21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ 'ਚ ਭਰੀ ਗੰਦਗੀ

Ad Position 21
No active advertisement
ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਅਸ਼ੋਕ ਸ਼ਰਮਾ)- ਪ੍ਰਬੰਧਕੀ ਕੰਪਲੈਕਸ ਦੇ ਆਲੇ ਦੁਆਲੇ ਪਾਰਕਿੰਗ ਵਾਲੇ ਹਿੱਸੇ 'ਚ ਕੂੜਾ ਕਰਕਟ ਤੇ ਹੋਰ ਗੰਦਗੀ ਜਮ੍ਹਾ ਹੋਣ ਕਰਕੇ ਪਾਰਕਿੰਗ ਦਾ ਮੰਦਾ ਹਾਲ ਹੋਇਆ ਪਿਆ ਹੈ | ਜਦੋਂ ਕਿ ਸਫ਼ਾਈ ਸੇਵਕ ਵੀ ਡਿਪਟੀ ਕਮਿਸ਼ਨਰ ਤੇ ਹੁਕਮਾਂ ਨੰੂ ਟਿੱਚ ਜਾਣਦੇ ਹੋਏ ਸਮੇਂ ਸਿਰ ਸਾਫ਼ ਸਫ਼ਾਈ ਨਹੀਂ ਕਰਦੇ ਜਿਸ ਕਰਕੇ ਕੰਪਲੈਕਸ ਅੰਦਰ ਕੰਮ ਕਰਵਾਉਣ ਆਉਂਦੇ ਆਮ ਲੋਕਾਂ ਤੇ ਮੁਲਾਜ਼ਮਾਂ 'ਚ ਭਾਰੀ ਰੋਸ ਦੇਖਣ ਨੰੂ ਮਿਲ ਰਿਹਾ ਹੈ | ਇਸ ਸੰਬੰਧੀ ਕੰਮ ਕਰਵਾਉਣ ਆਏ ਲੋਕਾਂ ਤੇ ਮੁਲਾਜ਼ਮਾਂ ਨੇ ਦੱਸਿਆ ਕਿ ਪ੍ਰਬੰਧਕੀ ਕੰਪਲੈਕਸ 'ਚ ਕਾਫ਼ੀ ਦਫ਼ਤਰ ਸਥਿਤ ਹਨ ਤੇ ਇਥੇ ਸਫ਼ਾਈ ਸੇਵਕ ਵੀ ਪੱਕੇ ਤੌਰ 'ਤੇ ਹੀ ਕੰਮ ਕਰਦੇ ਹਨ ਜੋ ਦਫ਼ਤਰਾਂ ਦੀ ਗੰਦਗੀ ਇਕੱਠੀ ਕਰਕੇ ਕੂੜੇਦਾਨਾਂ 'ਚ ਪਾਉਣ ਦੀ ਬਜਾਏ ਪਾਰਕਿੰਗ ਦੇ ਆਲੇ ਦੁਆਲੇ ਸੁੱਟ ਦਿੰਦੇ ਹਨ ਜਿਸ ਨਾਲ ਪ੍ਰਬੰਧਕੀ ਕੰਪਲੈਕਸ ਦੀ ਬਾਹਰੀ ਦਿੱਖ ਖ਼ਰਾਬ ਹੋ ਰਹੀ ਹੈ ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ 'ਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਕੰਪਲੈਕਸ 'ਚ ਸਫ਼ਾਈ ਦਾ ਮੰਦਾ ਹਾਲ ਹੈ ਤੇ ਕਿਆਰੀਆਂ 'ਚ ਘਾਹ ਬੂਟੀ ਦੀ ਭਰਮਾਰ ਹੋਈ ਹੈ | ਆਮ ਲੋਕਾਂ ਤੇ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਕਟਰ ਮਸੀਹ ਵਲੋਂ ਇਸਾਈ ਭਾਈਚਾਰੇ ਨੰੂ ਈਸਟਰ ਦੀ ਵਧਾਈ ਅਗਲੀ ਖ਼ਬਰ ਪਿੰਡ ਮੋਹਲੋਵਾਲੀ ਵਿਖੇ ਸਾਲਾਨਾ ਜੋੜ ਮੇਲੇ 'ਤੇ ਜ਼ਿਲ੍ਹਾ ਕਨਵੀਨਰ ਵਿਜੇ ਸੋਨੀ ਦਾ ਸਨਮਾਨ
Ad Position 24