ਦੀਨਾਨਗਰ, 11 ਮਾਰਚ (ਸ਼ਾਮ ਸਿੰਘ ਘੁੰਮਣ)- ਮਾਨ ਸਰਕਾਰ ਵਲੋਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੇ ਮਾਮਲੇ 'ਚ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਔਰਤਾਂ ਖ਼ਿਲਾਫ਼ ਕੀਤੀ ਵਿਵਾਦਿਤ ਟਿੱਪਣੀ ਤੋਂ ਗ਼ੁੱਸੇ ਵਿਚ ਆਈਆਂ ਔਰਤਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਅੰਦਰ ਸੁਖਪਾਲ ਖਹਿਰਾ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ | ਬਾਬਾ ਸ੍ਰੀ ਚੰਦ ਚੌਕ ਵਿਖੇ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਨੇ ਕਾਂਗਰਸ ਪਾਰਟੀ ਦੀ ਮਾਨਸਿਕ ਸਥਿਤੀ ਵਿਗਾੜ ਦਿੱਤੀ ਹੈ | ਕਾਂਗਰਸੀ ਵਿਧਾਇਕ ਦਾ ਬਿਆਨ ਕਾਂਗਰਸ ਦੀ ਔਰਤਾਂ ਪ੍ਰਤੀ ਭੈੜੀ ਮਾਨਸਿਕਤਾ ਦਾ ਸਬੂਤ ਹੈ | ਇਸ ਮੌਕੇ ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਰੁਪਿੰਦਰ ਕੌਰ ਕੱਤੋਵਾਲ, ਅੰਜਲੀ ਅੱਤਰੀ ਅਵਾਂਖਾ, ਸੰਦੀਪ ਕੌਰ, ਮਧੂ ਥਾਪਾ, ਸੂਰਤੀ ਦੇਵੀ ਅਵਾਂਖਾ, ਦੇਵੀ ਅਵਾਂਖਾ, ਅਮਨਦੀਪ ਕੌਰ ਤੇ ਮੀਨੂ ਬਾਲਾ ਦੇ ਇਲਾਵਾ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਜੱਜ, ਗੋਰਾ ਕੱਤੋਵਾਲ, ਬਲਾਕ ਸੰਮਤੀ ਮੈਂਬਰ ਮਨਮੋਹਨ ਸਿੰਘ ਧਮਰਾਈ, ਕਰਨੈਲ ਸਿੰਘ ਨੰਬਰਦਾਰ, ਸਰਪੰਚ ਕੁਲਵੰਤ ਸਿੰਘ ਕਲੀਚਪੁਰ, ਨੋਬਲ ਸਿੰਘ ਤਲਵੰਡੀ, ਮਨੋਜ ਕੁਮਾਰ ਘੇਸਲ, ਸਰਪੰਚ ਵਰਿੰਦਰ ਸਿੰਘ ਪਨਿਆੜ, ਵਿਨੇ ਕੁਮਾਰ ਨੰਬਰਦਾਰ, ਕਿਰਪਾਲ ਸਿੰਘ ਚੱਕ ਅਲੀਆ, ਮੰਨਾ ਸੰਧੂ ਤੇ ਨਰਿੰਦਰ ਸਿੰਘ ਬਹੇੜੀ ਆਦਿ ਹਾਜ਼ਰ ਸਨ |