ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ 'ਚ ਫ਼ੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੇ ਆੜ੍ਹਤੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ | ਇਸ 'ਚ ਪ੍ਰਧਾਨ ਕੁਲਬੀਰ ਸਿੰਘ ਕਸੇਲ ਜ਼ਿਲ੍ਹਾ ਤਰਨਤਾਰਨ ਤੇ ਅਮਰਿੰਦਰ ਸਿੰਘ ਪ੍ਰਧਾਨ ਸੁਰਸਿੰਘ ਮੰਡੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਮੂਹ ਆੜ੍ਹਤੀਆਂ ਨੂੰ ਜੀ ਆਇਆਂ ਕਿਹਾ | ਮੀਟਿੰਗ ਦੌਰਾਨ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਦੇ ਬਕਾਇਆ ਭਗਤਾਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਕੁਲਬੀਰ ਸਿੰਘ ਕਸੇਲ ਤੇ ਸੁਰਸਿੰਘ ਮੰਡੀ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ 16 ਮਾਰਚ ਨੂੰ ਮੰਡੀ ਹਰੀਕੇ ਵਿਖੇ ਹੋ ਰਹੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਲਾਨਾ ਇਜਲਾਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਦਾਣਾ ਮੰਡੀ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਸਮੂਹ ਆੜਤੀਆਂ ਨੂੰ ਸਾਲਾਨਾ ਇਜਲਾਸ 'ਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ | ਮੀਟਿੰਗ 'ਚ ਡੇਰਾ ਬਾਬਾ ਨਾਨਕ ਪ੍ਰਧਾਨ ਧੰਨਰਾਜ ਸਿੰਘ ਬਾਜਵਾ, ਸਹਿਜਾਦਾ ਮੰਡੀ ਪ੍ਰਧਾਨ ਦਲੇਰ ਸਿੰਘ, ਮੰਡੀ ਤਲਵੰਡੀ ਰਾਮਾ ਪ੍ਰਧਾਨ ਮਨਜੀਤ ਸਿੰਘ, ਮੰਡੀ ਧਰਮਕੋਟ ਪ੍ਰਧਾਨ ਰਣਜੀਤ ਸਿੰਘ, ਮੰਡੀ ਗੁਰਦਾਸਪੁਰ ਪ੍ਰਧਾਨ ਸੁੱਚਾ ਸਿੰਘ ਸਾਬਕਾ ਚੇਅਰਮੈਨ, ਮੰਡੀ ਰੰਗੜ ਨੰਗਲ ਪ੍ਰਧਾਨ ਸਾਹਿਬਜੀਤ ਸਿੰਘ, ਮੰਡੀ ਘੁਮਾਣ ਦੇ ਪ੍ਰਧਾਨ ਪਰਮਿੰਦਰ ਸਿੰਘ ਪੱਡਾ, ਹਰਦੀਪ ਸਿੰਘ, ਗੁਰਕੀਰਤ ਸਿੰਘ, ਨਿਰਮਲ ਸਿੰਘ, ਵਿੱਕੀ ਭਾਟੀਆ, ਅਜੀਤ ਕੁਮਾਰ, ਲਾਲੀ ਕੰਢੇ ਵਾਲੇ, ਸੁੱਖ ਆੜ੍ਹਤੀ, ਤਿਲਕ ਰਾਜ, ਨਰਿੰਦਰ ਸਿੰਘ, ਗੁਰਸ਼ਰਨਬੀਰ ਸਿੰਘ, ਹਰਭਾਗ ਸਿੰਘ, ਸਾ. ਚੇਅਰਮੈਨ ਬਖਸ਼ੀਸ਼ ਸਿੰਘ, ਗੁਰਭਿੰਦਰ ਸਿੰਘ, ਕਰਨੈਲ ਸਿੰਘ, ਦਵਿੰਦਰਪਾਲ ਸਿੰਘ, ਮੱਪੀ ਭੁੱਲਰ, ਰਛਪਾਲ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ |