23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਕਿਸਾਨ ਯੂਨੀਅਨ ਤੇ ਲਿਬਰੇਸ਼ਨ ਦੇ ਵਿਸ਼ਵਾਸ ਤੋਂ ਬਾਅਦ ਹਾਈ ਵੋਲਟੇਜ ਤਾਰਾਂ ਦੇ ਟਾਵਰ 'ਤੇ ਚੜ੍ਹੇ ਪਿਓ-ਪੁੱਤ ਹੇਠਾਂ ਉਤਰੇ

Ad Position 21
No active advertisement
ਅਜੀਤ ਡੈਸਕ 11-04-2026
ਘੁਮਾਣ, 10 ਅਪ੍ਰੈਲ (ਬੰਮਰਾਹ)- ਘੁਮਾਣ ਦੇ ਨਜ਼ਦੀਕ ਪਿੰਡ ਸ਼ੈਰੋਵਾਲ ਦੇ ਪਿਓ-ਪੁੱਤ ਪੁਲਿਸ ਤੋਂ ਇਨਸਾਫ਼ ਲੈਣ ਲਈ ਹਾਈ ਵੋਲਟੇਜ ਤਾਰਾਂ ਵਾਲੇ ਟਾਵਰ 'ਤੇ ਪਿਛਲੇ 3 ਰੋਜ਼ ਤੋਂ ਚੜੇ ਹੋਏ ਸਨ | ਟਾਵਰ 'ਤੇ ਚੜੇ ਹਰਦੇਵ ਸਿੰਘ ਤੇ ਉਸ ਦੇ ਪੁੱਤਰ ਹਰਮਨਦੀਪ ਸਿੰਘ ਦੀਆਂ 3 ਮੁੱਖ ਮੰਗਾਂ ਸਨ, ਜਿਨਾਂ ਨੂੰ ਲੈ ਕੇ ਉਹ 2 ਰਾਤਾਂ ਤੇ 3 ਦਿਨ ਟਾਵਰ 'ਤੇ ਬੈਠੇ ਰਹੇ | 55 ਘੰਟੇ ਬੀਤ ਜਾਣ ਤੋਂ ਬਾਅਦ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਮੱਲ੍ਹੀ ਅਤੇ ਸੀਪੀਆਈ ਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖ਼ਤਪੁਰਾ ਵਲੋਂ ਘੁਮਾਣ ਪਹੁੰਚ ਕੇ ਟਾਵਰ 'ਤੇ ਚੜੇ ਪਿਓ-ਪੁੱਤ ਨਾਲ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਵਿਸ਼ਵਾਸ ਤੋਂ ਬਾਅਦ ਪ੍ਰਧਾਨ ਮੱਲ੍ਹੀ ਅਤੇ ਬਖਤਪੁਰਾ ਨੇ ਅੱੈਸ.ਐੱਸ.ਪੀ. ਬਟਾਲਾ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਐੱਸ.ਐੱਸ.ਪੀ. ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਟੀ.ਪੀ. ਸਿੰਘ ਅਤੇ ਥਾਣਾ ਘੁਮਾਣ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਦਿਓਲ ਮੌਕੇ 'ਤੇ ਪਹੁੰਚੇ | ਉਨ੍ਹਾਂ ਮੀਡੀਆ ਸਾਹਮਣੇ ਇਹ ਵਿਸ਼ਵਾਸ ਦਿਵਾਇਆ ਕਿ ਪਰਿਵਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ 15 ਦਿਨ ਵਿਚ ਇਸ ਕੇਸ ਦੀ ਇਨਕੁਆਰੀ ਕਰ ਕੇ ਇਸ ਨੂੰ ਖਾਰਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਅਤੇ ਦੋਸ਼ੀ ਧਿਰ ਦੀਆਂ ਜ਼ਮਾਨਤਾਂ ਰੱਦ ਕਰਵਾਉਣ ਨੂੰ ਲੈ ਕੇ ਐੱਸ.ਐੱਸ.ਪੀ. ਬਟਾਲਾ ਨਾਲ ਵਿਚਾਰ ਕਰ ਕੇ ਇਸ ਮਸਲੇ ਦਾ ਹੱਲ ਵੀ ਕੀਤਾ ਜਾਵੇਗਾ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 15 ਦਿਨ ਬਾਅਦ ਜੇਕਰ ਪੁਲਿਸ ਨੇ ਇਸ ਮੁਕੱਦਮੇ ਨੂੰ ਰੱਦ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਨੂੰ ਇਹ ਕੇਸ ਦਿੱਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਵੱਡਾ ਮੋਰਚਾ ਖੋਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦਾ ਨੌਜਵਾਨ ਪੁੱਤ ਕਤਲ ਕਰ ਦਿੱਤਾ ਗਿਆ, ਜਿਸ ਦਾ ਇਨਸਾਫ਼ ਦਿਵਾਉਣ ਲਈ ਅਸੀਂ ਇਸ ਪਰਿਵਾਰ ਨਾਲ ਖੜਾਂਗੇ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਸਕੂਲਾਂ 'ਚ ਗੈਸ ਸਿਲੰਡਰ ਦੀ ਘਾਟ ਨੇ ਮਿਡ-ਡੇ-ਮੀਲ ਵਰਕਰਾਂ ਦੀਆਂ ਮੁਸ਼ਕਲਾਂ ਵਧਾਈਆਂ
Ad Position 24