26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨਜ਼ਦੀਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ

Ad Position 21
No active advertisement
ਅਜੀਤ ਡੈਸਕ 07-03-2026
ਪਠਾਨਕੋਟ, 6 ਮਾਰਚ (ਸੁਮਿਤ)- ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਿਸ ਅਤੇ ਪਠਾਨਕੋਟ ਪੁਲਿਸ ਵਲੋਂ ਸਾਂਝੇ ਤੌਰ 'ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ | ਮੁਹਿੰਮ ਦੌਰਾਨ ਸਟੇਸ਼ਨ ਦੇ ਪਲੇਟਫ਼ਾਰਮਾਂ, ਉਡੀਕ ਘਰਾਂ, ਟਿਕਟ ਘਰਾਂ ਤੇ ਸਟੇਸ਼ਨ ਨਾਲ ਲੱਗਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ | ਜੀ.ਆਰ.ਪੀ. ਥਾਣਾ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਵਿਚ ਰੇਲਵੇ ਪੁਲਿਸ ਦੇ ਨਾਲ-ਨਾਲ ਸਥਾਨਕ ਪੁਲਿਸ ਦੀ ਟੀਮ ਨੇ ਵੀ ਪੂਰਾ ਸਹਿਯੋਗ ਦਿੱਤਾ | ਉਨ੍ਹਾਂ ਕਿਹਾ ਕਿ ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਤੇ ਉਨ੍ਹਾਂ ਦੀ ਟੀਮ ਦੀ ਮਦਦ ਨਾਲ ਪਲੇਟਫ਼ਾਰਮ 'ਤੇ ਮੌਜੂਦ ਸਵਾਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਤੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਗਈ | ਇਸ ਤੋਂ ਇਲਾਵਾ ਸਟੇਸ਼ਨ ਦੇ ਬਾਹਰਲੇ ਇਲਾਕਿਆਂ, ਪਾਰਕਿੰਗ ਸਥਾਨਾਂ ਤੇ ਆਉਣ-ਜਾਣ ਵਾਲੇ ਰਸਤਿਆਂ 'ਤੇ ਵੀ ਚੈਕਿੰਗ ਕੀਤੀ ਗਈ | ਅਸ਼ੋਕ ਕੁਮਾਰ ਨੇ ਆਮ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਟੇਸ਼ਨ ਜਾਂ ਉਸ ਦੇ ਆਸ-ਪਾਸ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕੈਲੇਡੋਨੀਆ ਇੰਟਰਨੈਸ਼ਨਲ ਸਕੂਲ ਨੇ ਕਰਵਾਇਆ ਸਾਲਾਨਾ ਸਮਾਗਮ <br/> ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਨੇ ਗੁਰਦਾਸਪੁਰ 'ਚ ਕਾਰੋਬਾਰੀ ਦੇ ਘਰ ਹੋਈ ਕਰੋੜਾਂ ਦੀ ਡਕੈਤੀ 'ਤੇ ਕੀਤੀ ਚਿੰਤਾ ਜ਼ਾਹਿਰ
Ad Position 24