21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵਿਕਟਰ ਮਸੀਹ ਵਲੋਂ ਇਸਾਈ ਭਾਈਚਾਰੇ ਨੰੂ ਈਸਟਰ ਦੀ ਵਧਾਈ

Ad Position 21
No active advertisement
ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਚੱਕਰਾਜਾ)- ਪੰਜਾਬ ਕ੍ਰਿਸਚਨ ਫ਼ਰੰਟ ਦੇ ਸੂਬਾ ਪੰਜਾਬ ਪ੍ਰਧਾਨ ਤੇ ਸਾਬਕਾ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵਿਕਟਰ ਮਸੀਹ ਵਲੋਂ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ 'ਚੋਂ ਜੀ ਉੱਠਣ ਦੀ ਖੁਸ਼ੀ 'ਤੇ ਸਮੁੱਚੇ ਦੇਸ਼ ਵਿਦੇਸ਼ ਵੱਸਦੇ ਇਸਾਈ ਭਾਈਚਾਰੇ ਨੰੂ ਵਧਾਈ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਪੂਰੀ ਮਨੁੱਖ ਜਾਤੀ ਦੇ ਪਾਪਾਂ ਨੰੂ ਆਪਣੇ ਮੋਢੇ 'ਤੇ ਚੁੱਕ ਲਿਆ ਤੇ ਸਲੀਬ 'ਤੇ ਆਪਣੀ ਜਾਨ ਦੇ ਕੇ ਸਾਰੀ ਮਨੁੱਖ ਜਾਤੀ ਨੰੂ ਪਾਪਾਂ ਤੋਂ ਆਜ਼ਾਦ ਕਰਵਾਇਆ | ਵਿਕਟਰ ਮਸੀਹ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਅੱਜ ਵੀ ਜਿੰਦਾ ਹੈ ਤੇ ਈਸਟਰ ਦੀ ਖੁਸ਼ੀ ਮੌਕੇ ਸਾਰਿਆਂ ਨੰੂ ਚਾਹੀਦਾ ਹੈ ਕਿ ਅਸੀਂ ਸਾਰੇ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਪ੍ਰਭੂ ਯਿਸੂ ਮਸੀਹ ਦੀਆਂ ਬਰਕਤਾਂ ਤੇ ਅਸੀਸਾਂ ਪ੍ਰਾਪਤ ਕਰੀਏ |
Ad Position 22
No active advertisement
ਪਿਛਲੀ ਖ਼ਬਰ ਗੈਸ ਦੀ ਬੁਕਿੰਗ ਕਰਨ ਤੋਂ ਬਾਅਦ ਵੀ 10-15 ਦਿਨ ਤੱਕ ਕਰਨਾ ਪੈ ਰਿਹਾ ਇੰਤਜ਼ਾਰ ਅਗਲੀ ਖ਼ਬਰ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ 'ਚ ਭਰੀ ਗੰਦਗੀ
Ad Position 24