26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੁਰਦੁਆਰਾ ਸ੍ਰੀ ਬਾਰਠ ਸਾਹਿਬ ਤੋਂ ਸਜਾਏ ਨਗਰ ਕੀਰਤਨ ਦਾ ਪਠਾਨਕੋਟ ਪਹੁੰਚਣ 'ਤੇ ਵੱਖ-ਵੱਖ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 03-04-2026
ਪਠਾਨਕੋਟ, 2 ਅਪ੍ਰੈਲ (ਸੰਧੂ)- ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਤੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸਬੰਧ 'ਚ ਅੱਜ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਜੀਤ ਸਿੰਘ ਗਜੁਗਾਜੀ ਦੀ ਦੇਖ-ਰੇਖ ਹੇਠ ਸਜਾਏ ਮਹਾਨ ਨਗਰ ਕੀਰਤਨ ਦਾ ਪਠਾਨਕੋਟ ਪਹੁੰਚਣ 'ਤੇ ਵੱਖ-ਵੱਖ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਸੰਗਤਾਂ ਵਲੋਂ ਵੱਡੇ ਪੱਧਰ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਨ੍ਹਾਂ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ, ਗੁਰਦੁਆਰਾ ਸੁੰਦਰ ਨਗਰ, ਗੁਰਦੁਆਰਾ ਗ਼ਰੀਬ ਨਿਵਾਜ ਨੱਥੂ ਨਗਰ, ਭਾਈ ਬੰਦੀ ਸਭਾ, ਸੁਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ ਪਠਾਨਕੋਟ, ਬਾਬਾ ਸ੍ਰੀ ਚੰਦ ਜੀ ਵੈੱਲਫੇਅਰ ਸੁਸਾਇਟੀ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੇਧਾਮਲ ਕਾਲੋਨੀ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਸਨ | ਇਨ੍ਹਾਂ ਸੰਸਥਾਵਾਂ ਵਲੋਂ ਸੰਗਤਾਂ ਦੇ ਸਵਾਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਤੇ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਨਗਰ ਕੀਰਤਨ ਵਿਚ ਵੱਖ-ਵੱਖ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਨਗਰ ਕੀਰਤਨ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਤੋਂ ਸ਼ੁਰੂ ਦੇ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਪਠਾਨਕੋਟ ਦੇ ਸ਼ਹੀਦ ਭਗਤ ਸਿੰਘ ਚੌਕ, ਮਾਡਲ ਟਾਊਨ ਚੌਕ, ਢਾਂਗੂ ਰੋਡ, ਸਲਾਰੀਆ ਚੌਕ, ਡਲਹੌਜ਼ੀ ਰੋਡ ਤੋਂ ਹੁੰਦੇ ਹੋਏ ਸੰਤ ਆਸ਼ਰਮ ਸਕੂਲ ਦੇ ਖੁੱਲ੍ਹੇ ਮੈਦਾਨ 'ਚ ਪੁੱਜਾ ਜਿੱਥੇ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਦੇ ਮੈਨੇਜਰ ਸਰਬਜੀਤ ਸਿੰਘ ਕਾਹਲੋਂ ਗਜੇਰਜ, ਸਰਬੱਤ ਖ਼ਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲਾਟੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਦੇ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਸੰਧੂ, ਸੰਦੀਪ ਸਿੰਘ ਸ਼ਿੰਗਾਰੀ, ਗੁਰਵਿੰਦਰ ਸਿੰਘ ਡਿੱਕੀ, ਧੰਨਬੀਰ ਸਿੰਘ ਬੱਤਰਾ, ਜਸਪਾਲ ਸਿੰਘ ਰਾਜੂ, ਹਰਵਿੰਦਰ ਸਿੰਘ ਬੱਬੂ, ਤਰੁਣਪਾਲ ਸਿੰਘ ਸ਼ੰਟੀ, ਪ੍ਰੀਤਮ ਸਿੰਘ, ਗੁਰਸ਼ਰਨ ਸਿੰਘ, ਐਡਵੋਕੇਟ ਕੁਲਦੀਪ ਸਿੰਘ ਗੁੰਨਾ, ਸੁਰਿੰਦਰ ਸਿੰਘ ਬਿੱਟੂ, ਹਰਪ੍ਰੀਤ ਸਿੰਘ ਰਾਜਾ, ਨਵਜੋਤ ਸਿੰਘ ਨਈਅਰ, ਸੁਰਿੰਦਰ ਸਿੰਘ ਯੂ.ਐਸ.ਏ., ਰਵਨੀਤ ਸਿੰਘ ਗੰਢ, ਜਥੇਦਾਰ ਕੁਲਵੰਤ ਸਿੰਘ, ਜਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ ਦੇ ਪ੍ਰਧਾਨ ਜਨਮਜੀਤ ਸਿੰਘ ਤੇ ਚੇਅਰਮੈਨ ਹਰਸਿਮਰਨਜੀਤ ਸਿੰਘ, ਜਸਪਾਲ ਸਿੰਘ ਬੰਟੀ, ਹਰਭਜਨ ਸਿੰਘ, ਕੰਵਲ ਸੁਜਾਣ ਸਿੰਘ, ਹਰਪਾਲ ਸਿੰਘ, ਪ੍ਰਚਾਰਕ ਜਗਦੇਵ ਸਿੰਘ ਸੰਧੂ, ਹੈੱਡ ਗ੍ਰੰਥੀ ਭਾਈ ਸੁਖਰਾਜ ਸਿੰਘ, ਡਾਕਟਰ ਜੇ.ਐਸ. ਭਿੰਡਰ, ਡਾ: ਬਲਬੀਰ ਸਿੰਘ, ਤੇਜਿੰਦਰ ਸਿੰਘ ਗੁਲਾਟੀ, ਮਨਮੋਹਨ ਸਿੰਘ ਕੇਸਰ, ਮਨਮੋਹਨ ਸਿੰਘ, ਹਰਮਨਜੀਤ ਸਿੰਘ ਰੰਧਾਵਾ, ਬੀਬੀ ਬਲਵਿੰਦਰ ਕੌਰ, ਪਿ੍ੰਸੀਪਲ ਰਚਨਾ ਅਹੂਜਾ, ਨਿਹੰਗ ਹਰਬੀਰ ਸਿੰਘ, ਹਰਪ੍ਰੀਤ ਸਿੰਘ ਰਾਜਾ, ਪਰਮਿੰਦਰ ਸਿੰਘ, ਗੁਰਸ਼ਰਨ ਸਿੰਘ, ਜੋਬਨਪ੍ਰੀਤ ਸਿੰਘ, ਦਵਿੰਦਰ ਸਿੰਘ ਪਠਾਣਚੱਕ, ਸਰਵਨ ਸਿੰਘ ਮੱਟਮ, ਵਿਕਰਮਜੀਤ ਸਿੰਘ ਕੋਹਾੜ, ਅਨੰਤਬੀਰ ਸਿੰਘ, ਸੁਖਵੰਤ ਸਿੰਘ ਤੁੰਗ, ਕੰਵਲਪ੍ਰੀਤ ਸਿੰਘ, ਪੂਰਨ ਸਿੰਘ ਬਾਜਵਾ, ਰਣਬੀਰ ਸਿੰਘ, ਗਿਆਨੀ ਰਛਪਾਲ ਸਿੰਘ, ਅਜੇਪਾਲ ਸਿੰਘ, ਭਾਈ ਨਵਪ੍ਰੀਤ ਸਿੰਘ, ਧਰਮ ਸਿੰਘ ਅਗਵਾਨ ਅਤੇ ਜਸਮੀਤ ਸਿੰਘ, ਰਵਿੰਦਰ ਸਿੰਘ ਜੱਗਾ, ਐਡਵੋਕੇਟ ਕੁਲਦੀਪ ਸਿੰਘ ਗੁੰਨਾ ਪ੍ਰਧਾਨ ਗੁਰਦੁਆਰਾ ਰੇਲਵੇ ਰੋਡ ਤੇ ਪ੍ਰਦੀਪ ਸਿੰਘ ਗੁੰਨਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਨਾਮ ਸਿੰਘ ਨੰੂ ਸੇਵਾ-ਮੁਕਤੀ 'ਤੇ ਨਿੱਘੀ ਵਿਦਾਇਗੀ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਏ.ਆਈ. ਲੈਬ ਦਾ ਉਦਘਾਟਨ
Ad Position 24