26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪ੍ਰੀਤਾ ਲੀ ਲੈਸਨ ਸਕੂਲ ਵਿਚ ਵਿਦਿਆਰਥੀਆਂ ਲਈ ਕਰਵਾਈ ਗਈ 2 ਰੋਜ਼ਾ ਸਟਾਰਗੇਜਿੰਗ ਨਾਈਟ

ਕਪੂਰਥਲਾ, 26 ਅਕਤੂਬਰ (ਵਿ. ਪ੍ਰ.)

Ad Position 21
No active advertisement
ਪ੍ਰੀਤਾ ਲੀ ਲੈਸਨ ਸਕੂਲ ਕਪੂਰਥਲਾ ਵਿਚ ਦੋ ਰੋਜ਼ਾ ਸਟਾਰਗੇਜਿੰਗ ਨਾਈਟ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਇਕ ਵਿਦਿਆਰਥਣ ਦੂਰਬੀਨ ਰਾਹੀਂ ਚੰਨ ਤੇ ਤਾਰੇ ਦੇਖਦੀ ਹੋਈ। ਅਜੀਤ ਤਸਵੀਰ 27-10-2026
ਕਪੂਰਥਲਾ, 26 ਅਕਤੂਬਰ (ਵਿ.ਪ੍ਰ.)-ਪ੍ਰੀਤਾ ਲੀ ਲੈਸਨ ਸਕੂਲ ਕਪੂਰਥਲਾ ਵਲੋਂ ਤੀਜੀ ਤੋਂ ਪੰਜਵੀਂ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੋ ਰੋਜ਼ਾ ਸਟਾਰਗੇਜਿੰਗ ਨਾਈਟ ਸਬੰਧੀ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੂੰ ਕਲਾਸ ਰੂਮ ਤੋਂ ਬਾਹਰ ਬ੍ਰਹਮੰਡ ਦੇ ਅਦਭੁਤ ਰਹੱਸ ਨੂੰ ਜਾਣਨ, ਸਮਝਣ ਤੇ ਤਜਰਬੇ ਰਾਹੀਂ ਸਿੱਖਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਵਿਦਿਆਰਥੀਆਂ ਨੇ ਰਾਤ ਨੂੰ ਆਕਾਸ਼ ਦਾ ਨਿਰੀਖਣ ਕਰਕੇ ਦੂਰਬੀਨ ਰਾਹੀਂ ਚੰਨ ਅਤੇ ਤਾਰਿਆਂ ਨੂੰ ਦੇਖਣ ਦਾ ਅਨੁਭਵ ਕੀਤਾ ਤੇ ਪੁਲਾਡ਼ ਦੀ ਵਿਸ਼ਾਲਤਾ ਤੇ ਇਸ ਦੇ ਰਹੱਸਮਈ ਸੰਸਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੋ ਦਿਨ ਤੱਕ ਚੱਲੇ ਇਸ ਪ੍ਰੋਗਰਾਮ ’ਚ ਵੱਖ-ਵੱਖ ਉਮਰ ਦੇ ਵਿਦਿਆਰਥੀਆਂ ਨੂੰ ਸੁੱਖਣ, ਖੋਜ ਕਰਨ ਤੇ ਨਵੇਂ ਤਜਰਬੇ ਹਾਸਲ ਕਰਨ ਦਾ ਵਿਲੱਖਣ ਮੌਕਾ ਦਿੱਤਾ ਗਿਆ। ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਨੇ ਕਿਹਾ ਕਿ ਸਿੱਖਿਆ ਅਸਲ ਅਰਥ ਵਿਚ ਉਦੋਂ ਹੀ ਸਾਰਥਿਕ ਹੁੰਦੀ ਹੈ, ਜਦੋਂ ਜਗਿਆਸਾ ਖੋਜ ਵਿਚ ਬਦਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਨੂੰ ਪਾਠ ਪੁਸਤਕ ਤੋਂ ਅੱਗੇ ਸੋਚਣ, ਆਪਣੇ ਆਲੇ ਦੁਆਲੇ ਬਾਰੇ ਸਵਾਲ ਪੁੱਛਣ, ਵਿਗਿਆਨ ਤੇ ਖੋਜ ਪ੍ਰਤੀ ਜੀਵਨ ਭਰ ਰੁਚੀ ਵਿਕਸਿਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਹਾਇਕ ਰਜਿਸਟਰਾਰ ਕੁਲਦੀਪ ਸਿੰਘ ਨੇ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਪਰਾਲੀ ਨਾ ਸਾਡ਼ਨ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਕਿਸਾਨ ਮੰਡੀਆਂ ’ਚ 17 ਫੀਸਦੀ ਤੋਂ ਘਟ ਨਮੀ ਵਾਲਾ ਸੁੱਕਾ ਝੋਨਾ ਲੈ ਕੇ ਆਉਣ– ਡੀ.ਸੀ.
Ad Position 24