06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕਾਲਜ ਵਲੋਂ ਸੰਵੇਦਨਾ ਪ੍ਰੋਜੈਕਟ ਤਹਿਤ ਸਮਾਜਿਕ ਸੇਵਾ ਤੇ ਭਾਈਚਾਰਕ ਸਹਿਯੋਗ ਦੀ ਪ੍ਰੇਰਨਾਦਾਇਕ ਪਹਿਲ

Ad Position 21
No active advertisement
ਅਜੀਤ ਡੈਸਕ 29-01-2026
ਗੁਰਦਾਸਪੁਰ, 28 ਜਨਵਰੀ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫ਼ਾਰ ਵੁਮੈਨ ਵਲੋਂ ਸੰਵੇਦਨਾ ਪ੍ਰੋਜੈਕਟ ਤਹਿਤ ਇਕ ਸੁਚੱਜੇ ਢੰਗ ਨਾਲ ਕਮਿਊਨਿਟੀ ਆਊਟਰੀਚ ਪਹਿਲਕਦਮੀ ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਜੈਕਟ ਕਾਲਜ ਦੇ ਸੈਂਟਰਲ ਐਸੋਸੀਏਸ਼ਨ ਤੇ ਐਨ.ਐਸ.ਐਸ ਯੂਨਿਟ ਦੇ ਸਾਂਝੇ ਯਤਨਾਂ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜਿ੍ਹਆ ਗਿਆ | ਸੰਵੇਦਨਾ ਪ੍ਰੋਜੈਕਟ ਦੇ ਅਧੀਨ ਲੋੜਵੰਦ ਝੁੱਗੀ-ਝੌਂਪੜੀ ਵਾਲੇ ਇਲਾਕੇ ਦੀ ਯੋਜਨਾਬੱਧ ਪਹਿਚਾਣ ਕੀਤੀ ਗਈ, ਉੱਥੇ ਰਹਿ ਰਹੇ ਬੱਚਿਆਂ ਤੇ ਪਰਿਵਾਰਾਂ ਦੀਆਂ ਸਿੱਖਿਅਕ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦਾ ਪਤਾ ਕੀਤਾ ਗਿਆ | ਇਸ ਆਧਾਰ 'ਤੇ ਜ਼ਰੂਰਤਮੰਦ ਬੱਚਿਆਂ ਲਈ ਲਾਭਦਾਇਕ ਸਿੱਖਿਅਕ ਸਮੱਗਰੀ ਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਵੰਡੀਆਂ ਗਈਆਂ | ਮਾਨ ਕੌਰ ਝੁੱਗੀ-ਝੌਂਪੜੀ ਵਾਲੇ ਖੇਤਰ 'ਚ ਸਥਿਤ ਸਕੂਲ ਜੋ ਰਾਸ਼ਟਰੀ ਪੁਰਸਕਾਰ ਜੇਤੂ ਰੋਮੇਸ਼ ਮਹਾਜਨ ਵਲੋਂ ਜ਼ਰੂਰਤਮੰਦ ਬੱਚਿਆਂ ਲਈ ਚਲਾਇਆ ਜਾ ਰਿਹਾ ਹੈ | ਇਸ ਸਲੱਮ ਏਰੀਏ ਦੇ ਸਕੂਲੀ ਬੱਚਿਆਂ ਨੂੰ ਨੋਟਬੁੱਕਾਂ, ਚਾਰਟ, ਪੈਨਸਿਲ ਬਾਕਸ, ਕਲਰ, ਰਬੜ, ਸ਼ਾਪਨਰ ਤੇ ਹੋਰ ਲੋੜੀਂਦੀ ਸਟੇਸ਼ਨਰੀ ਸਮੱਗਰੀ ਵੰਡੀ ਗਈ | ਇਸ ਮੌਕੇ ਪਿ੍ੰਸੀਪਲ ਡਾ: ਨੀਰੂ ਸ਼ਰਮਾ ਨੇ ਕਿਹਾ ਕਿ ਸੰਵੇਦਨਾ ਪ੍ਰੋਜੈਕਟ ਸਾਡੀ ਸੰਸਥਾ ਦੀ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ | ਪ੍ਰੋਜੈਕਟ ਦੀ ਕਾਰਗੁਜ਼ਾਰੀ ਦੀ ਅਗਵਾਈ ਡਾ: ਸੁਖਵਿੰਦਰ ਕੌਰ ਇੰਚਾਰਜ, ਐਨ.ਐਸ.ਐਸ. ਯੂਨਿਟ ਤੇ ਸਮਿਤਾ ਖਜੂਰੀਆ ਇੰਚਾਰਜ ਸੈਂਟਰਲ ਐਸੋਸੀਏਸ਼ਨ ਵਲੋਂ ਕੀਤੀ ਗਈ | ਜਿਸ 'ਚ ਗਗਨਦੀਪ ਕੌਰ ਤੇ 6 ਵਲੰਟੀਅਰਜ਼ ਦਾ ਸਰਗਰਮ ਤੇ ਸਲਾਹੁਣਯੋਗ
Ad Position 22
No active advertisement
ਪਿਛਲੀ ਖ਼ਬਰ ਸਮਾਜਿਕ ਬੁਰਾਈਆਂ ਖ਼ਿਲਾਫ਼ ਚੰਗੇ ਲੋਕਾਂ ਦਾ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ-ਪ੍ਰੋ. ਕੋਟ <br/> ਅਗਲੀ ਖ਼ਬਰ -ਮਾਮਲਾ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ ਰੱਦ ਕਰਨ ਦਾ- ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਨੇ ਕੀਤੀ ਕਨ...
Ad Position 24