ਗੁਰਦਾਸਪੁਰ, 10 ਅਪ੍ਰੈਲ (ਚੱਕਰਾਜਾ)- ਗੁਰਦਾਸਪੁਰ ਦੇ ਮਿਹਰ ਚੰਦ ਰੋਡ 'ਤੇ ਸੀਵਰੇਜ ਬੰਦ ਹੋਣ ਕਾਰਨ ਦੁਕਾਨਦਾਰਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮਾਮਲੇ ਸਬੰਧੀ ਸਥਾਨਕ ਨਿਵਾਸੀ ਬਾਲ ਕ੍ਰਿਸ਼ਨ ਕਾਲੀਆ ਵਲੋਂ ਸੀਵਰੇਜ ਵਿਭਾਗ ਦੇ ਕਰਮਚਾਰੀ ਗੁਲਸ਼ਨ ਕੁਮਾਰ ਨੰੂ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ | ਦੱਸ ਦੇਈਏ ਕਿ ਕੁਝ ਹੀ ਦਿਨਾਂ ਵਿਚ ਸੀਵਰੇਜ ਬੰਦ ਹੋ ਜਾਣ ਕਾਰਨ ਗਲੀ 'ਚ ਗੰਦਾ ਪਾਣੀ ਜਮ੍ਹਾਂ ਹੋ ਰਿਹਾ ਹੈ ਜਿਸ ਨਾਲ ਬਦਬੂ ਤੇ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣ ਰਿਹਾ ਹੈ | ਸਥਾਨਕ ਨਿਵਾਸੀ ਜੋਬਨ ਕੁਮਾਰ, ਗੁਰਪ੍ਰੀਤ ਸਿੰਘ ਗੋਰਾ, ਵਿਸ਼ਾਲ ਕੁਮਾਰ ਤੇ ਸ਼ਾਮ ਲਾਲ ਆਦਿ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਮੱਸਿਆ ਦਾ ਪੁਖਤਾ ਹੱਲ ਕੀਤਾ ਜਾਵੇ ਤਾਂ ਕਿ ਗੰਦਗੀ ਨਾਲ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾ ਹੋ ਸਕੇ |