26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੈਲੇਡੋਨੀਆ ਇੰਟਰਨੈਸ਼ਨਲ ਸਕੂਲ ਨੇ ਕਰਵਾਇਆ ਸਾਲਾਨਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 07-03-2026
ਪਠਾਨਕੋਟ, 6 ਮਾਰਚ (ਸੰਧੂ)- ਕੈਲੇਡੋਨੀਆ ਇੰਟਰਨੈਸ਼ਨਲ ਸਕੂਲ ਨੇ ਇਕ ਸ਼ਾਨਦਾਰ ਸਾਲਾਨਾ ਸਮਾਗਮ ਦੀ ਮੇਜ਼ਬਾਨੀ ਕੀਤੀ, ਜਿਸ ਦੀ ਪ੍ਰਧਾਨਗੀ ਸਕੂਲ ਪਿ੍ੰਸੀਪਲ ਸ਼ਗੁਨ ਗੁਪਤਾ ਨੇ ਕੀਤੀ | ਇਹ ਸਾਰਾ ਸਮਾਗਮ ਸਕੂਲ ਦੀ ਪ੍ਰਾਇਮਰੀ ਸ਼ਾਖਾ ਦੇ ਛੋਟੇ ਬੱਚਿਆਂ ਨੂੰ ਸਮਰਪਿਤ ਸੀ | ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਸ੍ਰੀਜਲ ਗੁਪਤਾ ਹਾਜ਼ਰ ਹੋਏ ਤੇ ਉਨ੍ਹਾਂ ਸ਼ਮ੍ਹਾਂ ਰੌਸ਼ਨ ਕੀਤੀ | ਉਪਰੰਤ ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ, ਜਿਸ ਨੇ ਮਾਹੌਲ ਨੂੰ ਅਧਿਆਤਮਿਕ ਊਰਜਾ ਨਾਲ ਭਰ ਦਿੱਤਾ | ਨੌਜਵਾਨ ਕਲਾਕਾਰਾਂ ਨੇ ਆਪਣੇ ਸ਼ਾਸਤਰੀ ਅਤੇ ਲੋਕ ਨਾਚਾਂ ਨਾਲ ਅਜਿਹਾ ਮਨਮੋਹਕ ਮਾਹੌਲ ਸਿਰਜਿਆ ਕਿ ਮਾਪੇ ਅਤੇ ਮਹਿਮਾਨ ਆਪਣੀਆਂ ਸੀਟਾਂ ਤੋਂ ਉੱਠ ਕੇ ਤਾੜੀਆਂ ਮਾਰਨ ਲਈ ਮਜਬੂਰ ਹੋ ਗਏ | ਪ੍ਰੋਗਰਾਮ ਦੀ ਮੁੱਖ ਗੱਲ ਇਹ ਸੀ ਕਿ ਐਂਕਰਿੰਗ ਵੀ ਪ੍ਰਾਇਮਰੀ ਸ਼ਾਖਾ ਦੇ ਛੋਟੇ ਬੱਚਿਆਂ ਦੁਆਰਾ ਕੀਤੀ ਗਈ | ਪਿ੍ੰਸੀਪਲ ਸ਼ਗੁਨ ਗੁਪਤਾ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਮਾਣ ਨਾਲ ਕਿਹਾ ਕਿ ਕੈਲੇਡੋਨੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਖੇਤਰ ਵਿਚ ਉੱਚੇ ਮਿਆਰ ਪ੍ਰਾਪਤ ਕਰ ਰਹੇ ਹਨ, ਸਗੋਂ ਖੇਡਾਂ ਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੀ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ | ਸਮਾਗਮ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਜਿਨ੍ਹਾਂ ਨੇ ਵੱਖ-ਵੱਖ ਰਾਜ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਚੇਅਰਮੈਨ ਸ੍ਰੀਜਲ ਗੁਪਤਾ ਨੇ ਬੱਚਿਆਂ ਦੀ ਪ੍ਰਤਿਭਾ ਦੀ ਭਰਪੂਰ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਜਲਦੀ ਸ਼ੁਰੂ ਕਰੇਗਾ ਸਸਤੀ ਰਸੋਈ ਪ੍ਰੋਜੈਕਟ ਅਗਲੀ ਖ਼ਬਰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨਜ਼ਦੀਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ
Ad Position 24