ਕਪੂਰਥਲਾ, 23 ਫਰਵਰੀ (ਵਿ.ਪ੍ਰ.)- ਸੰਤ ਨਿਰੰਕਾਰੀ ਮੰਡਲ ਕਪੂਰਥਲਾ ਵਲੋਂ ਨਿਰੰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਅਹੂਜਾ ਦੀ ਅਗਵਾਈ ਵਿਚ ਸੰਤ ਨਿਰੰਕਾਰੀ ਸਤਿਸੰਗ ਭਵਨ ਕਪੂਰਥਲਾ ਤੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਸ਼ਾਲੀਮਾਰ ਬਾਗ ਵਿਚ ਲਾਏ ਗਏ ਜੰਗਲ ਦੀ ਸਫ਼ਾਈ ਸੰਤ ਨਿਰੰਕਾਰੀ ਸੇਵਾ ਦਲ ਵਲੋਂ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ | ਗੁਲਸ਼ਨ ਅਹੂਜਾ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ ਸਮੇਂ-ਸਮੇਂ 'ਤੇ ਸਮਾਜ ਸੇਵਾ ਤੇ ਵਾਤਾਵਰਣ ਦੀ ਸੰਭਾਲ ਨਾਲ ਸਬੰਧਿਤ ਵੱਖ-ਵੱਖ ਯੋਜਨਾਵਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਵੱਛ ਜਲ ਤੇ ਸਵੱਛ ਮਨ ਦਾ ਇਹ ਸੰਦੇਸ਼ ਕੇਵਲ ਇਕ ਅਭਿਆਨ ਨਹੀਂ, ਬਲਕਿ ਇਕ ਜੀਵਨ ਦਰਸ਼ਨ ਹੈ, ਜੋ ਜਲ ਦੀਆਂ ਧਾਰਾਵਾਂ ਨੂੰ ਨਿਰਮਲਤਾ ਸਥਾਪਿਤ ਕਰਨ ਦੇ ਨਾਲ ਨਾਲ ਮਨ ਦੀਆਂ ਗਹਿਰਾਈਆਂ 'ਚ ਵੀ ਚੇਤਨਾ ਪੈਦਾ ਕਰਦਾ ਹੈ | ਉਨ੍ਹਾਂ ਕਿਹਾ ਕਿ ਇਹ ਹੀ ਊਰਜਾ ਆਉਣ ਵਾਲੀਆਂ ਪੀੜੀਆਂ ਲਈ ਇਕ ਸੰਤੁਲਿਤ, ਸੁਰੱਖਿਅਤ ਤੇ ਭਵਿੱਖ ਦਾ ਆਧਾਰ ਬਣਾਉਂਦੀ ਹੈ | ਇਸ ਮੌਕੇ ਮਿਸ਼ਨ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ |