01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਹੱਥੀਂ ਸਮਾਨ ਤਿਆਰ ਕਰਨ ਦੀ ਵਰਕਸ਼ਾਪ ਲਗਾਈ

Ad Position 21
No active advertisement
ਅਜੀਤ ਡੈਸਕ 23-02-2026
ਦੀਨਾਨਗਰ, 22 ਫਰਵਰੀ (ਸੋਢੀ/ਸ਼ਰਮਾ)-ਸਰਕਾਰੀ ਪ੍ਰਾਇਮਰੀ ਸਕੂਲ ਕਲੀਚਪੁਰ ਦੀਨਾਨਗਰ ਵਿਖੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੋਚਕ ਬਣਾਉਣ ਦੇ ਮੰਤਵ ਨਾਲ ਹੱਥੀਂ ਤਿਆਰ ਕੀਤੇ ਸਾਮਾਨ ਦੀ ਵਿਸ਼ੇਸ਼ ਵਰਕਸ਼ਾਪ ਲਗਾਈ ਗਈ | ਵਰਕਸ਼ਾਪ 'ਚ ਚਾਰ ਕਲੱਸਟਰ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਹਾਇਕ ਸਮੱਗਰੀ ਤਿਆਰ ਕੀਤੀ | ਸਮਾਗਮ 'ਚ ਬੀ.ਪੀ.ਈ.ਓ ਪੰਕਜ ਅਰੋੜਾ, ਬੀ.ਆਰ.ਸੀ. ਸੰਦੀਪ ਕਾਟਲ, ਸੀ.ਐਚ.ਟੀ ਸੰਜੀਵ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਅਧਿਆਪਕਾਂ ਵਲੋਂ ਤਿਆਰ ਕੀਤੇ ਸਾਮਾਨ ਦੀ ਸ਼ਲਾਘਾ ਕੀਤੀ | ਵਰਕਸ਼ਾਪ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਾਡੇਸ਼ਨ ਦੀ ਡਿਸਟਿ੍ਕਟ ਕੋਆਰਡੀਨੇਟਰ ਅੰਜਲੀ ਸ਼ਰਮਾ, ਅਸਿਸਟੈਂਟ ਡਿਸਟਿ੍ਕਟ ਕੋਆਰਡੀਨੇਟਰ ਸੁਨੀਤਾ ਤੇ ਪੂਜਾ ਦੀ ਅਗਵਾਈ ਹੇਠ ਅਧਿਆਪਕਾਂ ਨੂੰ ਹੱਥੀਂ ਸਾਮਾਨ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ | ਵਰਕਸ਼ਾਪ 'ਚ ਅਧਿਆਪਕਾ ਰੋਜ਼ੀ ਮਿਨਹਾਸ, ਮਮਤਾ ਦੇਵੀ, ਗਿੰਨੀ ਸੈਣੀ, ਰਮਨਦੀਪ, ਹਰਦੀਪ ਕੌਰ, ਸ਼ੀਤਲ ਬਾਲਾ, ਹੈੱਡ ਟੀਚਰ ਨੀਲਮ ਕੁਮਾਰੀ, ਗੁਰਵਿੰਦਰ ਕੌਰ, ਮਧੂ ਬਾਲਾ, ਅਸ਼ਵਨੀ ਕੁਮਾਰ, ਹੈੱਡ ਟੀਚਰ ਪਵਨ ਕੁਮਾਰ, ਰਕੇਸ਼ ਕੁਮਾਰ, ਸੁਨੀਲ ਕੁਮਾਰ, ਬਲਜਿੰਦਰ ਸਿੰਘ, ਸੰਜੀਵ ਕੁਮਾਰ ਆਦਿ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸਾਧੂਚੱਕ ਨੇ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਖੇਡ ਉਤਸਵ ਮਨਾਇਆ
Ad Position 24