ਧਿਆਨਪੁਰ, 4 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)- ਪਿੰਡ ਮੋਹਲੋਵਾਲੀ ਵਿਖੇ ਸੋਨੀ ਬਰਾਦਰੀ ਦੇ ਸਾਲਾਨਾ ਜੋੜ ਮੇਲਾ ਬੜੇ ਹੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜਿਸ ਵਿਚ ਦੂਰ-ਦੁਰਾਡੇ ਇਲਾਕੇ ਵਿਚੋਂ ਪਹੁੰਚੇ ਸੋਨੀ ਪਰਿਵਾਰਾਂ ਵਲੋਂ ਜਠੇਰਿਆਂ ਦੇ ਪਾਵਨ ਅਸਥਾਨ ਸਤੋਤ ਮਾਤਾ 'ਤੇ ਸੀਸ ਝੁਕਾ ਕੇ ਅਸ਼ੀਰਵਾਦ ਲਿਆ | ਇਸ ਸਮੇਂ ਪ੍ਰਬੰਧਕਾਂ ਵਲੋਂ ਉੱਘੇ ਸਮਾਜ ਸੇਵਕ, ਸਫਲ ਕਾਰੋਬਾਰੀ ਤੇ ਕਨਵੀਨਰ ਜ਼ਿਲ੍ਹਾ ਟਰੇਡ ਸੈੱਲ ਭਾਜਪਾ ਸ੍ਰੀ ਵਿਜੇ ਸੋਨੀ ਮੋਹਲੋਵਾਲੀ ਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਸ਼੍ਰੀ ਵਿਜੇ ਸੋਨੀ ਮੋਹਲੋਵਾਲੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮਾਤਾ ਸਤੋਤ ਦੇ ਪਾਵਨ ਦਰਬਾਰ 'ਤੇ ਚੁੰਨਰੀ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸਮੇਂ ਵੱਖ-ਵੱਖ ਸਥਾਨਾਂ ਤੋਂ ਪਹੁੰਚੇ ਹੋਏ ਸੋਨੀ ਬਰਾਦਰੀ ਦੇ ਸ਼ਰਧਾਲੂਆਂ ਵਲੋਂ ਮਾਤਾ ਸਤੋਤ ਦੇਵੀ ਦੇ ਪਾਵਨ ਮੰਦਰ 'ਤੇ ਪੂਜਾ ਕੀਤੀ ਗਈ ਤੇ ਲੰਗਰ ਵਰਤਾਇਆ ਗਿਆ | ਇਸ ਸਮੇਂ ਸ੍ਰੀ ਰਵਿੰਦਰ ਕੁਮਾਰ ਸੋਨੀ, ਸ਼੍ਰੀ ਤਜਿੰਦਰ ਸੋਨੀ, ਚੇਅਰਮੈਨ ਕਿ੍ਸ਼ਨ ਸੋਨੀ, ਖਜਾਨਚੀ ਅਰੁਨ ਸੋਨੀ, ਰਾਜ ਕੁਮਾਰ ਸੋਨੀ, ਵਿੱਕੀ, ਰਵੀ ਸੋਨੀ, ਅਸ਼ੋਕ ਕੁਮਾਰ ਸੋਨੀ, ਗਣੇਸ਼ ਕੁਮਾਰ, ਗਗਨ ਸੋਨੀ, ਰਜਿੰਦਰ ਸੋਨੀ, ਰਵੀ ਸੋਨੀ, ਨਰਿੰਦਰ ਸੋਨੀ, ਰਾਜ ਕੁਮਾਰ ਸੋਨੀ, ਕਸ਼ਮੀਰੀ ਲਾਲ ਸੋਨੀ, ਰਜਿੰਦਰ ਸੋਨੀ, ਰਾਜਪਾਲ ਸੋਨੀ ਤੇ ਨਰਿੰਦਰ ਸੋਨੀ ਆਦਿ ਹਾਜ਼ਰ ਸਨ |