ਪਿੰਡ ਢੱਕ ਪੰਡੋਰੀ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ
ਭੁਲੱਥ, 26 ਅਕਤੂਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਭਗਵਾਨ ਵਾਲਮੀਕਿ ਦੇ ਪ੍ਗਟ ਦਿਵਸ ਸਬੰਧੀ ਵਾਲਮੀਕਿ ਮੰਦਰ ਭੁਲੱਥ ਤੋਂ ਵਾਲਮੀਕਿ ਧਰਮ ਸਭਾ ਭੁਲੱਥ ਵਲੋਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਭੁਲੱਥ ਤੋਂ ਸ਼ੁਰੂ ਹੋ ਕੇ ਪਿੰਡ ਖੱਸਣ, ਮਾਨਾ ਤਲਵੰਡੀ, ਲਿੱਟਾਂ, ਰਾਮਗਡ਼੍ਹ, ਪੰਡੋਰੀ, ਮਹਿਮਦਪੁਰ ਸੁਰਖਾ, ਸ਼ੇਰ ਸਿੰਘ ਵਾਲਾ ਤੇ ਹੋਰ ਪਿੰਡਾਂ ਵਿਚ ਦੀ ਹੁੰਦੀ ਹੋਈ ਮੁਡ਼ ਭੁਲੱਥ ਦੇ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ।
ਪ
ਪਿੰਡ ਢੱਕ ਪੰਡੋਰੀ ਵਿਖੇ ਸਜਾਈ ਗਈ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਦ੍ਰਿਸ਼। ਤਸਵੀਰ: ਵਾਲੀਆ
27-10-2026
ਭੁਲੱਥ, 26 ਅਕਤੂਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਭਗਵਾਨ ਵਾਲਮੀਕਿ ਦੇ ਪ੍ਗਟ ਦਿਵਸ ਸਬੰਧੀ ਵਾਲਮੀਕਿ ਮੰਦਰ ਭੁਲੱਥ ਤੋਂ ਵਾਲਮੀਕਿ ਧਰਮ ਸਭਾ ਭੁਲੱਥ ਵਲੋਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਭੁਲੱਥ ਤੋਂ ਸ਼ੁਰੂ ਹੋ ਕੇ ਪਿੰਡ ਖੱਸਣ, ਮਾਨਾ ਤਲਵੰਡੀ, ਲਿੱਟਾਂ, ਰਾਮਗਡ਼੍ਹ, ਪੰਡੋਰੀ, ਮਹਿਮਦਪੁਰ ਸੁਰਖਾ, ਸ਼ੇਰ ਸਿੰਘ ਵਾਲਾ ਤੇ ਹੋਰ ਪਿੰਡਾਂ ਵਿਚ ਦੀ ਹੁੰਦੀ ਹੋਈ ਮੁਡ਼ ਭੁਲੱਥ ਦੇ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਆਗੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਾਲਮੀਕਿ ਭਾਈਚਾਰੇ ਦੀਆਂ ਸੰਗਤਾਂ ਵੱਲੋਂ ਰਮਾਇਣ ਦੇ ਪਾਠ ਉਪਰੰਤ ਭੋਗ ਪਾਏ ਗਏ, ਸ਼ੋਭਾ ਯਾਤਰਾ ਦੌਰਾਨ ਭਗਵਾਨ ਵਾਲਮੀਕਿ ਤੇ ਲਵ ਕੁਸ਼ ਦੇ ਜੀਵਨ ਸੰਬੰਧੀ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ, ਵੱਖ-ਵੱਖ ਪਿੰਡਾਂ ਵਿਚ ਸ਼ੋਭਾ ਯਾਤਰਾ ਪਹੁੰਚਣ ’ਤੇ ਨਿੱਘਾ ਸਵਾਗਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ੋਭਾ ਯਾਤਰਾ ਦੇ ਤਹਿਸੀਲ ਚੌਕ ਵਿਚ ਪੁੱਜਣ ’ਤੇ ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਤੇ ਮੋਹਨ ਸਿੰਘ ਡਾਲਾ ਨੇ ਸਾਂਝੇ ਤੌਰ ’ਤੇ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ। ਸ਼ੋਭਾ ਯਾਤਰਾ ਦੌਰਾਨ ਕੀਰਤਨੀ ਜਥੇ ਵਲੋਂ ਭਗਵਾਨ ਵਾਲਮੀਕਿ ਦੇ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵਾਲਮੀਕਿ ਮੰਦਰ ਭੁਲੱਥ ਦੇ ਮੁੱਖ ਸੇਵਾਦਾਰ ਤੇ ਗ੍ਰੰਥੀ ਭਾਈ ਅਮਰੀਕ ਸਿੰਘ ਸਫ਼ਰੀ ਵੱਲੋਂ ਕੌਮੀ ਗ੍ਰੰਥ ਤੇ ਰਮਾਇਣ ਸਾਹਿਬ ਦਾ ਹਵਾਲਾ ਦਿੰਦਿਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋਡ਼ਿਆ ਗਿਆ, ਉਨ੍ਹਾਂ ਸੰਗਤਾਂ ਨੂੰ ਭਗਵਾਨ ਵਾਲਮੀਕਿ ਵਲੋਂ ਦੱਸੇ ਉਪਦੇਸ਼ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਰਸ਼ਪਾਲ ਸ਼ਰਮਾ, ਨਿਰਮਲ ਸਿੰਘ ਗੋਰਾਇਆ, ਰਮਨ ਕੁਮਾਰ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਮੁਲਤਾਨੀ, ਜਸਵਿੰਦਰ ਪਾਲ ਡੀ ਪੀ ਈ, ਕੌਂਸਲਰ ਸੂਰਜ ਕੁਮਾਰ, ਅਸ਼ੋਕ ਕੁਮਾਰ, ਜਗਦੀਸ਼ ਕੁਮਾਰ, ਰਾਜੂ ਮਿਸਤਰੀ, ਸੁਰਿੰਦਰ ਸਿੰਘ, ਕਸ਼ਮੀਰ, ਲਵਪ੍ਰੀਤ ਸਿੰਘ ਸਿੱਧੂ, ਰਾਮ ਲਾਲ, ਸੁਰਜੀਤ ਸਿੱਧੂ, ਨੀਟੂ ਸਿੱਧੂ, ਰਵੀ ਕੁਮਾਰ, ਮੁਨੀਸ਼ ਗਿੱਲ, ਭਿੰਦੀ, ਮਨੀ ਗਿੱਲ, ਦਲਬੀਰ ਸਿੰਘ, ਪੱਪੂ, ਗੁਰਨੂਰ, ਵਿਲੀਅਮ, ਚਰਨਦਾਸ ਬਿੱਟੂ, ਅਸ਼ਵਨੀ ਕੁਮਾਰ, ਲਾਡੀ, ਰਜਿੰਦਰ ਕੁਮਾਰ, ਰਵੀ ਕੁਮਾਰ, ਸੋਮ ਕੁਮਾਰ, ਜਗਜੀਤ ਸਿੰਘ, ਕਰਮਜੀਤ ਸਿੰਘ, ਕਪਿਲਜੀਤ, ਮਹਿੰਦਰ ਪਾਲ, ਅਬੀ, ਸਾਬੀ, ਰੋਹਿਤ, ਅਰਜੁਨ, ਨਵਜੋਤ ਸਿੰਘ, ਬੀਬੀ ਸੋਨੀਆ, ਬੀਬੀ ਨਛੱਤਰ ਕੌਰ, ਮੀਨਾ, ਕਮਲੇਸ਼, ਭੋਲੀ, ਪਰਵੀਨ, ਰੇਖਾ ਬਲਜਿੰਦਰ ਕੌਰ, ਬਿੰਦਰ, ਬੇਬੀ, ਸੱਤੋ, ਹੀਨਾ, ਮਹਿੰਦਰ ਕੌਰ, ਨੀਲਮ, ਰਣਜੀਤ ਕੌਰ ਬਖਸ਼ਿੰਦਰ ਸਿੰਘ ਹਰਬੰਸ ਕੌਰ, ਚੰਨੀ, ਮਾਸਟਰ ਬਲਕਾਰ ਸਿੰਘ, ਗੋਰਾ ਸੱਭਰਵਾਲ, ਮਾਸਟਰ ਕੰਵਲਜੀਤ ਸਿੰਘ ਮੰਨਣ, ਬਲਵਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਬਲਵਿੰਦਰ ਕੁਮਾਰ, ਬਲਬੀਰ ਸਿੰਘ ਖੱਸਣ, ਲੱਜਿਆ ਦੇਵੀ ਜੋਤੀ ਆਦਿ ਹਾਜ਼ਰ ਸਨ। ਅੰਤਰਰਾਸ਼ਟਰੀ ਵਾਲਮੀਕਿ ਮਜ਼੍ਹਬੀ ਸਿੱਖ ਧਰਮ ਸਮਾਜ ਭਾਰਤ ਵਲੋਂ ਸਮਾਗਮ ਕਪੂਰਥਲਾ, (ਵਿ.ਪ੍ਰ.)-ਅੰਤਰਰਾਸ਼ਟਰੀ ਵਾਲਮੀਕਿ ਮਜ਼੍ਹਬੀ ਸਿੱਖ ਧਰਮ ਸਮਾਜ ਭਾਰਤ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਅਜੀਤ ਨਗਰ ਵਿਚ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਈਆਂਵਾਲ, ਜਨਰਲ ਸਕੱਤਰ ਤੀਰਥ ਸਿੰਘ ਨੰਬਰਦਾਰ ਕਾਲਾ ਸੰਘਿਆਂ ਤੇ ਸਕੱਤਰ ਸੰਦੀਪ ਕੌਰ ਨੇ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਖੋਜੇਵਾਲ, ਸਰਕਲ ਸਦਰ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ, ਸਾਬਕਾ ਮੰਡਲ ਪ੍ਰਧਾਨ ਲੱਕੀ ਸਰਪੰਚ, ਮੰਡਲ ਪ੍ਰਧਾਨ ਕਮਲ ਪ੍ਰਭਾਕਰ, ਸਾਬਕਾ ਪ੍ਰਧਾਨ ਰਜੇਸ਼ ਪਾਸੀ, ਸਾਬਕਾ ਕੌਂਸਲਰ ਪਵਨ ਧੀਰ, ਦਵਿੰਦਰ ਧੀਰ, ਸੰਨੀ ਬੈਂਸ ਤੇ ਹੋਰ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬੋਲਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ, ਜੋ ਸਾਨੂੰ ਸੱਚਾਈ, ਸਮਾਨਤਾ, ਨੇਕੀ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ। ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਈਆਂਵਾਲ ਤੇ ਹੋਰ ਆਗੂਆਂ ਨੇ ਭਾਜਪਾ ਆਗੂਆਂ ਦੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਸਮ ਪਸਰੀਚਾ, ਰਣਜੀਤ ਸਿੰਘ, ਨਰੇਸ਼ ਮਹਾਜਨ, ਸਰਬਜੀਤ ਸਿੰਘ ਖ਼ਾਲਸਾ, ਇੰਦਰਜੀਤ ਸਿੰਘ ਜੱਟਪੁਰਾ, ਸੁਨੀਲ ਸ਼ਰਮਾ, ਅਮਰ ਨਾਥ, ਸੁਨੀਲ ਅਰੋਡ਼ਾ, ਸੋਨੂੰ ਔਜਲਾ, ਇੰਦਰਜੀਤ ਸਿੰਘ ਪਸਰੀਚਾ, ਸਰਵਣ ਸਿੰਘ ਖ਼ਾਲਸਾ, ਰਾਜ ਕੁਮਾਰ, ਸੁਰਜੀਤ ਸਿੰਘ, ਸੁਭਾਸ਼ ਚੰਦਰ, ਰਾਜੂ ਸ਼ਰਮਾ ਸ਼ੇਖੂਪੁਰ, ਦੀਪਕ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।