21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐੱਮ.ਐੱਸ.ਸੀ. (ਆਈ.ਟੀ.) ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 11-04-2026
ਕਾਦੀਆਂ, 10 ਅਪ੍ਰੈਲ (ਕੁਲਵਿੰਦਰ ਸਿੰਘ)- ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਮ.ਐਸ.ਸੀ. (ਆਈ.ਟੀ.) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਮੱਲ੍ਹਾਂ ਮਾਰੀਆਂ ਹਨ | ਪਿ੍ੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਤੇ ਵਿਭਾਗ ਦੇ ਸੀਨੀਅਰ ਅਧਿਆਪਕ ਪ੍ਰੋ. ਸਤਵਿੰਦਰ ਸਿੰਘ ਤੇ ਪ੍ਰੋ. ਕੌਸਲ ਕੁਮਾਰ ਨੇ ਦੱਸਿਆ ਕਿ ਐੱਮ.ਐੱਸ.ਸੀ. ਸਮੈਸਟਰ ਪਹਿਲਾ ਵਿਚੋਂ ਅਰਸ਼ਦੀਪ ਸਿੰਘ ਢਿੱਲੋਂ ਨੇ 7.64 ਐਸ.ਜੀ.ਪੀ.ਏ. ਗ੍ਰੇਡ ਅੰਕਾਂ ਨਾਲ ਕਾਲਜ ਵਿਚੋਂ ਪਹਿਲਾ, ਜੈਸਮੀਨ ਕੌਰ ਨੇ 7.45 ਐੱਸ.ਜੀ.ਪੀ.ਏ. ਗ੍ਰੇਡ ਅੰਕਾਂ ਨਾਲ ਦੂਸਰਾ ਤੇ ਮਨਜੀਤ ਸਿੰਘ ਨੇ 7.27 ਐਸ.ਜੀ.ਪੀ.ਏ. ਗ੍ਰੇਡ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਐੱਮ.ਐੱਸ.ਸੀ. ਸਮੈਸਟਰ ਤੀਸਰਾ ਵਿਚੋਂ ਵਿਦਿਆਰਥਣ ਗੁਰਸਰਨਬੀਰ ਕੌਰ ਨੇ 8.55 ਐੱਸ.ਜੀ.ਪੀ.ਏ. ਗਰੇਡ ਅੰਕਾਂ ਨਾਲ ਕਾਲਜ ਵਿਚੋਂ ਪਹਿਲਾ, ਸਿਮਰਨਜੀਤ ਕੌਰ ਨੇ 8.09 ਐੱਸ.ਜੀ.ਪੀ.ਏ. ਗ੍ਰੇਡ ਅੰਕਾਂ ਨਾਲ ਦੂਸਰਾ ਤੇ ਮਹਿਕਪ੍ਰੀਤ ਕੌਰ ਨੇ 8.00 ਐਸ.ਜੀ.ਪੀ.ਏ. ਗਰੇਡ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਸ਼ਾਨਦਾਰ ਨਤੀਜੇ ਲਈ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਤੇ ਮੈਂਬਰਾਂ ਵਲੋਂ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਤੇ ਸਾਨਦਾਰ ਨਤੀਜਾ ਦੇਣ ਵਾਲੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਭੇਟ ਕੀਤੀ | ਇਸ ਮੌਕੇ ਪ੍ਰੋ. ਰਮਨਦੀਪ ਕੌਰ, ਪ੍ਰੋ. ਪ੍ਰਭਪ੍ਰੀਤ ਕੌਰ, ਪ੍ਰੋ. ਪੂਜਾ ਪੁਰੀ, ਪ੍ਰੋ. ਸੁਖਦੀਪ ਕੌਰ ਸਮੇਤ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ 'ਸ਼ਾਨਦਾਰ 4 ਸਾਲ ਭਗਵੰਤ ਮਾਨ ਸਰਕਾਰ ਨਾਲ' ਤਹਿਤ ਵਿਚਾਰ ਸਾਂਝੇ ਕੀਤੇ ਅਗਲੀ ਖ਼ਬਰ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਵਲੋਂ ਅਧਿਕਾਰੀਆਂ ਤੇ ਪੰਚਾਇਤ ਸੈਕਟਰੀਆਂ ਨਾਲ ਮੀਟਿੰਗ
Ad Position 24