23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਕੂਲਾਂ 'ਚ ਗੈਸ ਸਿਲੰਡਰ ਦੀ ਘਾਟ ਨੇ ਮਿਡ-ਡੇ-ਮੀਲ ਵਰਕਰਾਂ ਦੀਆਂ ਮੁਸ਼ਕਲਾਂ ਵਧਾਈਆਂ

Ad Position 21
No active advertisement
ਅਜੀਤ ਡੈਸਕ 11-04-2026
ਬਟਾਲਾ, 10 ਅਪ੍ਰੈਲ (ਸਤਿੰਦਰ ਸਿੰਘ)- ਅਮਰੀਕਾ ਅਤੇ ਈਰਾਨ ਦੀ ਜੰਗ ਕਾਰਨ ਰਸੋਈ ਗੈਸ ਦੀ ਕਿੱਲਤ ਨੇ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ-ਡੇਅ-ਮੀਲ ਕੁੱਕ ਵਰਕਰਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਕਰ ਦਿੱਤਾ ਹੈ | ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ 2 ਮਹੀਨਿਆਂ ਵਿਚ ਇਕ ਗੈਸ ਸਿਲੰਡਰ ਮਿਲਦਾ ਹੈ | ਸਕੂਲ ਅਧਿਆਪਕਾਂ ਵਲੋਂ ਮਿਡ-ਡੇਅ-ਮੀਲ ਨੂੰ ਜਾਰੀ ਰੱਖਣ ਲਈ ਕਾਲਾ ਬਾਜ਼ਾਰੀ ਰਾਹੀਂ ਮਹਿੰਗੇ ਭਾਅ 'ਤੇ ਸਿਲੰਡਰ ਖ਼ਰੀਦਣ ਵਿਚ ਅਸਮਰੱਥ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਿਡ ਡੇ ਮੀਲ ਵਰਕਰਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਡ-ਡੇਅ-ਮੀਲ ਸੋਸਾਇਟੀ ਵਲੋਂ ਸਕੂਲ ਮੁਖੀਆਂ ਨੂੰ ਆਪਣੇ ਪੱਧਰ 'ਤੇ ਬਦਲਵੇਂ ਪ੍ਰਬੰਧ ਕਰਨ ਦੀ ਹਦਾਇਤ ਨੇ ਸਾਡੀਆਂ ਮੁਸ਼ਕਲਾਂ 'ਚ ਵਾਧਾ ਕਰ ਦਿੱਤਾ ਹੈ | ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਕੋਹਾਲੀ ਨੇ ਦੱਸਿਆ ਕਿ ਸਕੂਲਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਖਾਣਾ ਬਣਾਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਹੁਤ ਸਾਰੇ ਸਕੂਲਾਂ ਵਿਚ ਗੈਸ ਸਿਲੰਡਰ ਮੁਹੱਈਆ ਨਾ ਹੋਣ ਕਰ ਕੇ ਵਰਕਰਾਂ ਚੁੱਲਿ੍ਹਆਂ 'ਤੇ ਲੱਕੜਾਂ ਤੇ ਪਾਥੀਆਂ ਬਾਲ ਕੇ ਖਾਣਾ ਬਣਾ ਰਹੀਆਂ ਸਨ | ਹੁਣ ਆਮ ਲੋਕਾਂ ਨੂੰ ਘਰਾਂ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਘਟਣ ਦੇ ਬਹੁਤ ਸਾਰੇ ਪਿੰਡਾਂ ਵਿਚ ਪਾਥੀਆਂ ਦੇਣੀਆਂ ਬੰਦ ਕਰ ਦਿੱਤੀਆਂ, ਦੂਜਾ ਮੌਸਮ 'ਚ ਆਈ ਤਬਦੀਲੀ ਤੇ ਨਮੀ ਕਾਰਨ ਬਾਲਣ ਗਿੱਲਾ ਹੋ ਚੁੱਕਾ ਹੈ, ਜਿਸ ਨੂੰ ਬਾਲਣਾ ਬਹੁਤ ਮੁਸ਼ਕਲ ਹੋਣ ਕਰ ਕੇ ਖਾਣਾ ਤਿਆਰ ਕਰਨ ਵਿਚ ਕਾਫ਼ੀ ਦੇਰੀ ਹੋ ਰਹੀ ਹੈ | ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਨੇ ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 14 ਅਪ੍ਰੈਲ ਨੂੰ ਗੁਰਦਾਸਪੁਰ ਵਿਖੇ ਮੀਟਿੰਗ ਬੁਲਾਈ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ, ਸਕੂਲ ਸਟਾਫ਼, ਸਬੰਧਤ ਵਿਭਾਗ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਵਿਚ ਤੁਰੰਤ ਗੈਸ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਤੇ ਲਿਬਰੇਸ਼ਨ ਦੇ ਵਿਸ਼ਵਾਸ ਤੋਂ ਬਾਅਦ ਹਾਈ ਵੋਲਟੇਜ ਤਾਰਾਂ ਦੇ ਟਾਵਰ 'ਤੇ ਚੜ੍ਹੇ ਪਿਓ-ਪੁੱਤ ਹੇਠਾ... ਅਗਲੀ ਖ਼ਬਰ ਤਹਿਸੀਲ ਡੇਰਾ ਬਾਬਾ ਨਾਨਕ 'ਚ 29 ਪਟਵਾਰੀਆਂ ਦੀਆਂ ਆਸਾਮੀਆਂ ਖਾਲੀ ਹੋਣ ਕਰ ਕੇ ਸਮੇਂ ਸਿਰ ਨਹੀਂ ਹੋ ਰਹੇ ਕੰਮ
Ad Position 24