15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਾਬੰਦੀਸ਼ੁਦਾ ਇਲਾਕਿਆਂ ਵਿਚ ਨਾਜਾਇਜ਼ ਉਸਾਰੀਆਂ ਦਾ ਵੱਡਾ ਘੁਟਾਲਾ ਆਇਆ ਸਾਹਮਣੇ <br/>

Ad Position 21
repet_subhas-goyals [Copy P29]
ਜਾਣਕਾਰੀ ਦਿੰਦੇ ਹੋਏ ਐਡਵੋਕੇਟ ਵਿਜੇ ਕੁਮਾਰ ਅਤੇ ਸੂਚਨਾ ਦੇ ਅਧਿਕਾਰ ਤਹਿਤ ਲੋਕਲ ਮਿਲਟਰੀ ਅਥਾਰਿਟੀ 21 ਸਬ ਏਰੀਆ ਵਲੋਂ ਐਡਵੋਕੇਟ ਵਿਜੇ ਕੁਮਾਰ ਨੰੂ ਦਿੱਤਾ ਜਵਾਬ | ਤਸਵੀਰਾਂ: ਆਂਸ਼ੀਸ਼ ਸ਼ਰਮਾ <br/> 28-01-2026
ਪਠਾਨਕੋਟ, 27 ਜਨਵਰੀ (ਆਸ਼ੀਸ਼ ਸ਼ਰਮਾ)-ਨਗਰ ਨਿਗਮ ਪਠਾਨਕੋਟ ਦੀ ਹਦੂਦ ਅੰਦਰ ਪਾਬੰਦੀਸ਼ੁਦਾ ਇਲਾਕਿਆਂ ਜਿਨ੍ਹਾਂ 'ਤੇ ਫੌਜ ਅਤੇ ਓ.ਟੀ.ਜੀ. ਵਲੋਂ ਪਾਬੰਦੀ ਲਗਾਈ ਗਈ ਹੈ ਅਤੇ ਨਜਾਇਜ਼ ਉਸਾਰੀਆਂ ਦਾ ਕੰਮ ਧੜੱਲੇ ਅਤੇ ਬੇਖੌਫ ਚੱਲ ਰਿਹਾ ਹੈ | ਇਨ੍ਹਾਂ ਨਜਾਇਜ਼ ਉਸਾਰੀਆਂ ਵਿਚ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਪੂਰੀ ਸ਼ਮੂਲੀਅਤ ਦੇਖਣ ਨੰੂ ਮਿਲ ਰਹੀ ਹੈ | ਇਹ ਗੋਰਖ ਧੰਦਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ | 'ਅਜੀਤ' ਵਲੋਂ ਪਹਿਲਾਂ ਵੀ ਖ਼ਬਰਾਂ ਰਾਹੀਂ ਇਸ ਗੋਰਖ ਧੰਦੇ ਦਾ ਪਰਦਾਫਾਸ਼ ਕੀਤਾ ਸੀ | ਪਰ ਇਸ ਵੱਡੇ ਘੁਟਾਲੇ ਨੰੂ ਉਜਾਗਰ ਕੀਤਾ ਹੈ | ਐਡਵੋਕੇਟ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਰ.ਟੀ.ਆਈ. ਅਧਿਕਾਰ ਐਕਟ 2005 ਦੇ ਰਾਹੀਂ ਸ਼ਹਿਰ ਦੇ ਰਾਮ ਸ਼ਰਨਮ, ਸਿੰਬਲ ਚੌਕ, ਮਾਮੂਨ ਡਲਹੌਜ਼ੀ ਰੋਡ, ਏ.ਬੀ. ਕਾਲਜ ਰੋਡ ਅਤੇ ਸ਼ਾਂਤ ਵਿਹਾਰ ਵਰਗੇ ਪਾਬੰਦੀਸ਼ੁਦਾ ਇਲਾਕਿਆਂ 'ਤੇ ਉਸਾਰੀ ਸਬੰਧੀ ਐਨ.ਓ.ਸੀ. ਦੀ ਜਾਣਕਾਰੀ ਮੰਗੀ ਗਈ ਸੀ | ਜਿਸ ਵਿਚ 1 ਜੁਲਾਈ 2025 ਨੰੂ ਅਥਾਰਿਟੀ ਵਲੋਂ ਉਨ੍ਹਾਂ ਨੰੂ ਜਵਾਬ ਭੇਜਿਆ ਗਿਆ ਤਾਂ ਇਸ ਵਿਚ ਵੱਡਾ ਘੁਟਾਲਾ ਸਾਹਮਣੇ ਆਵੇਗਾ | ਇਹ ਜਵਾਬ ਲੋਕਲ ਮਿਲਟਰੀ ਅਥਾਰਿਟੀ 21 ਸਬ ਏਰੀਆ ਵਲੋਂ ਜੋ ਉਨ੍ਹਾਂ ਕੋਲ 22 ਫਰਵਰੀ 2023 ਤੱਕ ਦਾ ਸੀ | ਜਿਸ ਵਿਚ ਉਨ੍ਹਾਂ ਵਲੋਂ ਰਾਮ ਸ਼ਰਨਮ ਕਾਲੋਨੀ ਵਿਚ ਉਸਾਰੀ ਦੇ ਲਈ ਕੋਈ ਐਨ.ਓ.ਸੀ. ਨਹੀਂ ਦਿੱਤੀ ਗਈ | ਇਸ ਦੇ ਨਾਲ ਸਿੰਬਲ ਚੌਕ ਵਿਚ ਇਕ ਐਨ.ਓ.ਸੀ., ਮਾਮੂਨ, ਡਲਹੌਜ਼ੀ ਰੋਡ ਅਤੇ ਸ਼ਾਂਤ ਵਿਹਾਰ ਵਿਚ ਕੋਈ ਐਨ.ਓ.ਸੀ. ਨਹੀਂ ਅਤੇ ਏ.ਬੀ. ਕਾਲਜ ਰੋਡ 'ਤੇ ਉਸਾਰੀ ਦੇ ਲਈ 32 ਐਨ.ਓ.ਸੀ. ਦਿੱਤੀਆਂ ਗਈਆਂ ਹਨ | ਇਸ ਦੇ ਨਾਲ ਇਹ ਵੱਡਾ ਸਵਾਲ ਉੱਠਦਾ ਹੈ ਕਿ ਜੇਕਰ ਆਰਮੀ ਵਲੋਂ ਸ਼ਾਂਤ ਵਿਹਾਰ, ਮਾਮੂਨ, ਡਲਹੌਜ਼ੀ ਰੋਡ ਅਤੇ ਰਾਮ ਸ਼ਰਨਮ ਕਾਲੋਨੀ ਵਿਚ ਐਨ.ਓ.ਸੀ. ਨਹੀਂ ਦਿੱਤੀ ਗਈ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਨਜਾਇਜ਼ ਉਸਾਰੀਆਂ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦਾ ਨਤੀਜਾ ਹੈ | ਜਿਸ ਵਿਚ ਕਰੋੜਾਂ ਰੁਪਏ ਦਾ ਮਾਲੀਆ ਇਨ੍ਹਾਂ ਅਧਿਕਾਰੀਆਂ ਦੀ ਜੇਬਾਂ ਵਿਚ ਕਾਲੇ ਧੰਨ ਦੇ ਰੂਪ ਵਿਚ ਗਿਆ ਹੈ | ਇਹ ਅਧਿਕਾਰੀ ਇਕ ਤਾਂ ਸਰਕਾਰ ਦੇ ਮਾਲੀਏ ਨੰੂ ਖੋਰਾ ਲਾ ਰਹੇ ਹਨ | ਦੂਜੇ ਪਾਸੇ ਸ਼ਹਿਰ ਅਤੇ ਦੇਸ਼ ਦੀ ਸੁਰੱਖਿਆ ਨੰੂ ਸੇਧ ਵੀ ਲਾ ਰਹੇ ਹਨ | ਐਡਵੋਕੇਟ ਵਿਜੇ ਕੁਮਾਰ ਨੇ ਕਿਹਾ ਕਿ ਬਹੁਤ ਜਲਦ ਉਹ ਉਨ੍ਹਾਂ ਅਧਿਕਾਰੀਆਂ ਨੰੂ ਅਦਾਲਤ ਵਿਚ ਖੜੇ ਕਰਨਗੇ ਜੋ ਆਪਣੇ ਨਿੱਜੀ ਹਿੱਤ ਲਈ ਦੇਸ਼ ਅਤੇ ਸਮਾਜ ਨੰੂ ਖਤਰੇ ਵਿਚ ਪਾ ਰਹੇ ਹਨ |
ਕਿਸ ਧਾਰਾ ਤਹਿਤ ਫੌਜੀ ਇਲਾਕਿਆਂ ਦੇ ਨੇੜੇ ਪਾਬੰਦੀਆਂ ਲਗਾਈਆਂ ਹਨ
ਵਰਕਸ ਆਫ ਡਿਫੈਂਸ ਐਕਟ 1903 ਵਿਚ ਕਾਨੰੂਨੀ ਅੰਗ ਹੈ | ਜਿਹੜਾ ਸੁਰੱਖਿਆ ਕਾਰਜਾਂ ਜਿਵੇਂ ਕਿ ਆਰਮੀ ਛਾਉਣੀ ਦੇ ਨੇੜੇ ਦੇ ਖੇਤਰਾਂ ਵਿਚ ਨਿਰਮਾਣ ਅਤੇ ਜ਼ਮੀਨ ਦੇ ਉਪਯੋਗ 'ਤੇ ਪਾਬੰਦੀ ਲਗਾਉਂਦਾ ਹੈ | ਛਾਉਣੀ ਦੇ ਬਾਹਰੀ ਹਿੱਸੇ ਦੇ 100 ਗਜ (ਤਕਰੀਬਨ 914 ਮੀਟਰ) ਦੇ ਅੰਦਰ ਅਫਸਰ ਕਮਾਂਡਿੰਗ (ਜੀ.ਓ.ਸੀ.) ਦੀ ਲਿਖਤ ਮਨਜ਼ੂਰੀ ਤੋਂ ਬਿਨਾਂ ਕੋਈ ਪੱਕੀ ਉਸਾਰੀ ਨਹੀਂ ਕਰ ਸਕਦਾ | ਕੋਈ ਵੀ ਆਦਮੀ ਆਰਮੀ ਛਾਉਣੀ ਦੇ ਨੇੜੇ ਬੂਟਿਆਂ ਦੇ ਬਾਗ ਬਿਨਾਂ ਮਨਜ਼ੂਰੀ ਤੋਂ ਨਹੀਂ ਲਗਾ ਸਕਦਾ | 500 ਗਜ ਦੇ ਅੰਦਰ ਜ਼ਮੀਨ ਦੇ ਉਪਰ ਜਾਂ ਥੱਲੇ ਕਿਸੇ ਕਿਸਮ ਦੇ ਨਿਰਮਾਣ 'ਤੇ ਪੂਰੀ ਪਾਬੰਦੀ ਹੈ | ਇਹ ਸਾਰੀਆਂ ਪਾਬੰਦੀਆਂ ਧਾਰਾ 7 ਦੇ ਅਧੀਨ ਆਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਅੰਦਰ ਵੱਖ-ਵੱਖ ਥਾਈਾ ਧੂਮਧਾਮ ਨਾਲ ਮਨਾਇਆ ਗਣਤੰਤਰ ਦਿਵਸ ਅਗਲੀ ਖ਼ਬਰ ਅੱਪਰਬਾਰੀ ਦੁਆਬ ਨਹਿਰ ਗੁਲਪੁਰ ਪੁਲ ਦੇ ਨੇੜੇ ਲੁਟੇਰਿਆਂ ਨੇ ਇਕ ਵਿਅਕਤੀ ਨੰੂ ਲੁੱਟਿਆ
Ad Position 24