ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਵੱਖ-ਵੱਖ ਥਾਵਾਂ ’ਤੇ ਧਾਰਮਿਕ ਸਮਾਗਮ ਕਰਵਾਏ
ਕਪੂਰਥਲਾ, 26 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਅੱਜ ਜ਼ਿਲ੍ਹੇ ਭਰ ਵਿਚ ਵੱਖ-ਵੱਖ ਸੰਸਥਾਵਾਂ ਵਲੋਂ ਕਰਵਾਏ ਗਏ ਧਾਰਮਿਕ ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਾਮਿਲ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸੇ ਸਬੰਧ ਵਿਚ ਸ੍ਰੀ ਗੁਰੂ ਵਾਲਮੀਕ ਸਭਾ ਸ਼ਿਕੰਡੀ ਮੰਦਰ ਮੁਹੱਲਾ ਸ਼ਹਿਰੀਆਂ ਕਪੂਰਥਲਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ।
ਅਜੀਤ ਡੈਸਕ
27-10-2026
ਸਫ਼ਾ 6 ਦੀ ਬਾਕੀ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ ਸੁਲਤਾਨਪੁਰ ਲੋਧੀ ਵਲੋਂ ਮਹਾਂਰਿਸ਼ੀ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਆਰੀਆ ਸਮਾਜ ਚੌਂਕ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕ ਜੀ ਦੀ ਪੂਜਾ - ਅਰਚਨਾ ਕੀਤੀ ਗਈ। ਉਪਰੰਤ ਭੋਗ ਲਗਾ ਕੇ ਪੂਰਾ ਦਿਨ ਸੰਗਤਾਂ ਨੂੰ ਵੱਖ-ਵੱਖ ਪਦਾਰਥਾਂ ਦੇ ਅਤੁੱਟ ਲੰਗਰ ਛਕਾਏ ਗਏ। ਦੇਰ ਸ਼ਾਮ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਭਜਨ ਗਾਇਕ ਦੀਪ ਰਿਹਾਨ ਅਤੇ ਕੁਲਦੀਪ ਕੇਸ਼ਵ ਨੇ ਭਗਵਾਨ ਵਾਲਮੀਕ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ, ਸੀਨੀਅਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਸਪੁੱਤਰ ਗੁਰ ਨਿਹਾਲ ਸਿੰਘ ਚੀਮਾ, ਭਾਜਪਾ ਦੇ ਮੰਡਲ ਪ੍ਰਧਾਨ ਰਕੇਸ਼ ਨੀਟੂ ਨੇ ਭਗਵਾਨ ਵਾਲਮੀਕ ਵੈੱਲਫੇਅਰ ਸੋਸਾਇਟੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮਾਸਟਰ ਮੋਹਨ ਲਾਲ ਦੀ ਅਗਵਾਈ ਹੇਠ ਸਮੂਹ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਨਾਲ ਉਪ ਚੇਅਰਮੈਨ ਪੰਚਾਇਤ ਸੰਮਤੀ ਲਾਭ ਸਿੰਘ ਧੰਜੂ, ਕੈਸ਼ੀਅਰ ਸਤਪਾਲ ਮਦਾਨ, ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ ਕੌਂਸਲਰ, ਜਤਿੰਦਰ ਸੇਠੀ ਕੌਂਸਲਰ, ਜਸਕਮਲ ਸਿੰਘ ਤਲਵੰਡੀ ਚੌਧਰੀਆਂ, ਸਾਬਕਾ ਸਰਪੰਚ ਗੁਰਵਿੰਦਰ ਕੌਰ ਮੁਕਟ ਰਾਮ ਵਾਲਾ, ਕਿਰਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਦੀਪਕ ਕੁਮਾਰ, ਛਿੰਦਰਪਾਲ, ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ ਦੇ ਨਾਲ ਜਥੇਦਾਰ ਦਰਬਾਰਾ ਸਿੰਘ ਵਿਰਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਥੇਦਾਰ ਸਤਨਾਮ ਸਿੰਘ ਰਾਮੇ, ਬਾਬਾ ਸਤਨਾਮ ਸਿੰਘ, ਲਖਵਿੰਦਰ ਸਿੰਘ ਕੌਡ਼ਾ, ਸਾਬਕਾ ਕੌਂਸਲਰ ਚਰਨ ਕਮਲ ਪਿੰਟਾ, ਧਰਮਰਾਜ, ਮੋਹਨ ਸਿੰਘ ਖਿੰਡਾ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜ਼ਾ ਪੁਰ, ਗੁਰ ਨਿਹਾਲ ਸਿੰਘ ਚੀਮਾ ਦੇ ਨਾਲ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਪਾਲ ਸਿੰਘ ਚੀਮਾ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਸੁਖਵੰਤ ਸਿੰਘ ਬੂਲੇ, ਡੀ ਕੇ ਅਰੋਡ਼ਾ, ਮਛਰੇਟ ਸਿੰਘ ਤੇ ਬਲਜਿੰਦਰ ਸਿੰਘ, ਗੁਰੂ ਨਾਨਕ ਸੇਵਕ ਜੱਥਾ ਦੇ ਪ੍ਰਧਾਨ ਡਾਕਟਰ ਨਿਰਵੈਲ ਸਿੰਘ ਧਾਲੀਵਾਲ, 96 ਕਰੋਡ਼ੀ ਬਾਬਾ ਬੁੱਢਾ ਦਲ ਤੋਂ ਬਾਬਾ ਜਗਜੀਤ ਸਿੰਘ, ਬਾਬਾ ਅਮਰੀਕ ਸਿੰਘ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ, ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਨੀਟੂ, ਮੀਤ ਪ੍ਰਧਾਨ ਰਜਿੰਦਰ ਅਰੋਡ਼ਾ, ਪ੍ਰਧਾਨ ਅਸ਼ੋਕ ਕਨੋਜੀਆ, ਮਿੰਟੂ ਜੈਨ, ਜਤਿੰਦਰ ਸਿੰਘ ਖਾਲਸਾ, ਹੀਰਾ ਸਿੰਘ ਠੇਕੇਦਾਰ, ਸੂਰਤ ਸਿੰਘ ਮਿਰਜ਼ਾ ਪੁਰ, ਬਿੱਟੂ, ਸੁਰਿੰਦਰ ਮਦਾਨ, ਡਿਪਟੀ ਸਿੰਘ, ਸੋਮਕਾਂਤ, ਸੁੱਚਾ ਸਿੰਘ, ਭਗਵਾਨ ਵਾਲਮੀਕ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਮੋਹਨ ਲਾਲ, ਵਿੱਕੀ ਚੌਹਾਨ ਸਨੀ ਮੱਟੂ, ਬਿਕਰਮਜੀਤ ਮੱਟੂ ਸੁਭ ਸੰਨੀ ਸਹੋਤਾ, ਭਾਜਪਾ ਆਗੂ ਕਰਨ ਧੀਰ, ਅਮਿਤਾਬ ਸੇਠੀ, ਅਜੇ ਸ਼ੰਕਰ ਜੋਸ਼ੀ, ਕਰਨ ਪੁਰੀ, ਮਨੀ ਗੁਪਤਾ, ਰਵੀਕਾਂਤ ਜੈਨ, ਬਲਵਿੰਦਰ ਕੁਮਾਰ, ਸਾਬਕਾ ਕੌਂਸਲਰ ਪਰਵੀਨ ਚੌਹਾਨ, ਕੰਚਨ ਸਹੋਤਾ ਆਦਿ ਵੀ ਹਾਜ਼ਰ ਸਨ।
ਪ੍ਰਗਟ ਦਿਵਸ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ’ਚ ਲੰਗਰ ਲਗਾਏ
ਤਲਵੰਡੀ ਚੌਧਰੀਆਂ, (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਵਿਖੇ ਓਂਕਾਰ ਸਿੰਘ ਜੋਸਨ ਦੀ ਹਵੇਲੀ ਮਨੀ ਸਹੋਤਾ, ਪਾਲਾ ਸਿੰਘ, ਅਕਸ਼ੇ, ਰਾਜਕੁਮਾਰ ਅਟਵਾਲ, ਮਨਿੰਦਰ ਸਿੰਘ ਮਨੀ, ਬਲਦੇਵ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਠੇਕੇਦਾਰ, ਮਲਕੀਤ ਸਿੰਘ ਆਦਿ ਨੇ ਲੰਗਰ ਲਗਾਏ। ਲੰਗਰ ਦੀ ਸੇਵਾ ਵਿਚ ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ, ਓਂਕਾਰ ਸਿੰਘ ਜੋਸਨ ਅਤੇ ਨਿਰਭੈ ਸਿੰਘ ਜੋਸਨ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਭੱਟੀ ਚੌਂਕ ਤਲਵੰਡੀ ਚੌਧਰੀਆਂ ਵਿਖੇ ਸੁਖਦੇਵ ਸਿੰਘ ਮੈਂਬਰ ਪੰਚਾਇਤ ਵਲੋਂ ਸੰਗਤ ਦੇ ਸਹਿਯੋਗ ਨਾਲ ਪੂਰੀਆਂ ਛੋਲਿਆਂ ਦੇ ਲੰਗਰ ਲਗਾਏ ਗਏ। ਪਿੰਡ ਤਲਵੰਡੀ ਚੌਧਰੀਆਂ ਭਗਵਾਨ ਵਾਲਮੀਕ ਜੀ ਮੰਦਰ ਵਿਚ ਕਡ਼ੀ ਚੌਲ ਦੇ ਲੰਗਰ ਲਗਾਏ ਗਏ। ਸ੍ਰੀ ਸ਼੍ਰੀ 108 ਗਿਆਨ ਨਾਥ ਜੀ ਦੇ ਤਪ ਅਸਥਾਨ ਪਿੰਡ ਹੁਸੈਨਪੁਰ ਦੂਲੋਵਾਲ ਤੋਂ ਸਰਪੰਚ ਦਲਵੀਰ ਸਿੰਘ ਦੀ ਅਗਵਾਈ ਵਿਚ ਸੰਗਤ ਵੱਲੋਂ ਚਾਰ ਮਾਰਗੀ ਸਡ਼ਕ ਤੇ ਸ਼ਰਧਾ ਭਾਵਨਾ ਨਾਲ ਲੰਗਰ ਲਗਾਏ ਗਏ। ਭੋਲਾ ਸਿੰਘ, ਗੋਲਡੀ, ਸੰਤੋਖ ਸਿੰਘ, ਹੈਪੀ,ਰਵੀ ਕੁਮਾਰ,ਗੁਰਪ੍ਰੀਤ ਸਿੰਘ, ਹੀਰਾ ਲਾਲ, ਜਸ਼ਨ ,ਮਨਜੀਤ ਸਿੰਘ ਨਿੱਕਾ, ਰੇਸ਼ਮ ਸਿੰਘ, ਦੇਸਰਾਜ, ਲਵਪ੍ਰੀਤ, ਲੱਭੀ, ਬਲਵੀਰ ਸਿੰਘ,ਤਰਸੇਮ ਸਿੰਘ ਫੌਜੀ ,ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਸਹੋਤਾ ਆਦਿ ਨੇ ਲੰਗਰ ਵਿਚ ਸੇਵਾਵਾਂ ਨਿਭਾਈਆਂ। ਇਸੇ ਹੀ ਸਡ਼ਕ ਕਿਨਾਰੇ ਪਿੰਡ ਸਵਾਲ, ਸ਼ਾਲਾਪੁਰ ਬੇਟ, ਮੰਗੂਪੁਰ, ਸੂਜੋਕਾਲੀਆ ਮੁੱਲਾਂ ਬਾਂਹਾਂ, ਬੂਡ਼ੇਵਾਲ ਤੋਂ ਇਲਾਵਾ ਟਿੱਬਾ, ਬਿਧੀਪੁਰ, ਠੱਟਾ ਨਵਾਂ ,ਬੂਲਪੁਰ ਬੱਸਤੀ, ਸਾਬੋਵਾਲ ਆਦਿ ਪਿੰਡਾਂ ਵਿਚ ਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਗੁਰੂ ਕੇ ਲੰਗਰ ਲਗਾਏ ਗਏ।
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਬੇਗੋਵਾਲ ’ਚ ਸ਼ੋਭਾ ਯਾਤਰਾ
ਬੇਗੋਵਾਲ, (ਸੁਖਜਿੰਦਰ ਸਿੰਘ)-ਸ੍ਰੀ ਰਮਾਇਣ ਗ੍ਰੰਥ ਦੇ ਰਚੇਤਾ ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸੰਬੰਧੀ ਬੇਗੋਵਾਲ ਦੇ ਭਗਵਾਨ ਵਾਲਮੀਕਿ ਮਹਾਰਾਜ ਭਵਨ ਤੋਂ ਸ਼ੋਭਾ ਯਾਤਰਾ ਕੱਢੀ ਗਈ । ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਹ ਸ਼ੋਭਾ ਯਾਤਰਾ ਕਸਬੇ ਦੇ ਵੱਖ-ਵੱਖ ਬਾਜ਼ਾਰਾਂ ਮਹੱਲਿਆਂ ਚੋਂ ਹੁੰਦੀ ਹੋਈ ਸੰਪੰਨ ਹੋਈ। ਸੰਗਤਾਂ ਵੱਲੋਂ ਥਾਂ-ਥਾਂ ’ਤੇ ਇਸ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਤੇ ਫਲ ਫਰੂਟ ਦੇ ਲੰਗਰ ਛਕਾਏ ਗਏ। ਸੰਗਤਾਂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦੇ ਗੁਣ ਕੀਤੇ ਗਏ । ਇਹ ਸ਼ੋਭਾ ਯਾਤਰਾ ਵਿਚ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਪਾਸਟ ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ, ਕਲੱਬ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਂਬਾ ਦੀ ਅਗਵਾਈ ਹੇਠ ਸਵਾਗਤ ਕੀਤਾ ਤੇ ਸੰਗਤਾਂ ਲਈ ਪਕਵਾਨਾਂ ਦਾ ਲੰਗਰ ਵੀ ਲਗਾਇਆ ਗਿਆ। ਇਸੇ ਤਰ੍ਹਾਂ ਗੁਰਦੀਪ ਕਲਾਸ ਹਾਊਸ ਵੱਲੋਂ ਵੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਤੁਲੀ ਕੰਵਲਜੀਤ ਸਿੰਘ ਤੁਲੀ ਵੱਲੋਂ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਾਰਜ ਸ਼ੁਭ ਕਮਲ, ਅਮਰਜੀਤ ਸਿੰਘ ਬੱਬੀ, ਸਿੰਦਰਪਾਲ, ਸੰਪੂਰਨ ਸਿੰਘ, ਸੁਰਿੰਦਰ ਪਾਲ, ਮਲਕੀਤ ਸਿੰਘ, ਮਹਿੰਦਰ ਸਿੰਘ, ਜੋਗਿੰਦਰ ਪਾਲ, ਚਰਨਜੀਤ ਸਿੰਘ, ਰਕੇਸ਼ ਕੁਮਾਰ, ਹਰਪ੍ਰੀਤ, ਜਗਦੀਸ਼, ਬਲਵੀਰ, ਕਰਨ, ਮਹਿੰਦਰਪਾਲ ਸਹੋਤਾ, ਬਸੰਤ ਸਿੰਘ, ਸਰਦਾਰੀ ਲਾਲ, ਸਤਿੰਦਰ ਸਿੰਘ, ਸੁਖਦੇਵ ਰਾਜ ਜੰਗੀ, ਫੁੰਮਣ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।