26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਯੂਥ ਕਲੱਬ ਸ਼ੇਖੂਪੁਰ ਨੇ ਸ਼ੋਭਾ ਯਾਤਰਾ ਕੱਢੀ

ਕਪੂਰਥਲਾ, 26 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਯੂਥ ਕਲੱਬ ਸ਼ੇਖੂਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਮੰਦਰ ਸ਼ੇਖੂਪੁਰ ਮੁਹੱਲਾ ਟੋਟਾ ਤੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਇਕ ਸ਼ੋਭਾ ਯਾਤਰਾ ਕੱਢੀ ਗਈ। ਇਸ ਤੋਂ ਪਹਿਲਾਂ ਜੈਕਾਰਿਆਂ ਦੀ ਗੂੰਜ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ੍ਰੀ ਰਾਮਾਇਣ ਦੇ ਪਾਵਨ ਸਰੂਪ ਖ਼ੂਬਸੂਰਤ ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸੁਸ਼ੋਭਿਤ ਕੀਤੇ ਤੇ ਬਾਅਦ ਵਿਚ ਉਨ੍ਹਾਂ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026
ਕਪੂਰਥਲਾ, 26 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਯੂਥ ਕਲੱਬ ਸ਼ੇਖੂਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਮੰਦਰ ਸ਼ੇਖੂਪੁਰ ਮੁਹੱਲਾ ਟੋਟਾ ਤੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਇਕ ਸ਼ੋਭਾ ਯਾਤਰਾ ਕੱਢੀ ਗਈ। ਇਸ ਤੋਂ ਪਹਿਲਾਂ ਜੈਕਾਰਿਆਂ ਦੀ ਗੂੰਜ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ੍ਰੀ ਰਾਮਾਇਣ ਦੇ ਪਾਵਨ ਸਰੂਪ ਖ਼ੂਬਸੂਰਤ ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸੁਸ਼ੋਭਿਤ ਕੀਤੇ ਤੇ ਬਾਅਦ ਵਿਚ ਉਨ੍ਹਾਂ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਨਾ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਇਸੇ ਦੌਰਾਨ ਹੀ ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ ਵਿੱਕੀ, ਸਾਬੀ ਲੰਕੇਸ਼, ਸੋਨੂੰ ਸਹੋਤਾ, ਸੁਖਦੇਵ ਸਿੰਘ, ਲਵਲੀ ਕਲਿਆਣ, ਸੰਨੀ ਗਿੱਲ ਤੇ ਵਿਕਰਮ ਗਿੱਲ ਵਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਆਗੂ ਮਨਮੋਹਨ ਸਿੰਘ ਬਾਜਵਾ, ਨਗਰ ਕੌਂਸਲਰ ਹਰਸਿਮਰਨ ਸਿੰਘ ਪ੍ਰਿੰਸ, ਸਾਬਕਾ ਕੌਂਸਲਰ ਸੁਰਜੀਤ ਸਿੰਘ ਰਾਣਾ, ਸੀਨੀਅਰ ਆਗੂ ਕੁਲਦੀਪ ਸਿੰਘ, ਦੀਪ ਸ਼ੇਖੂਪੁਰ, ਕੌਂਸਲਰ ਬਲਬੀਰ ਸਿੰਘ ਬੀਰਾ, ਜਸਵੰਤ ਸਿੰਘ ਲਾਡੀ, ਸਾਬਕਾ ਕੌਂਸਲਰ ਬਲਜੀਤ ਸਿੰਘ ਕਾਲਾ, ਕਿੱਕੀ ਵਾਲੀਆ, ਸਾਬਕਾ ਕੌਂਸਲਰ ਤਰਸੇਮ ਸਿੰਘ ਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ੋਭਾ ਯਾਤਰਾ ਵਿਚ ਲਵ ਕੁਸ਼, ਡਾ. ਭੀਮ ਰਾਓ ਅੰਬੇਡਕਰ, ਸ਼ਹੀਦ ਬਾਬਾ ਜੀਵਨ ਸਿੰਘ ਨਾਲ ਸਬੰਧਿਤ ਝਾਕੀਆਂ ਸ਼ਾਮਲ ਸਨ। ਸਾਰੇ ਰਸਤੇ ਦੌਰਾਨ ਸ਼ੋਭਾ ਯਾਤਰਾ ਦਾ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਸ਼ੋਭਾ ਯਾਤਰਾ ਪਿੰਡ ਸ਼ੇਖੂਪੁਰ ਦੇ ਵੱਖ-ਵੱਖ ਖੇਤਰਾਂ ਤੇ ਪਿੰਡ ਭਗਤਪੁਰ ਤੋਂ ਹੁੰਦੀ ਹੋਈ ਮੁਡ਼ ਦੇਰ ਰਾਤ ਭਗਵਾਨ ਵਾਲਮੀਕਿ ਮੰਦਿਰ ਸ਼ੇਖੂਪੁਰ ਮੁਹੱਲਾ ਟੋਟਾ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿਚ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੇ ਲਵਕੁਸ਼ ਨਾਲ ਸਬੰਧਿਤ ਝਾਕੀਆਂ ਸ਼ਾਮਲ ਸਨ। ਸਾਰੇ ਰਸਤੇ ਦੌਰਾਨ ਸੰਗਤਾਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਟੱਡੀ ਅਤੇ ਸਪਾਊਸ ਵੀਜ਼ੇ ’ਤੇ ਕੈਨੇਡਾ ਦੇ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ - ਗੈਵੀ ਕਲੇਰ ਅਗਲੀ ਖ਼ਬਰ ਫਗਵਾਡ਼ਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵੱਖ-ਵੱਖ ਮੰਦਰਾਂ ਵਿਖੇ ਕਰਵਾਏ ਸਮਾਗਮ
Ad Position 24