01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਅਗਵਾਈ 'ਚ ਪਿੰਡ ਧੀਰ ਵਿਚ 10 ਲੱਖ ਦੇ ਮੁਫ਼ਤ ਇਲਾਜ ਵਾਲੇ ਕਾਰਡ ਬਣਾਏ

Ad Position 21
No active advertisement
ਅਜੀਤ ਡੈਸਕ 23-02-2026
ਅਲੀਵਾਲ, 22 ਫਰਵਰੀ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਅਗਵਾਈ 'ਚ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਧੀਰ ਵਿਖੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 10 ਲੱਖ ਤੱਕ ਦੇ ਮੁਫ਼ਤ ਇਲਾਜ ਵਾਲੇ ਸਿਹਤ ਕਾਰਡ ਬਣਾਏ ਗਏ, ਜਿਸ ਵਿਚ ਹਲਕਾ ਇੰਚਾਰਜ ਪਨੂੰ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਅਤੇ ਕਾਰਡ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਪੰਜਾਬ ਦੀ ਜਨਤਾ ਦੀਆਂ ਸੁੱਖ ਸਹੂਲਤਾਂ ਲਈ ਹਰ ਸੰਭਵ ਯਤਨ ਕਰ ਰਹੀ ਤਾਂ ਜੋ ਪੰਜਾਬ ਵਾਸੀਆਂ ਨੂੰ ਕਿਸੇ ਕਿਸਮ ਦੀ ਕਮੀ ਨਾ ਆਵੇ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਗਗਨਦੀਪ ਸਿੰਘ ਪਨੂੰ, ਹਲਕਾ ਯੂਥ ਪ੍ਰਧਾਨ ਗੁਰਬਿੰਦਰ ਕਾਦੀਆਂ, ਬਲਾਕ ਪ੍ਰਧਾਨ ਰਘਬੀਰ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਸਰਪੰਚ ਹਰਵਿੰਦਰ ਸਿੰਘ, ਡਿੰਪਲ ਧੀਰ, ਮੈਂਬਰ ਪ੍ਰਵੀਨ ਕੌਰ, ਮੈਂਬਰ ਰਣਜੀਤ ਸਿੰਘ, ਸੰਤੋਖ ਸਿੰਘ, ਦਲਬੀਰ ਸਿੰਘ, ਮੈਂਬਰ ਜਸਪਾਲ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮੁਹਿੰਮ 2026 ਤਹਿਤ ਵਰਕਸ਼ਾਪ ਅਗਲੀ ਖ਼ਬਰ ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਵਿਖੇ ਸੈਮੀਨਾਰ
Ad Position 24