22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਿੱਦਿਆ ਦੇ ਖੇਤਰ 'ਚ ਚਾਨਣ ਮੁਨਾਰਾ ਸਰਵਜੋਤੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ

Ad Position 21
No active advertisement
ਅਜੀਤ ਡੈਸਕ 11-04-2026
ਬਹਿਰਾਮਪੁਰ, 10 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)- ਸਰਹੱਦ ਨਾਲ ਲੱਗਦੇ ਪੱਛੜੇ ਇਲਾਕੇ ਦੇ ਪਿੰਡਾਂ ਦੇ ਬੱਚਿਆਂ ਨੰੂ ਸਮੇਂ ਦੇ ਹਾਣੀ ਬਣਾਉਣ ਲਈ ਅਤਿ ਆਧੁਨਿਕ ਤੇ ਮਿਆਰੀ ਵਿੱਦਿਆ ਪ੍ਰਦਾਨ ਕਰਵਾ ਰਿਹਾ ਅਦਾਰਾ ਸਰਵਜੋਤੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ (ਨੀਵਾਂ ਧਕਾਲਾ) ਬਹਿਰਾਮਪੁਰ ਦੇ ਚੇਅਰਮੈਨ ਰਾਮ ਮੂਰਤੀ ਤੇ ਪਿ੍ੰਸੀਪਲ ਮੈਡਮ ਸ਼ਾਲੂ ਸੈਣੀ ਦੀ ਯੋਗ ਅਗਵਾਈ ਹੇਠ ਵਿੱਦਿਆ ਦੇ ਖੇਤਰ 'ਚ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ | ਸੂਝਵਾਨ, ਮਿਹਨਤੀ ਤੇ ਯੋਗ ਤਜਰਬੇਕਾਰ ਸਟਾਫ਼ ਦੀ ਕਾਮਯਾਬੀ ਤੇ ਯਕੀਨ ਸਦਕਾ ਸਕੂਲ ਵਿਚ ਦਾਖ਼ਲਾ ਧੜਾਧੜ ਚੱਲ ਰਿਹਾ ਹੈ | ਸਕੂਲ ਵਿਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਆਰਟਸ ਤੇ ਸਾਇੰਸ ਵਿਸ਼ਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ | ਸਕੂਲ ਦੀ ਖੁੱਲ੍ਹੀ, ਸੁੰਦਰ ਤੇ ਹਵਾਦਾਰ ਇਮਾਰਤ ਹੈ | ਸਕੂਲ ਵਿਚ ਲਾਇਬ੍ਰੇਰੀ, ਕੰਪਿਊਟਰ ਤੇ ਸਾਇੰਸ ਲੈਬਰਾਟਰੀ ਦਾ ਵਧੀਆ ਪ੍ਰਬੰਧ ਹੈ | ਬੱਚਿਆਂ ਦੇ ਖੇਡਣ ਲਈ ਵੱਡਾ ਖੇਡ ਮੈਦਾਨ ਹੈ | ਛੋਟੇ ਬੱਚਿਆਂ ਦੀਆਂ ਖੇਡਾਂ ਤੇ ਮਨੋਰੰਜਨ ਲਈ ਵਧੀਆ ਸਿਸਟਮ ਦਾ ਪ੍ਰਬੰਧ ਹੈ | ਖੇਡਾਂ ਤੋਂ ਇਲਾਵਾ ਸਭਿਆਚਾਰਕ ਗਤੀਵਿਧੀਆਂ ਤੇ ਯੋਗਾ ਦਾ ਵੀ ਖਾਸ ਪ੍ਰਬੰਧ ਹੈ | ਬੱਚਿਆਂ ਨੰੂ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ | ਮੈਡੀਕਲ ਸੁਵਿਧਾ ਦਾ ਵੀ ਯੋਗ ਪ੍ਰਬੰਧ ਹੈ | ਬੱਚਿਆਂ ਦੇ ਪੀਣ ਲਈ ਸਾਫ਼ ਤੇ ਠੰਢੇ ਪਾਣੀ ਦਾ ਪ੍ਰਬੰਧ ਹੈ | ਬੱਚਿਆਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰਿਆਂ ਦਾ ਵਧੀਆ ਪ੍ਰਬੰਧ ਹੈ | ਹਰਿਆਲੀ ਲਈ ਛਾਂਦਾਰ ਬੂਟੇ ਤੇ ਰੰਗ ਬਿਰੰਗੇ ਫੁੱਲ ਸਕੂਲ ਵਿਚ ਲੱਗੇ ਹੋਏ ਹਨ | ਬੱਚਿਆਂ ਲਈ ਵਧੀਆ ਟਰਾਂਸਪੋਰਟ ਦਾ ਪ੍ਰਬੰਧ ਹੈ | ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਨੰੂ ਹੋਮਵਰਕ ਤੇ ਹੋਰ ਸੂਚਨਾਵਾਂ ਆਨਲਾਈਨ ਪੁੱਜਦਾ ਕਰਨ ਲਈ ਆਧੁਨਿਕ ਤਕਨੀਕ ਦਾ ਪ੍ਰਬੰਧ ਹੈ | ਸਕੂਲ ਪਛੜੇ ਇਲਾਕੇ ਦੇ ਬੱਚਿਆਂ ਨੰੂ ਆਧੁਨਿਕ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾ ਰਿਹਾ ਹੈ | ਪਿ੍ੰਸੀਪਲ ਮੈਡਮ ਸ਼ਾਲੂ ਸੈਣੀ ਦਾ ਕਹਿਣਾ ਹੈ ਕਿ ਬੱਚਿਆਂ ਦੀ ਸਿੱਖਿਆ ਦੇ ਸਬੰਧ ਵਿਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਆਉਣ ਵਾਲੇ ਸਮੇਂ ਵਿਚ ਸਕੂਲ ਨੰੂ ਸੀ.ਬੀ.ਐਸ.ਈ. ਬੋਰਡ ਦਿੱਲੀ ਨਾਲ ਜੋੜਨ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ | ਅਸੀਂ ਪੇਂਡੂ ਇਲਾਕੇ ਵਿਚ ਸ਼ਹਿਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ : ਐਡਵੋਕੇਟ ਮਾਨ ਅਗਲੀ ਖ਼ਬਰ ਸਕੂਲ ਨੇੜੇ ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਮੁਹੱਲਾ ਵਾਸੀ ਹੋਏ ਆਹਮੋ ਸਾਹਮਣੇ
Ad Position 24