ਹਰਚੋਵਾਲ, 10 ਅਪ੍ਰੈਲ (ਢਿੱਲੋਂ, ਭਾਮ)- ਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁਲ ਭਾਮੜੀ ਅਤੇ ਇਲਾਕੇ ਦੀਆਂ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਨਾਨਕਸਰ ਬਸਤੀ ਭਾਮੜੀ ਵਿਖੇ ਹੋਈ | ਮੀਟਿੰਗ ਵਿਚ ਖਾਲਸਾ ਪੰਥ ਸਾਜਨਾ ਦਿਵਸ ਮਨਾਉਣ ਲਈ ਸਮੂਹ ਮੈਂਬਰਾਂ ਨੇ ਇਕ ਸਾਂਝਾ ਮਤਾ ਪਾਸ ਕੀਤਾ | ਬਾਬਾ ਨਰਿੰਦਰ ਸਿੰਘ, ਮਾਸਟਰ ਦਿਲਬਾਗ ਸਿੰਘ ਬਸਰਾਵਾਂ ਤੇ ਹਰਜੀਤ ਸਿੰਘ ਰਿਆੜ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ 13 ਅਪ੍ਰੈਲ ਨੂੰ ਮਨਾਇਆ ਜਾਵੇਗਾ | ਅਖੰਡ ਪਾਠ ਦੇ ਭੋਗ ਉਪਰੰਤ ਸਮਾਗਮ ਹੋਵੇਗਾ | ਇਸੇ ਤਰ੍ਹਾਂ 14 ਅਪ੍ਰੈਲ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿਚ ਨਾਮਵਰ ਕਬੱਡੀ ਦੀਆਂ 6 ਟੀਮਾਂ ਭਾਗ ਲੈਣਗੀਆਂ | ਲੜਕੀਆਂ ਤੇ ਬਜ਼ੁਰਗਾਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ | ਇਸ ਮੌਕੇ ਥਾਣੇਦਾਰ ਦਿਲਬਾਗ ਸਿੰਘ, ਭਾਈ ਜਗਤਾਰ ਸਿੰਘ ਖਾਲਸਾ, ਸਰਵਣ ਸਿੰਘ, ਸੰਤੋਖ ਸਿੰਘ, ਗੁਰਿੰਦਰਪਾਲ ਸਿੰਘ ਭਾਮੜੀ, ਬਲਜਿੰਦਰ ਸਿੰਘ ਬਿੱਲਾ, ਰਾਣਾ ਭਾਮੜੀ, ਹਰਜੀਤ ਸਿੰਘ ਰਿਆੜ, ਬਲਵਿੰਦਰ ਸਿੰਘ ਬਿੱਲੂ, ਦਿਲਬਾਗ ਸਿੰਘ ਬਸਰਾਵਾਂ, ਅਜੀਤ ਸਿੰਘ ਮੋਹਣੀ, ਸੁੱਚਾ ਸਿੰਘ ਫ਼ੌਜੀ, ਡਾ. ਗੁਰਨੇਕ ਸਿੰਘ, ਡਾ. ਗੁਰਵੰਤ ਸਿੰਘ, ਪਰਮਜੀਤ ਸਿੰਘ ਏਜੰਸੀ ਵਾਲੇ, ਜਰਨੈਲ ਸਿੰਘ ਬਿੱਲੂ, ਬਚਨ ਸਿੰਘ ਭਾਮੜੀ, ਡਾ. ਅਮਰਜੀਤ ਸਿੰਘ ਧਾਰੀਵਾਲ, ਰਮੇਸ਼ ਸਿੰਘ, ਗੁਰਮੁਖ ਲਾਲ, ਹਰਭਜਨ ਲਾਲ, ਦਲਬੀਰ ਸਿੰਘ, ਕਲਵੰਤ, ਵਿਜੈ ਕੁਮਾਰ, ਬੀਰਾ, ਬਖਸ਼ੀਸ਼ ਸਿੰਘ, ਬਿੱਟੂ ਰਾਮ ਬਸਤੀ, ਕਾਲਾ ਸਿੰਘ, ਹੋਬੀ ਬਾਜਵਾ, ਸਿੰਦਪਾਲ, ਕਿਸ਼ਨ ਲਾਲ, ਰਛਪਾਲ ਸਿੰਘ, ਸਰਬਜੀਤ ਸਿੰਘ, ਮੇਜਰ ਸਿੰਘ, ਸੇਵਾ ਰਾਮ, ਸੰਨੀ ਕੁਮਾਰ, ਹੰਸ ਰਾਜ, ਤਰਸੇਮ ਲਾਲ ਆਦਿ ਹਾਜ਼ਰ ਸਨ |