27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁੱਡਵਿਲ ਸਕੂਲ 'ਚ 'ਫੁੱਲਵਾੜੀ ਉਤਸਵ ਦੀਆਂ ਮਹਿਕਾਂ' ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਸਕੂਲ ਦੀ ਈਕੋ ਕਲੱਬ ਵਲੋਂ ਵਿਸ਼ਾਲ ਫੁੱਲਵਾੜੀ ਉਤਸਵ ਕਰਵਾਇਆ ਗਿਆ | ਇਸ ਮੌਕੇ ਨਰਸਰੀ ਤੋਂ ਨੌਵੀਂ ਜਮਾਤ ਦੇ 200 ਤੋਂ ਵੀ ਵੱਧ ਵਿਦਿਆਰਥੀਆਂ ਨੇ ਗਮਲੇ ਵਾਲੇ ਫੁੱਲਾਂ ਤੇ ਮੌਸਮੀ ਫੁੱਲਾਂ ਦੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ | ਇਸ ਪ੍ਰੋਗਰਾਮ ਦਾ ਮੁੱਢ ਉਦੇਸ਼ ਵਿਦਿਆਰਥੀਆਂ ਵਿਚ ਫੁੱਲਾਂ ਤੇ ਬੂਟਿਆਂ ਬਾਰੇ ਦਿਲਚਸਪੀ ਤੇ ਜਾਣਕਾਰੀ ਪੈਦਾ ਕਰਨਾ ਹੈ | ਇਸ ਮੌਕੇ ਚੇਅਰਮੈਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਾਡੇ ਜੀਵਨ 'ਚ ਫੁੱਲਾਂ ਦਾ ਅਹਿਮ ਰੋਲ ਹੈ | ਫੁੱਲਾਂ ਨੂੰ ਦੇਖ ਕੇ ਸਾਡੇ ਜੀਵਨ ਨੂੰ ਖੁਸ਼ੀ ਤੇ ਖੇੜਾ ਮਿਲਦਾ ਹੈ | ਉਨ੍ਹਾਂ ਨੇ ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਸਤਰਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ | ਇਸ ਮੌਕੇ ਨਰਸਰੀ ਤੋਂ ਯੂ.ਕੇ.ਜੀ., ਪਹਿਲੀ ਤੋਂ 5ਵੀਂ ਅਤੇ 6ਵੇਂ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਅਵੀਰਾਜ ਸਿੰਘ ਯੂ.ਕੇ.ਜੀ., ਰਿਆਨ ਸਿੰਘ ਨਰਸਰੀ ਬੀ, ਗੁਰਸੀਰਤ ਕੌਰ, ਐਲ.ਕੇ.ਜੀ. ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਦੂਜੇ ਗਰੁੱਪ ਵਿਚ ਕਰਮਨਜੋਤ ਸਿੰਘ ਸਿੰਘ ਤੀਜੀ, ਦਮਨਪ੍ਰੀਤ ਕੌਰ ਚੌਥੀ ਤੇ ਮਨਸੀਰਤ ਕੌਰ ਪੰਜਵੀਂ ਜਮਾਤ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਤੀਜੇ ਗਰੁੱਪ 'ਚ ਨਿਮਰਤਪ੍ਰੀਤ ਕੌਰ ਸੱਤਵੀਂ, ਅਨੁਪ੍ਰੀਤ ਕੌਰ 8ਵੀਂ ਤੇ ਅਨਮੋਲ ਕੌਰ, ਗੁਰਸੀਰਤ ਕੌਰ 6ਵੀਂ ਕਲਾਸ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਇਸ ਮੇਲੇ 'ਚ ਅਧਿਆਪਕਾਂ ਨੇ ਵੀ ਵੱਖ-ਵੱਖ ਕਿਸਮਾਂ ਦੇ ਫੁੱਲ ਪ੍ਰਦਰਸ਼ਿਤ ਕੀਤੇ | ਡਾਇਰੈਕਟਰ-ਪਿ੍ੰਸੀਪਲ ਜਸਬਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਘਰ 'ਚ 'ਮਿੰਨੀ ਫੁੱਲਵਾੜੀ' ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਜੇਤੂਆਂ ਨੂੰ ਵਧਾਈ ਦਿੱਤੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਅਧਿਆਪਕ ਅਕਾਸ਼ਪ੍ਰੀਤ ਸਿੰਘ ਤੇ ਸਮੂਹ ਅਧਿਆਪਕ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਹੜ੍ਹਾਂ ਨਾਲ ਪ੍ਰਭਾਵਿਤ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਕਾਰਨ ਪਿੰਡ ਵਾਸੀਆਂ 'ਚ ਰੋਸ
Ad Position 24