19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਲਈ ਕੱਲ੍ਹ ਦੀ ਰੈਲੀ ਦਾ ਦਿਨ ਇਤਿਹਾਸਕ ਹੋਵੇਗਾ : ਲਖਬੀਰ ਸਿੰਘ ਲੋਧੀਨੰਗਲ

Ad Position 21
No active advertisement
ਅਜੀਤ ਡੈਸਕ 12-03-2026
ਫਤਹਿਗੜ੍ਹ ਚੂੜੀਆਂ, 11 ਮਾਰਚ (ਅਵਤਾਰ ਸਿੰਘ ਰੰਧਾਵਾ)- 13 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਫਤਹਿਗੜ੍ਹ ਚੂੜੀਆਂ ਵਿਚ ਹੋ ਰਹੀ ਪੰਜਾਬ ਬਚਾਓ ਰੈਲੀ ਮੌਕੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਹਾਈਕਮਾਂਡ ਪਹੁੰਚ ਰਹੀ ਹੈ, ਉਥੇ ਰੈਲੀ ਵਿਚ ਸ਼ਿਰਕਤ ਕਰਨ ਲਈ ਵਰਕਰਾਂ ਦਾ ਵੱਡਾ ਸੈਲਾਬ ਉਮੜੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਲੋਧੀਨੰਗਲ ਵਿਖੇ ਰੈਲੀ ਸਬੰਧੀ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਦਾ ਜਾਇਜ਼ਾ ਲੈਣ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕੀਤਾ | ਉਨ੍ਹਾਂ ਹਲਕੇ ਦੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਕੱਲ੍ਹ ਦਾ ਦਿਨ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਲਈ ਇਤਿਹਾਸਕ ਹੋਵੇਗਾ | ਉਨ੍ਹਾਂ ਇਕ ਵਾਰ ਫਿਰ ਹਲਕਾ ਵਾਸੀਆਂ ਅੱਗੇ ਅਪੀਲ ਕੀਤੀ ਕਿ ਸਿਰਫ ਅੱਜ ਦਾ ਦਿਨ ਬਾਕੀ ਹੈ, ਪਿਛਲੇ ਕਈ ਦਿਨਾਂ ਤੋਂ ਰੁਝੇਵਿਆਂ ਭਰੇ ਸਮੇਂ ਵਿਚ ਬੇਸ਼ੱਕ ਵੱਡੀ ਗਿਣਤੀ ਵਿਚ ਵਰਕਰਾਂ ਦੇ ਘਰਾਂ ਵਿਚ ਪਹੁੰਚ ਨਹੀਂ ਕੀਤੀ ਗਈ ਪਰ ਉਨ੍ਹਾਂ ਨੂੰ ਮਾਣ ਹੈ ਕਿ ਲੋਕ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਸਾਡੇ ਨਾਲ ਡੱਟ ਕੇ ਚਲੇ ਆ ਰਹੇ ਹਨ ਤੇ ਹੁਣ ਵੀ ਆਪ ਮੁਹਾਰੇ ਹੀ ਹੈਸੀਅਤ ਤੋਂ ਵਧ ਕੇ ਪਾਰਟੀ ਨੂੰ ਸ਼ਕਤੀ ਦੇ ਰਹੇ ਹਨ | ਇਸ ਮੌਕੇ ਜਥੇਦਾਰ ਸੰਤੋਖ ਸਿੰਘ ਦਮੋਦਰ, ਕੁੰਵਰ ਸੰਦੀਪ ਸਿੰਘ ਲੋਧੀਨੰਗਲ, ਮਲਕੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਬਾਜਵਾ ਘਾੜਕੀਆਂ, ਮਨਦੀਪ ਸਿੰਘ ਪੀ.ਏ., ਸਾਬ ਲੋਧੀਨੰਗਲ, ਦਰਸ਼ਨ ਸਿੰਘ ਢਾਂਡੇ ਆਦਿ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਭਾਜਪਾ ਦਾ ਸ਼ਾਮਿਲ ਅਗਲੀ ਖ਼ਬਰ ਨਿੱਜੀ ਸਕੂਲ ਚੁਣੇ ਹੋਏ ਵਿਕੇ੍ਰਤਾਵਾਂ ਰਾਹੀਂ ਕਿਤਾਬਾਂ ਵੇਚ ਕੇ ਮਾਪਿਆਂ ਦੀ ਲੁੱਟ ਦੇ ਬਣ ਰਹੇ ਭਾਈਵਾਲ
Ad Position 24