ਲਾਲਡ਼ੀਏ ਗੋਤ ਜਠੇਰਿਆਂ ਦਾ ਮੇਲਾ ਕਰਵਾਉਣ ਸੰਬੰਧੀ ਹੋਈ ਮੀਟਿੰਗ
ਫਗਵਾਡ਼ਾ, 26 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਲਾਲਡ਼ੀਏ ਗੋਤ ਜਠੇਰੇ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਪੱਲੀਆਂ ਕਲਾਂ ਵਿਖੇ ਹੋਈ। ਜਿਸ ਵਿਚ 22 ਨਵੰਬਰ ਦਿਨ ਐਤਵਾਰ ਨੂੰ ਸਾਲਾਨਾ ਜਠੇਰੇ ਜੋਡ਼ ਮੇਲਾ ਕਰਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਫਗਵਾਡ਼ਾ, 26 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਲਾਲਡ਼ੀਏ ਗੋਤ ਜਠੇਰੇ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਪੱਲੀਆਂ ਕਲਾਂ ਵਿਖੇ ਹੋਈ। ਜਿਸ ਵਿਚ 22 ਨਵੰਬਰ ਦਿਨ ਐਤਵਾਰ ਨੂੰ ਸਾਲਾਨਾ ਜਠੇਰੇ ਜੋਡ਼ ਮੇਲਾ ਕਰਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਮੇਜਰ ਸਿੰਘ ਸੈਣੀ ਨੇ ਦੱਸਿਆ ਕਿ 20 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਸ ਤੋਂ ਬਾਅਦ 22 ਨਵੰਬਰ ਨੂੰ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਸਰਵਣ ਕਰਵਾਇਆ ਜਾਵੇਗਾ । ਇਸ ਮੌਕੇ ਗੁਰਦਿਆਲ ਸਿੰਘ ਪਠਲਾਵਾ, ਮਾਸਟਰ ਤਰਲੋਚਨ ਸਿੰਘ ਪਠਲਾਵਾ, ਚਰਨ ਸਿੰਘ ਪਠਲਾਵਾ, ਸਰਬਜੀਤ ਸਿੰਘ ਸਾਬੀ, ਜਸਪਾਲ ਸਿੰਘ ਪਾਲਾ, ਗੁਰਦਿਆਲ ਸਿੰਘ, ਬਲਦੇਵ ਸਿੰਘ ਬਰਨਾਲਾ ਕਲਾਂ ਆਦਿ ਹਾਜ਼ਰ ਸਨ।