ਪਠਾਨਕੋਟ, 2 ਅਪ੍ਰੈਲ (ਵਿਨੋਦ)- ਪੀ.ਡਬਲਿਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ/ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੀ ਸੇਵਾ-ਮੁਕਤੀ ਮੌਕੇ ਇਕ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਯੂਨੀਅਨ ਆਗੂਆਂ ਤੇ ਮੈਂਬਰਾਂ ਨੇ ਹਾਜ਼ਰੀ ਭਰ ਕੇ ਸਤਨਾਮ ਸਿੰਘ ਦੇ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ | ਸਮਾਗਮ ਦੌਰਾਨ ਪੈਨਸ਼ਨਰ ਐਸੋਸੀਏਸ਼ਨ ਵੈੱਲਫੇਅਰ ਪਠਾਨਕੋਟ/ਗੁਰਦਾਸਪੁਰ ਦੇ ਪ੍ਰਧਾਨ ਰਜਿੰਦਰ ਧੀਮਾਨ, ਗੁਰਦਿਆਲ ਸਿੰਘ ਸੋਹਲ, ਜੀ.ਟੀ.ਯੂ. ਦੇ ਪ੍ਰਧਾਨ ਕੁਲਦੀਪ ਪੁਰੋਵਾਲ, ਫੈਡਰੇਸ਼ਨ ਗੁਰਦਾਸਪੁਰ ਦੇ ਪ੍ਰਧਾਨ ਅਨਿਲ ਕੁਮਾਰ, ਜਨਰਲ ਸਕੱਤਰ ਰਾਜਿੰਦਰ ਮਹਿਰਾ ਤੇ ਐੱਸ.ਡੀ.ਓ. ਸੰਜੀਵ ਸ਼ਰਮਾ ਨੇ ਕਿਹਾ ਕਿ ਸਤਨਾਮ ਸਿੰਘ ਨੇ ਆਪਣੀ ਡਿਊਟੀ ਦੌਰਾਨ ਯੂਨੀਅਨ ਤੇ ਕਰਮਚਾਰੀਆਂ ਦੇ ਹਿਤਾਂ ਲਈ ਅਹਿਮ ਭੂਮਿਕਾ ਨਿਭਾਈ ਹੈ | ਉਹ ਦੋ ਵਾਰ ਜ਼ਿਲ੍ਹਾ ਪ੍ਰਧਾਨ ਰਹੇ ਤੇ ਸੂਬਾ ਪੱਧਰ 'ਤੇ ਸੀਨੀਅਰ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ | ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਕਰਮਚਾਰੀਆਂ ਦੀ ਭਲਾਈ ਲਈ ਸਮਰਪਿਤ ਕੀਤੀ ਤੇ ਦਿਨ-ਰਾਤ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜੁਟੇ ਰਹੇ | ਉਨ੍ਹਾਂ ਦੇ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਰਾਜਿੰਦਰ ਮਹਿਰਾ, ਚੇਅਰਮੈਨ ਹਰਪਾਲ ਸਿੰਘ, ਮਾਨ ਸਿੰਘ, ਤੇਜਵੀਰ ਸਿੰਘ, ਮਹਿੰਦਰ ਪਾਲ ਵਿੱਤ ਸਕੱਤਰ, ਨੇਕਰਾਜ ਸੰਗਰਾਲ, ਰਾਜੇਸ਼ ਲਵਲੀ, ਅਸ਼ੋਕ ਕੁਮਾਰ, ਨਰੇਂਦਰ ਕੁਮਾਰ, ਸੁਰਿੰਦਰ ਸੈਣੀ, ਦੀਪਕ ਸਿੰਘ, ਸਤੀਸ਼ ਸ਼ਰਮਾ, ਸਰਬਜੀਤ ਸਿੰਘ, ਬਲਵਿੰਦਰ ਕੁਮਾਰ, ਦਵਿੰਦਰ ਸਿੰਘ, ਗੁਰਮੀਤ ਸਿੰਘ, ਬਲਦੇਵ, ਰਾਕੇਸ਼ ਕੁਮਾਰ, ਬਲਵੀਰ ਸਿੰਘ, ਗੁਰਵਿੰਦਰ ਸਿੰਘ ਜੂਨੀਅਰ ਇੰਜੀਨੀਅਰ, ਸਰਬਜੀਤ ਸਿੰਘ, ਕੁਲਦੀਪ ਸਿੰਘ, ਰਮੇਸ਼ ਕੁਮਾਰ ਸਾਬਕਾ ਜ਼ਿਲ੍ਹਾ ਪ੍ਰਧਾਨ, ਸੁਰੇਸ਼ ਚੌਹਾਨ, ਮਨੋਹਰ ਲਾਲ ਤੇ ਮੋਹਨ ਸਿੰਘ ਆਦਿ ਹਾਜ਼ਰ ਸਨ |