ਝੋਨੇ ਦੀ ਖ਼ਰੀਦ ਦਾ ਟੀਚਾ ਨੇਡ਼ੇ ਪੁੱਜ ਜਾਣ ਕਾਰਨ
ਖ਼ਰੀਦ ਏਜੰਸੀਆਂ ਮੰਡੀਆਂ ’ਚੋਂ ਕਿਨਾਰਾ ਕਰਨ ਲੱਗੀਆਂ
ਅਗਲੇ ਦਿਨਾਂ ’ਚ ਮੰਡੀਆਂ ’ਚ ਝੋਨੇ ਦੀ ਬੇਕਦਰੀ ਹੋਣ ਦੇ ਆਸਾਰ ਬਣੇ
ਕਪੂਰਥਲਾ, 26 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ 43 ਮੰਡੀਆਂ ’ਚੋਂ ਬੀਤੀ 1 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ 6 ਲੱਖ 80073 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ’ਚੋਂ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ 6 ਲੱਖ 64924 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ ਤੇ ਬੀਤੇ ਦਿਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ 27097 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ। ਜਿਸ ’ਚੋਂ ਖ਼ਰੀਦ ਏਜੰਸੀਆਂ ਨੇ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ, ਢਿਲਵਾਂ ਤੇ ਫਗਵਾਡ਼ਾ ਬਲਾਕ ’ਚੋਂ 26611 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਤੇ ਇਸ ਸਮੇਂ 87.
ਝ
ਝੋਨੇ ਦੀ ਚੁਕਾਈ ਢਿੱਲੀ ਰਫ਼ਤਾਰ ਨਾਲ ਹੋਣ ਕਾਰਨ ਦਾਣਾ ਮੰਡੀ ਕਪੂਰਥਲਾ ਦੇ ਐਡੀਸ਼ਨਲ ਯਾਰਡ ’ਚ ਲੱਗੇ ਬੋਰੀਆਂ ਦੇ ਚੱਕੇ। ਤਸਵੀਰ : ਤਿਲਕਰਾਜ
27-10-2026
ਕਪੂਰਥਲਾ, 26 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ 43 ਮੰਡੀਆਂ ’ਚੋਂ ਬੀਤੀ 1 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ 6 ਲੱਖ 80073 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ’ਚੋਂ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ 6 ਲੱਖ 64924 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ ਤੇ ਬੀਤੇ ਦਿਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ 27097 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ। ਜਿਸ ’ਚੋਂ ਖ਼ਰੀਦ ਏਜੰਸੀਆਂ ਨੇ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ, ਢਿਲਵਾਂ ਤੇ ਫਗਵਾਡ਼ਾ ਬਲਾਕ ’ਚੋਂ 26611 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਤੇ ਇਸ ਸਮੇਂ 87.29 ਪ੍ਰਤੀਸ਼ਤ ਝੋਨੇ ਦੀ ਆਮਦ ਹੋ ਚੁੱਕੀ ਹੈ, ਇੱਥੇ ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਝੋਨੇ ਦੇ ਸੀਜ਼ਨ ’ਚ 7 ਲੱਖ 88272 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿਥਿਆ ਗਿਆ ਸੀ, ਜੋ ਅਗਲੇ ਦਿਨਾਂ ਵਿਚ ਪੂਰਾ ਹੋਣ ਦੇ ਆਸਾਰ ਹਨ, ਪਰ ਜ਼ਿਲ੍ਹੇ ਦੇ ਦੋਨਾ ਖੇਤਰ ਵਿਚ ਅਜੇ 25 ਤੋਂ ਲੈ ਕੇ 30 ਪ੍ਰਤੀਸ਼ਤ, ਬੇਟ ਖੇਤਰ ਵਿਚ 10 ਪ੍ਰਤੀਸ਼ਤ ਤੇ ਫਗਵਾਡ਼ਾ ਬਲਾਕ ਵਿਚ ਅਜੇ ਵੱਡੀ ਮਾਤਰਾ ਵਿਚ ਝੋਨੇ ਦੀ ਕਟਾਈ ਹੋਣ ਵਾਲੀ ਹੈ, ਪਰ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਬਹੁਤ ਹੀ ਢਿੱਲੀ ਰਫ਼ਤਾਰ ਨਾਲ ਕੀਤੀ ਜਾ ਰਹੀ ਹੈ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਟੀਚਾ ਪੂਰਾ ਹੋਣ ਤੋਂ ਬਾਅਦ ਮੰਡੀਆਂ ਤੋਂ ਕਿਨਾਰਾ ਕਰ ਦੇਣਗੇ, ਜਿਸ ਕਾਰਨ ਅਗਲੇ ਦਿਨਾਂ ਵਿਚ ਮੰਡੀਆਂ ਵਿਚ ਆਉਣ ਵਾਲੇ ਝੋਨੇ ਦੀ ਬੇਕਦਰੀ ਹੋਣ ਕਾਰਨ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲੇਗਾ। ਕਿਸਾਨ ਆਗੂਆਂ ਤੇ ਆਡ਼੍ਹਤੀਆਂ ਨੇ ਦੱਸਿਆ ਕਿ ਇਸ ਵਾਰ ਸਰਕਾਰ ਵਲੋਂ ਪਿਛਲੇ ਸਾਲ ਦੇ ਮੁਕਾਬਲੇ ਝੋਨਾ ਖ਼ਰੀਦਣ ਦਾ ਜ਼ਿਲ੍ਹੇ ਵਿਚੋਂ ਘੱਟ ਝੋਨਾ ਖ਼ਰੀਦਣ ਦਾ ਟੀਚਾ ਮਿਥਿਆ ਗਿਆ ਸੀ ਤੇ ਇਸ ਟੀਚੇ ਦੀ ਪੂਰਤੀ ਲਈ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ, ਪਨਸਪ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਟੀਚੇ ਦਿੱਤੇ ਗਏ ਸਨ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਤੰਬਰ ਮਹੀਨੇ ਵਿਚ ਜ਼ਿਲ੍ਹੇ ਦੇ ਕੁੱਝ ਖੇਤਰਾਂ ਤੋਂ ਇਲਾਵਾ ਮਾਝੇ ਦੇ ਵੱਖ-ਵੱਖ ਪਿੰਡਾਂ ਵਿਚੋਂ ਅਗੇਤੀ ਝੋਨੇ ਦੀ ਆਮਦ ਕਪੂਰਥਲਾ ਫੱਤੂਢੀਂਗਾ ਤੇ ਹੋਰ ਮੰਡੀਆਂ ਵਿਚ ਹੋਈ ਤੇ ਕੁੱਲ ਮਿਲਾ ਕੇ 30 ਸਤੰਬਰ ਤੱਕ 20 ਤੋਂ ਲੈ ਕੇ 25 ਪ੍ਰਤੀਸ਼ਤ ਝੋਨੇ ਦੀ ਆਮਦ ਹੋਈ ਤੇ ਇਸ ਝੋਨੇ ਦੀ ਵਪਾਰੀਆਂ ਵਲੋਂ ਮਨਮਾਨੇ ਢੰਗ ਨਾਲ ਖ਼ਰੀਦ ਕੀਤੀ ਗਈ, ਜਦਕਿ ਸਰਕਾਰੀ ਤੌਰ ’ਤੇ ਝੋਨੇ ਦੀ ਖ਼ਰੀਦ ਦਾ ਕੰਮ 1 ਅਕਤੂਬਰ ਤੋਂ ਸ਼ੁਰੂ ਹੋਇਆ। ਕਿਸਾਨਾਂ ਨੇ ਦੱਸਿਆ ਕਿ ਸਤੰਬਰ ਮਹੀਨੇ ਵਿਚ ਆਇਆ ਝੋਨਾ ਵੀ ਕਥਿਤ ਤੌਰ ’ਤੇ ਸਰਕਾਰੀ ਖ਼ਰੀਦ ਵਿਚ ਸ਼ਾਮਲ ਕਰਨ ਕਾਰਨ ਖ਼ਰੀਦ ਏਜੰਸੀਆਂ ਦਾ ਟੀਚਾ ਪੂਰਾ ਹੋਣ ਨੇਡ਼ੇ ਪੁੱਜ ਗਿਆ ਹੈ ਤੇ ਜਿਹਡ਼ਾ ਝੋਨਾ ਅਜੇ ਵੀ ਖੇਤਾਂ ਵਿਚ ਖਡ਼ਾ ਹੈ, ਉਸ ਦੀ ਖ਼ਰੀਦ ਕੌਣ ਕਰੇਗਾ, ਇਹ ਸਵਾਲ ਕਿਸਾਨਾਂ ਲਈ ਮੁਸ਼ਕਲਾਂ ਖਡ਼੍ਹੀਆਂ ਕਰ ਸਕਦਾ ਹੈ। ਭਾਵੇਂ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਸਰਕਾਰ ਝੋਨੇ ਦੇ ਦਾਣੇ ਦਾਣੇ ਦੀ ਖ਼ਰੀਦ ਕਰੇਗੀ, ਪਰ ਹੁਣ ਸਰਕਾਰੀ ਏਜੰਸੀਆਂ ਝੋਨੇ ਦੀ ਖ਼ਰੀਦ ਦਾ ਕੰਮ ਬੰਦ ਕਰਨ ਦੀ ਤਾਕ ਵਿਚ ਹਨ। ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਮੰਡੀਆਂ ਵਿਚ ਟੀਚਾ ਲਗਭਗ ਪੂਰਾ ਹੋਣ ਕਾਰਨ ਝੋਨੇ ਦੀ ਖ਼ਰੀਦ ਪਹਿਲਾਂ ਹੀ ਠੱਪ ਹੋ ਚੁੱਕੀ ਹੈ ਤੇ ਜਿਹਡ਼ੀਆਂ ਮੰਡੀਆਂ ਅਜੇ ਚੱਲ ਰਹੀਆਂ ਹਨ, ਉਨ੍ਹਾਂ ਮੰਡੀਆਂ ਵਿਚੋਂ ਵੀ ਸਰਕਾਰੀ ਏਜੰਸੀਆਂ ਝੋਨਾ ਬਹੁਤ ਹੀ ਘੱਟ ਮਾਤਰਾ ਵਿਚ ਝੋਨੇ ਦੀ ਖ਼ਰੀਦ ਕਰ ਰਹੀਆਂ ਹਨ। ਜਿੱਥੋਂ ਤੱਕ ਚੁਕਾਈ ਦਾ ਸਵਾਲ ਹੈ, ਬੀਤੀ 25 ਅਕਤੂਬਰ ਤੱਕ ਵੱਖ-ਵੱਖ ਮੰਡੀਆਂ ਵਿਚੋਂ 5 ਲੱਖ 5542 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਹੋਈ ਤੇ ਅਜੇ ਵੀ 1 ਲੱਖ 59 ਹਜ਼ਾਰ ਤੋਂ ਵੱਧ ਖ਼ਰੀਦੇ ਗਏ ਝੋਨੇ ਦੇ ਮੰਡੀਆਂ ਵਿਚ ਚੱਕੇ ਲੱਗੇ ਹੋਏ ਹਨ। ਕਈ ਮੰਡੀਆਂ ਵਿਚ ਝੋਨੇ ਦੀ ਚੁਕਾਈ ਬਹੁਤ ਹੀ ਧੀਮੀ ਰਫ਼ਤਾਰ ਨਾਲ ਹੋ ਰਹੀ ਹੈ। ਕੁੱਝ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਦੋਨਾ ਖੇਤਰ ਵਿਚ 10 ਪ੍ਰਤੀਸ਼ਤ ਤੋਂ ਵੱਧ ਕਿਸਾਨਾਂ ਨੇ ਝੋਨੇ ਦੀ 26 ਐਨ ਕਿਸਮ ਦੀ ਬਿਜਾਈ ਕੀਤੀ ਹੈ, ਜਿਸ ਦੀ ਕਟਾਈ ਅਜੇ ਅਗਲੇ ਦਿਨਾਂ ਵਿਚ ਹੋਣ ਦੇ ਆਸਾਰ ਹਨ। ਜਦੋਂ ਤੱਕ ਇਹ ਝੋਨਾ ਪੱਕ ਕੇ ਮੰਡੀ ਵਿਚ ਆਵੇਗੀ, ਉਸ ਸਮੇਂ ਮੰਡੀ ਵਿਚ ਕੋਈ ਖ਼ਰੀਦਦਾਰ ਨਜ਼ਰ ਨਹੀਂ ਆਵੇਗਾ ਤੇ ਕਿਸਾਨਾਂ ਨੂੰ ਇਹ ਝੋਨਾ ਸ਼ੈਲਰਾਂ ਵਾਲਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੋਣਾ ਪਵੇਗਾ।