26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਏ.ਸੀ.ਪੀ. ਧੀਰੇਂਦਰ ਵਰਮਾ ਨੇ ਲੰਗਰ ਦਾ ਕੀਤਾ ਉਦਘਾਟਨ

ਸੁਲਤਾਨਪੁਰ ਲੋਧੀ, 26 ਅਕਤੂਬਰ (ਨਰੇਸ਼ ਹੈਪੀ)-ਲੰਗਰ ਲਗਾਉਣਾ ਬਹੁਤ ਹੀ ਪੁੰਨ ਦਾ ਕਾਰਜ ਹੈ ਅਤੇ ਕਿਸੇ ਦੀ ਭੁੱਖ ਮਿਟਾਉਣਾ ਉਸ ਤੋਂ ਵੀ ਵੱਡੀ ਗੱਲ ਹੈ। ਇਹ ਪ੍ਰਗਟਾਵਾ ਏ.

Ad Position 21
No active advertisement
ਅਜੀਤ ਡੈਸਕ 27-10-2026
ਸੁਲਤਾਨਪੁਰ ਲੋਧੀ, 26 ਅਕਤੂਬਰ (ਨਰੇਸ਼ ਹੈਪੀ)-ਲੰਗਰ ਲਗਾਉਣਾ ਬਹੁਤ ਹੀ ਪੁੰਨ ਦਾ ਕਾਰਜ ਹੈ ਅਤੇ ਕਿਸੇ ਦੀ ਭੁੱਖ ਮਿਟਾਉਣਾ ਉਸ ਤੋਂ ਵੀ ਵੱਡੀ ਗੱਲ ਹੈ। ਇਹ ਪ੍ਰਗਟਾਵਾ ਏ.ਸੀ.ਪੀ. ਧੀਰੇਂਦਰ ਵਰਮਾ ਨੇ ਬਸਪਾ ਅੰਬੇਡਕਰ ਦੇ ਸੀਨੀਅਰ ਆਗੂ ਪਿਆਰਾ ਨਾਲ ਭੱਟੀ ਅਤੇ ਸਾਬਕਾ ਕੌਂਸਲਰ ਗੋਗੀ ਭੱਟੀ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਮੌਕੇ ਲਗਾਏ ਗਏ ਬਦਾਮਾਂ ਵਾਲੀ ਖੀਰ ਅਤੇ ਪੂਡ਼ੀਆਂ-ਛੋਲਿਆਂ ਦੇ ਲੰਗਰ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ’ਚ ਕੀਤਾ। ਉਨ੍ਹਾਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਬਸਪਾ ਅੰਬੇਡਕਰ ਦੇ ਕੌਮੀ ਸਕੱਤਰ ਬਲਵੰਤ ਸਿੰਘ ਅਤੇ ਪਿਆਰਾ ਲਾਲ ਭੱਟੀ ਵੱਲੋਂ ਏਸੀਪੀ ਧੀਰੇਂਦਰ ਵਰਮਾ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿਆਰਾ ਲਾਲ ਭੱਟੀ ਨੇ ਏਸੀਪੀ ਧੀਰੇਂਦਰ ਵਰਮਾ ਦਾ ਸਮਾਗਮ ਵਿਚ ਸ਼ਮੂਲੀਅਤ ਲਈ ਧੰਨਵਾਦ ਕੀਤਾ। ਇਸ ਮੌਕੇ ਪੂਜਾ ਸਹੋਤਾ, ਆਸ਼ਾ ਰਾਣੀ, ਹਨੀ ਸਹੋਤਾ, ਸੁਰਿੰਦਰ ਦੱਤ, ਬਲਦੇਵ ਸਿੰਘ ਮਨਿਆਲਾ ਰਾਮ ਸਰੂਪ ਕਨੌਜੀਆ, ਚੰਦਰ ਮੋਹਨ ਲਾਹੌਰਾ, ਰਾਜੂ ਨਾਨਾਂ ਵਾਲਾ,ਹਰਭਜਨ ਸਿੰਘ, ਕਸ਼ਮੀ ਰ ਸਿੰਘ, ਰਣਜੀਤ ਸਿੰਘ ਪੀ ਕੇ ਟੇਲਰ, ਬਲਦੇਵ ਸਿੰਘ ਜੱਜ, ਬਿੱਲਾ ਮਨਿਆਰੀ ਵਾਲਾ, ਪ੍ਰਮੋਦ ਕੁਮਾਰ ਭੱਲਾ, ਜੋਗਿੰਦਰ ਪਾਲ ਚੌਹਾਨ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਲੰਗਰ ਲਗਾਇਆ ਅਗਲੀ ਖ਼ਬਰ ਪਿੰਡ ਢੱਕ ਪੰਡੋਰੀ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ
Ad Position 24