26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਫਗਵਾਡ਼ਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵੱਖ-ਵੱਖ ਮੰਦਰਾਂ ਵਿਖੇ ਕਰਵਾਏ ਸਮਾਗਮ

ਫਗਵਾਡ਼ਾ, 26 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ ਭਗਵਾਨ ਵਾਲਮੀਕਿ ਮੰਦਰ ਕਮੇਟੀ ਬੰਗਾ ਰੋਡ ਫਗਵਾਡ਼ਾ, ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕਿ ਮੰਦਰ ਫਗਵਾਡ਼ਾ, ਪਾਂਸ਼ਟਾ ਤੋਂ ਇੱਕ ਫਗਵਾਡ਼ਾ ਹਲਕੇ ਦੇ ਲਗਭਗ ਇੱਕ ਦਰਜਨ ਦੇ ਕਰੀਬ ਵੱਖ ਵੱਖ ਜਗ੍ਹਾਂ ਦੇ ਕਰਵਾਏ ਗਏ । ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਨੇ ਭਗਵਾਨ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ।

Ad Position 21
No active advertisement
ਫਗਵਾਡ਼ਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ। 27-10-2026
ਫਗਵਾਡ਼ਾ, 26 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ ਭਗਵਾਨ ਵਾਲਮੀਕਿ ਮੰਦਰ ਕਮੇਟੀ ਬੰਗਾ ਰੋਡ ਫਗਵਾਡ਼ਾ, ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕਿ ਮੰਦਰ ਫਗਵਾਡ਼ਾ, ਪਾਂਸ਼ਟਾ ਤੋਂ ਇੱਕ ਫਗਵਾਡ਼ਾ ਹਲਕੇ ਦੇ ਲਗਭਗ ਇੱਕ ਦਰਜਨ ਦੇ ਕਰੀਬ ਵੱਖ ਵੱਖ ਜਗ੍ਹਾਂ ਦੇ ਕਰਵਾਏ ਗਏ । ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਨੇ ਭਗਵਾਨ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ। ਭਗਵਾਨ ਵਾਲਮੀਕਿ ਦੇ ਮੰਦਰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਏ ਗਏ। ਇਸ ਮੌਕੇ ਵੱਖ-ਵੱਖ ਸਥਾਨਾਂ ’ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਭਾਜਪਾ ਦੇ ਸੂਬਾਈ ਆਗੂ ਆਸ਼ੂ ਸਾਂਪਲਾ, ਹਰਜੀ ਮਾਨ, ਅਨੀਤਾ ਸੋਮ ਪ੍ਰਕਾਸ਼ ਨੇ ਵੀ ਸ਼ੋਭਾ ਯਾਤਰਾ ਦੌਰਾਨ ਆਪਣੀ ਹਾਜ਼ਰੀ ਲਗਵਾਈ ਅਤੇ ਉਨ੍ਹਾਂ ਨੇ ਸਭਨਾਂ ਨੂੰ ਵਧਾਈ ਵੀ ਦਿੱਤੀ। ਪ੍ਰਬੰਧਕਾਂ ਵੱਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੇਅਰ ਰਾਮਪਾਲ ਉੱਪਲ, ਬਿੰਦਰ ਸਿੰਘ ਰਾਵਲਪਿੰਡੀ, ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ, ਤਵਿੰਦਰ ਰਾਮ ਸਾਬਕਾ ਚੇਅਰਮੈਨ, ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ, ਸੰਤੋਸ਼ ਕੁਮਾਰ ਗੋਗੀ, ਅਰੁਣ ਖੋਸਲਾ, ਪੰਕਜ ਚਾਵਲਾ, ਦਵਿੰਦਰ ਸਪਰਾ, ਦਲਜੀਤ ਰਾਜੂ ਦਰਵੇਸ਼ ਪਿੰਡ, ਵਿੱਕੀ ਵਾਲੀਆ, ਗੁਰਦਿਆਲ ਸਿੰਘ ਭੁੱਲਾਰਾਈ, ਸਰੂਪ ਸਿੰਘ ਖਲਵਾਡ਼ਾ, ਨਰੇਸ਼ ਭਾਰਦਵਾਜ, ਇੰਦਰਜੀਤ ਕਰਵਲ, ਤੇਜੱਸਵੀ ਭਾਰਦਵਾਜ , ਓਮ ਪ੍ਰਕਾਸ਼ ਬਿੱਟੂ, ਹਰਮੰਦਰ ਸਿੰਘ ਬਸਰਾ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਆਸੂ ਘਈ, ਗੁਰਜੀਤਪਾਲ ਵਾਲੀਆ, ਬੰਟੀ ਵਾਲੀਆ, ਕੁਨਾਲ ਘਈ, ਰੋਸ਼ਨ ਲਾਲ ਸੇਠੀ, ਕੁਨਾਲ ਘਈ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤੀ, ਧਾਰਮਿਕ ਅਤੇ ਸਮਾਜਿਕ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਯੂਥ ਕਲੱਬ ਸ਼ੇਖੂਪੁਰ ਨੇ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਲੰਗਰ ਲਗਾਇਆ
Ad Position 24