ ਰਾਹੀਂ ਜਦੋਂ ਗੁਲਪੁਰ ਪੁਲ ਲੰਘ ਕੇ ਚੌੜਾ ਅੱਗੇ ਆਇਆ ਤਾਂ ਦੋ ਮੋਟਰਸਾਈਕਲ ਸਵਾਰ ਇਕ ਕੋਲ ਤੇਜ਼ਧਾਰ ਹਥਿਆਰ ਸੀ, ਉਨ੍ਹਾਂ ਮੇਰੇ ਮੋਟਰਸਾਈਕਲ 'ਤੇ ਲੱਤ ਮਾਰੀ ਤਾਂ ਖੜ ਗਿਆ | ਉਨ੍ਹਾਂ ਕਿਹਾ ਕਿ ਆਪਣਾ ਮੋਬਾਈਲ ਅਤੇ ਪਰਸ ਸਾਨੰੂ ਦੇ, ਤਾਂ ਮੈਂ ਨਹਿਰ ਵੱਲ ਨੰੂ ਭੱਜਿਆ, ਲੁਟੇਰੇ ਮੇਰਾ ਮੋਬਾਈਲ ਖੋਹ ਕੇ ਲੈ ਗਏ ਤੇ ਗੁਲਪੁਰ ਪੁਲ ਕਰਾਸ ਕਰਕੇ ਪਿੰਡ ਵੱਲ ਭੱਜ ਗਏ | ਇਸ ਸਬੰਧੀ ਥਾਣਾ ਸਦਰ ਨੰੂ ਸੂਚਨਾ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਇਲਾਕਿਆਂ ਵਿਚ ਨਾਜਾਇਜ਼ ਉਸਾਰੀਆਂ ਦਾ ਵੱਡਾ ਘੁਟਾਲਾ ਆਇਆ ਸਾਹਮਣੇ <br/> ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਬਟਾਲਾ 'ਚ ਗਣਤੰਤਰ ਦਿਵਸ ਦੇਸ਼ ਭਗਤੀ ਤੇ ਉਤਸ਼ਾਹ ਨਾਲ ਮਨਾਇਆ <br/>
Ad Position 24