15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮਜ਼ਦੂਰ ਕਿਸਾਨ ਵਿਰੋਧੀ ਕਾਨੂੰਨ ਮੋਦੀ ਸਰਕਾਰ ਨੂੰ ਵਾਪਸ ਲੈਣੇ ਪੈਣਗੇ-ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ <br/>

Ad Position 21
repet_subhas-goyals [Copy P29]
ਮਾਰਚ ਵਿਚ ਹਿੱਸਾ ਲੈਂਦੇ ਹੋਏ ਕਿਸਾਨ | ਤਸਵੀਰ: ਸੰਧੂ <br/> 28-01-2026
ਪਠਾਨਕੋਟ, 27 ਜਨਵਰੀ (ਸੰਧੂ)-ਅੱਜ ਸੂਬਾ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਪਠਾਨਕੋਟ ਵਿਖੇ ਟਰੈਕਟਰ ਮਾਰਚ ਕੀਤਾ ਗਿਆ | ਜਿਹੜਾ ਮਾਰਚ ਬਾਰਠ ਸਾਹਿਬ ਤੋਂ ਸ਼ੁਰੂ ਹੋ ਕੇ ਟੈਂਕ ਚੌਕ ਪੁੱਜਾ | ਹੋਰਨਾਂ ਪਾਸਿਆਂ ਤੋਂ ਵੀ ਮਾਰਚ ਕਰਦੇ ਲੋਕ ਟੈਂਕ ਚੌਕ ਪਹੁੰਚੇ | ਇੱਥੋਂ ਸ਼ੁਰੂ ਹੋ ਕੇ ਮਾਰਚ ਬਾਜ਼ਾਰ ਵਿਚ ਹੁੰਦਾ ਹੋਇਆ ਸਿੰਬਲ ਚੌਕ ਤੋਂ ਬਾਈਪਾਸ ਤੋਂ ਹੁੰਦਾ ਹੋਇਆ ਭਗਤ ਸਿੰਘ ਚੌਕ ਪੁੱਜ ਕੇ ਸਮਾਪਤ ਹੋਇਆ | ਇਸ ਮਾਰਚ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕੇਵਲ ਸਿੰਘ ਕੰਗ, ਜੋਗਾ ਸਿੰਘ, ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਵਲ ਕਾਲੀਆ ਤੇ ਪ੍ਰਸ਼ੋਤਮ ਲਾਲ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ ਤੇ ਬਲਦੇਵ ਰਾਜ, ਕਿਰਤੀ ਕਿਸਾਨ ਯੂਨੀਅਨ ਵਲੋਂ ਮੁਖ਼ਤਿਆਰ ਸਿੰਘ ਸ਼ਾਦੀਪੁਰ ਵਲੋਂ ਆਈ.ਐਸ. ਗੁਲਾਟੀ, ਉਗਰਾਹਾਂ ਵਲੋਂ ਰਾਜਿੰਦਰ ਸਿੰਘ, ਇਕਬਾਲ ਸਿੰਘ ਨੇ ਕੀਤੀ | ਇਸ ਵੇਲੇ ਉਨ੍ਹਾਂ ਨਾਲ ਗੁਰਦੀਪ ਸਿੰਘ, ਦਿਲਬਾਗ ਸਿੰਘ, ਚਮਨ ਲਾਲ, ਸਤਪ੍ਰਕਾਸ਼, ਪ੍ਰਵੀਨ ਕੁਮਾਰ ਅਤੇ ਬਲਕਾਰ ਸਿੰਘ ਨੇ ਵੀ ਸੰਬੋਧਨ ਕੀਤਾ | ਟਰੇਡ ਯੂਨੀਅਨਾਂ ਵਲੋਂ ਸ਼ਿਵ ਕੁਮਾਰ, ਸੁਰਿੰਦਰ ਸਹਿਗਲ, ਬਿਕਰਮ ਜਿੱਤ, ਬਹੁਜਨ ਸਮਾਜ ਮਜ਼ਦੂਰ ਮੋਰਚੇ ਵਲੋਂ ਜੇ.ਪੀ. ਭਗਤ, ਮੋਹਨ ਲਾਲ ਅਤੇ ਰਮੇਸ਼ ਕੁਮਾਰ ਹਾਜ਼ਰ ਸਨ | ਮਾਰਚ ਦੌਰਾਨ ਆਗੂਆਂ ਨੇ ਬਿਜਲੀ ਸੋਧ ਬਿੱਲ 2025, ਬੀਜ ਬਿੱਲ, ਮਨਰੇਗਾ ਵਿਚ ਤਬਦੀਲੀ, ਮਜ਼ਦੂਰ ਵਿਰੋਧੀ ਕੋਡ ਬਿੱਲ ਵਾਪਸ ਲੈਣ ਦੀ ਮੰਗ ਕੀਤੀ, ਕਿਉਂਕਿ ਇਹ ਕਾਨੰੂਨ ਕਾਰਪੋਰੇਟ ਘਰਾਨਿਆਂ ਨੂੰ ਲਾਭ ਦੇਣ ਅਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਖੋਂਹਦੇ ਹਨ | ਉਨ੍ਹਾਂ ਕਿਹਾ ਕਿ ਜਿਸ ਦਿਨ ਬਿਜਲੀ ਬਿੱਲ ਤੇ ਬੀਜ ਬਿੱਲ ਸੰਸਦ ਵਿਚ ਪੇਸ਼ ਕੀਤੇ ਜਾਣਗੇ, ਉਸ ਤੋਂ ਅਗਲੇ ਦਿਨ ਟੋਲ ਪਲਾਜ਼ੇ ਵਿਰੋਧ ਵਜੋਂ ਬੰਦ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਲੋਕਾਂ ਦੀਆਂ ਸਬਸਿਡੀਆਂ ਅਤੇ ਸਹੂਲਤਾਂ ਖੋਹ ਲਵੇਗਾ, ਕਿਉਂਕਿ ਨਿੱਜੀਕਰਨ ਮੁਨਾਫ਼ੇ ਲਈ ਹੁੰਦਾ ਹੈ | ਲੋਕਾਂ ਨੂੰ ਸਹੂਲਤਾਂ ਦੇਣ ਲਈ ਨਹੀਂ ਹੁੰਦਾ | ਮਨਰੇਗਾ ਦਾ ਨਾਂਅ ਬਦਲ ਕੇ ਮਜ਼ਦੂਰਾਂ ਦੀ ਰੁਜ਼ਗਾਰ ਗਰੰਟੀ ਖ਼ਤਮ ਹੋਵੇਗੀ ਤੇ ਸਾਰੇ ਭਾਰਤ ਵਿਚ ਰੁਜ਼ਗਾਰ ਦੇਣ ਦੀ ਥਾਂ ਸਿਰਫ਼ ਕੇਂਦਰ ਸਰਕਾਰ ਦੁਆਰਾ ਐਲਾਨ ਕੀਤੇ ਪਿੰਡਾਂ ਵਿਚ ਹੀ ਮਿਲੇਗਾ | ਲੇਬਰ ਕੋਡ ਬਿੱਲ ਮਜ਼ਦੂਰਾਂ ਦੀ ਉਜਰਤ ਤਨਖ਼ਾਹ ਕੰਮ ਦੇ ਘੰਟੇ, ਕੰਮ ਦੀਆਂ ਹਾਲਤਾਂ ਦੀ ਰਾਖੀ ਨਹੀਂ ਕਰਦਾ | ਬੀਜ ਬਿੱਲ ਵੀ ਬੀ 'ਤੇ ਕਿਸਾਨਾਂ ਦੇ ਹੱਕ ਨੂੰ ਖੋਹ ਲਵੇਗਾ | ਇਸ ਲਈ ਉਨ੍ਹਾਂ ਮੰਗ ਕੀਤੀ ਕਿ ਇਹ ਲੋਕ ਵਿਰੋਧੀ, ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੰੂਨ ਵਾਪਸ ਲਏ ਜਾਣ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਵਾਰਡ ਨੰਬਰ 43 ਅਤੇ 44 ਦੀਆਂ ਗਲੀਆਂ ਦੇ ਨਿਰਮਾਣ ਕਾਰਜ ਕਰਵਾਏ ਸ਼ੁਰੂ <... ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੀ ਜਨਤਾ ਨਾਲ ਸਰਾਸਰ ਧੋਖਾ-ਹਰੀਸ਼ ਸੰਮਾ
Ad Position 24