ਧਾਰੀਵਾਲ, 10 ਅਪ੍ਰੈਲ (ਸਵਰਨ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ ਕਰਮਚਾਰੀਆਂ ਨੂੰ ਪੇਅ-ਸਕੇਲਾਂ ਦਾ ਏਰੀਅਰ ਜਾਰੀ ਕਰਵਾਉਣ ਲਈ ਮੰਡਲ ਧਾਰੀਵਾਲ ਵਧੀਕ ਨਿਗਰਾਨ ਇੰਜੀਨੀਅਰ ਹਰਮਨਪ੍ਰੀਤ ਸਿੰਘ ਗਿੱਲ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਹਾਜ਼ਰ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਣਦਾ ਏਰੀਅਰ ਕਰਮਚਾਰੀਆਂ ਨੂੰ ਅਪ੍ਰੈਲ 2026 ਵਿਚ ਜਾਰੀ ਕੀਤਾ ਜਾਵੇ | ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਸੂਬਾ ਸਕੱਤਰ, ਜਸਵਿੰਦਰ ਸਿੰਘ ਗਿੱਲ ਪ੍ਰਧਾਨ ਬਾਰਡਰ ਜ਼ੋਨ, ਹਰਪਾਲ ਸਿੰਘ ਭਿੰਡਰ, ਸਤਨਾਮ ਸਿੰਘ ਧਾਲੀਵਾਲ, ਜਸਵਿੰਰ ਸਿੰਘ ਔਲਖ, ਬਾਬਾ ਗਜਿੰਦਰ ਸਿੰਘ, ਬਲਵਿੰਦਰ ਸਿੰਘ ਬਾਜਵਾ, ਲੇਖਾ ਸੁਪਰਡੈਂਟ ਸੰਦੀਪ ਕੌਰ, ਕਸ਼ਮੀਰ ਸਿੰਘ, ਦਵਿੰਦਰ ਸਿੰਘ ਵੜੈਚ ਆਦਿ ਵੀ ਹਾਜ਼ਰ ਸਨ |