19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਭਾਜਪਾ ਦਾ ਸ਼ਾਮਿਲ

Ad Position 21
No active advertisement
ਅਜੀਤ ਡੈਸਕ 12-03-2026
ਧਿਆਨਪੁਰ, 11 ਮਾਰਚ (ਕੁਲਦੀਪ ਸਿੰਘ ਸੋਨੂੰ)- ਭਾਜਪਾ ਦੀ 14 ਮਾਰਚ ਨੂੰ ਮੋਗਾ ਵਿਚ ਹੋਣ ਜਾ ਰਹੀ ਰੈਲੀ ਲਈ ਵਰਕਰਾਂ ਨੂੰ ਲਾਮਬੰਦ ਕਰਨ ਅਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਭਾਜਪਾ ਟਰੇਡ ਸੈੱਲ ਦੇ ਜ਼ਿਲ੍ਹਾ ਕਨਵੀਨਰ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਵਲੋਂ ਪਿੰਡ ਰਾਏਮਲ ਤੇ ਸੰਗਤੂਵਾਲ ਵਿਚ ਭਰਵੀਂਆਂ ਮੀਟਿੰਗਾਂ ਕੀਤੀਆਂ ਗਈਆਂ | ਇਸ ਸਮੇਂ ਜ਼ਿਲ੍ਹਾ ਕਨਵੀਨਰ ਭਾਜਪਾ ਸ੍ਰੀ ਵਿਜੇ ਸੋਨੀ ਮੋਹਲੋਵਾਲੀ ਨੇ ਕਿਹਾ ਕਿ 14 ਮਾਰਚ ਦੀ ਮੋਗਾ 'ਚ ਬਦਲਾਅ ਰੈਲੀ ਵਾਸਤੇ ਬਹੁਤ ਵੱਡਾ ਕਾਫਲਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੱਲੇਗਾ | ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਅੰਦਰ ਭਾਜਪਾ ਵਲੋਂ ਸਰਕਾਰ ਬਣਾ ਕੇ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ | ਸ੍ਰੀ ਵਿਜੇ ਸੋਨੀ ਮੋਹਲੋਵਾਲੀ ਨੇ ਇਸ ਮੌਕੇ ਕਈ ਪਰਿਵਾਰਾਂ ਨੂੰ ਭਾਜਪਾ 'ਚ ਸ਼ਾਮਿਲ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ | ਇਸ ਸਮੇਂ ਕਵਲਜੀਤ ਸਿੰਘ ਗੱਗੂ, ਮਲਕੀਤ ਸਿੰਘ, ਜੋਰਾਵਰ ਸਿੰਘ, ਜੇ.ਬੀ. ਮੰਮਣ, ਪਿ੍ਥੀਪਾਲ ਸਿੰਘ, ਨਵ ਕੋਟਲੀ, ਰਾਜੂ ਪੰਡਿਤ, ਕਾਲੂ ਮੋਹਲੋਵਾਲੀ, ਗੁਰਮੀਤ ਸਿੰਘ, ਲਾਲੀ ਮਸੀਹ, ਬਿੱਕਰ ਮਸੀਹ, ਜੱਸਾ ਮਸੀਹ, ਸਰਦਾਰ ਮਸੀਹ, ਰਾਜਾ ਭੱਟੀ, ਹੈਪੀ, ਮਨੀ, ਸਨੀ, ਪੱਪੂ ਮਸੀਹ, ਜੋਸ਼ ਮਸੀਹ, ਥੋਮਸ ਮਸੀਹ, ਪਿ੍ੰਸ ਮਸੀਹ, ਰੌਬਨ ਮਸੀਹ, ਰਵਿੰਦਰ ਕੋਹਲੀ, ਸੋਨੂੰ ਰਾਏਚੱਕ, ਰਜਿੰਦਰ ਮੀਰਾਂਕੋਟ, ਮੰਗਾ ਬਰੀਲਾ, ਗੋਪੀ ਬਰੀਲਾ, ਵਾਰਿਸ ਮਸੀਹ, ਪ੍ਰੇਮ ਚੰਦ ਸੰਗਤਵਾਲ, ਸੌਰਭ ਲਾਲ, ਬਲਬੀਰ ਸਿੰਘ ਸੰਗਤੂਵਾਲ, ਰਾਹੁਲ ਕੁਮਾਰ, ਅਨਮੋਲ ਸਿੰਘ, ਬਲਦੇਵ ਮਸੀਹ, ਭੋਲਾ ਮਸੀਹ ਸੰਗਤਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖਹਿਰਾ ਦੀ ਟਿੱਪਣੀ ਤੋਂ ਭੜਕੀਆਂ ਔਰਤਾਂ ਵਲੋਂ ਕਾਂਗਰਸ ਖ਼ਿਲਾਫ਼ ਰੋਸ ਮੁਜ਼ਾਹਰਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਲਈ ਕੱਲ੍ਹ ਦੀ ਰੈਲੀ ਦਾ ਦਿਨ ਇਤਿਹਾਸਕ ਹੋਵੇਗਾ : ਲਖਬੀਰ ਸਿੰਘ ਲੋਧੀਨੰਗਲ
Ad Position 24